- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਵਰਗੀ ਰਘਬੀਰ ਸਿੰਘ ਭਰਤ ਦੀ ਪੁਸਤਕ ‘ਬਨ ਫੁਲਵਾੜੀ’ ਲੋਕ ਅਰਪਣ

ਫੋਟੋ ਨੰਬਰ-1,2,3,4
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਵੱਲੋਂ ਪ੍ਰਕਾਸ਼ਿਤ ਪ੍ਰਸਿੱਧ ਲੇਖਕ ਸਵ. ਰਘਬੀਰ ਸਿੰਘ ਭਰਤ ਦੀ ਪੁਸਤਕ ’ਬਨ ਫੁਲਵਾੜੀ’ ਲੋਕ ਅਰਪਣ ਕੀਤੀ ਗਈ। ਇਸ ਮੌਕੇ ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਕਿਹਾ ਕਿ ਪ੍ਰਸਿੱਧ ਲੇਖਕ ਜਨਾਬ ਅਫ਼ਜ਼ਲ ਪਰਵੇਜ਼ ਦੀ ਪੁਸਤਕ ‘ਬਨ ਫੁਲਵਾੜੀ’ (ਪੋਠੋਹਾਰ ਦੇ ਲੋਕ ਗੀਤ) ਦਾ ਲਿੱਪ-ਅੰਤਰ ਰਘਬੀਰ ਸਿੰਘ ਭਰਤ ਨੇ ਕੀਤਾ ਜਿਸ ਨੂੰ ਪੰਜਾਬੀ ਸਾਹਿਤ ਅਕਾਡਮੀ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ। ਅਕਾਦਮੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਪਾਲ ਕੌਰ ਨੇ ਕਿਹਾ ਅਕਾਡਮੀ ਲਈ ਮਾਣ ਵਾਲੀ ਗੱਲ ਹੈ ਕਿ ਪੋਠੋਹਾਰ ਦੇ ਲੋਕ ਗੀਤਾਂ ਦੀ ਇਹ ਮਹੱਤਵਪੂਰਨ ਪੁਸਤਕ ਅਕਾਦਮੀ ਦੀਆਂ ਪ੍ਰਕਾਸ਼ਨਾਵਾਂ ਦਾ ਹਿੱਸਾ ਬਣੀ ਹੈ। ਅਕਾਦਮੀ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਦੱਸਿਆ ਕਿ ਇਕ ਦਿਨ ਪਹਿਲਾਂ ਉਹ ਖ਼ੁਦ ਰਘਬੀਰ ਸਿੰਘ ਭਰਤ ਨੂੰ ਮਿਲ ਕੇ ਕਿਤਾਬਾਂ ਉਨ੍ਹਾਂ ਨੂੰ ਦੇ ਕੇ ਆਏ ਸਨ ਪਰ ਇਹ ਗਲ ਚਿਤ ਚੇਤਿਆਂ ਵਿੱਚ ਵੀ ਨਹੀਂ ਸੀ ਕਿ ਉਹ ਸਾਡੇ ਤੋਂ ਵਿੱਛੜ ਜਾਣਗੇ। ਪੋਠੋਹਾਰ ਦੇ ਗੀਤਾਂ ਦੀ ਪੁਸਤਕ ‘ਬਨ ਫੁਲਵਾੜੀ’ ਦਾ ਪੰਜਾਬੀ ਰੂਪਾਂਤਰ ਪੰਜਾਬੀ ਸਾਹਿਤ ਅਕਾਡਮੀ ਵੱਲੋਂ ਪ੍ਰਕਾਸ਼ਿਤ ਹੋਣਾ ਵੱਡੀ ਗੱਲ ਹੈ ਇਹ ਦੋਹਾਂ ਲੇਖਕਾਂ ਦਾ ਸਨਮਾਨ ਹੈ। ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਵੱਡੀ ਗਿਣਤੀ ’ਚ ਲੇਖਕ ਅਤੇ ਸਰੋਤੇ ਸ਼ਾਮਲ ਹੋਏ।
-ਕਿਰਨ ਨਾਫਰੇ ਦੀ ਕਿਤਾਬ ‘ਵਿਨ ਹਾਰਟਜ ਨਾਟ ਪੀਪਲ’ ਦੀ ਹੋਈ ਘੁੰਡ ਚੁਕਾਈ
ਪੱਤਰਕਾਰੀ ਦੇ ਖੇਤਰ ’ਚ ਚੰਗਾ ਸਥਾਨ ਰੱਖਣ ਵਾਲੇ ਗੁਰਿੰਦਰ ਕੌਰ ਮਹਿਦੂਦਾਂ ਅਤੇ ਗੁਰਪ੍ਰੀਤ ਸਿੰਘ ਮਹਿਦੂਦਾਂ ਦੀ 17 ਸਾਲਾ ਧੀ ਕਿਰਨਦੀਪ ਕੌਰ (ਕਿਰਨ ਨਾਫਰੇ) ਦੀ ਅੰਗਰੇਜ਼ੀ ਦੀ ਪਹਿਲੀ ਕਿਤਾਬ “ਵਿਨ ਹਾਰਟਜ ਨਾਟ ਪੀਪਲ” (ਦਿਲ ਜਿੱਤੋ ਲੋਕ ਨਹੀਂ) ਦੀ ਘੁੰਡ ਚੁਕਾਈ ਪੀਐਸਈਬੀ ਇੰਪਲਾਈਜ ਫੈਡਰੇਸ਼ਨ ਏਟਕ ਦੇ ਈਸੜੂ ਭਵਨ ਹਾਲ ਵਿਖੇ ਸੀਨੀਅਰ ਪੱਤਰਕਾਰ ਅਸ਼ਵਨੀ ਜੇਤਲੀ ਵੱਲੋਂ ਕੀਤੀ। ਕਿਤਾਬ ਬਾਰੇ ਪਰਚਾ ਉੱਘੇ ਲੇਖਕ ਲਲਿਤ ਬੇਰੀ ਨੇ ਪੜਿਆ ਜਦਕਿ ਅਲੋਚਕ ਦੀਪ ਜਗਦੀਪ ਸਿੰਘ ਨੇ ਬੜੀ ਹੀ ਗਹਿਰਾਈ ਨਾਲ ਇਸ ਕਿਤਾਬ ਦੇ ਕਈ ਪਹਿਲੂਆਂ ਉੱਤੇ ਅਪਣੀ ਗੱਲ ਰੱਖੀ। ਉਨ੍ਹਾਂ ਤੋਂ ਇਲਾਵਾ ਯੂਨਾਈਟਿਡ ਪ੍ਰੈਸ ਕਲੱਬ ਦੇ ਪ੍ਰਧਾਨ ਅਰਸ਼ਦੀਪ ਸਮਰ, ਗੁਰਿੰਦਰ ਕੌਰ ਮਹਿਦੂਦਾਂ, ਹਾਊਸ ਆਫ ਲਿਟਰੇਚਰ ਦੇ ਪਬਲਿਸ਼ਰਜ ਵਿਜੇ ਕੁਮਾਰ, ਰਵੀ ਸ਼ਰਮਾ ਚੇਅਰਮੈਨ ਡੀਪੀਸੀ, ਵਰਿੰਦਰ ਸਹਿਗਲ, ਅਤੇ ਹਰਸ਼ਦੀਪ ਸਿੰਘ ਮਹਿਦੂਦਾਂ ਨੇ ਵੀ ਵਿਚਾਰ ਰੱਖੇ। ਪ੍ਰਧਾਨਗੀ ਭਾਸ਼ਣ ਦਿੰਦਿਆਂ ਜੇਤਲੀ ਨੇ ਬਹੁਤ ਸਾਰੇ ਪਹਿਲੂਆਂ ਨੂੰ ਸਪੱਸ਼ਟ ਕਰਦਿਆਂ ਕਿਰਨ ਨਾਫਰੇ ਦਾ ਹੌਂਸਲਾ ਵਧਾਇਆ। ਉਨ੍ਹਾਂ ਕਿਹਾ ਕਿ ਮੈਨੂੰ ਮਾਣ ਹੈ ਕਿ 20 ਸਾਲ ਦੀ ਉਮਰ 'ਚ ਹਰਸ਼ ਦੀ ਕਿਤਾਬ ਮੂਲ ਮੈਂ ਤੋਂ ਬਾਅਦ ਅੱਜ ਕਿਰਨ ਦੀ ਵਿਨ ਹਾਰਟਜ ਨਾਟ ਪੀਪਲ ਮੇਰੇ ਹੱਥੋਂ ਰਿਲੀਜ ਹੋਈ ਹੈ। ਮੰਚ ਦਾ ਸੰਚਾਲਨ ਗੁਰਪ੍ਰੀਤ ਸਿੰਘ ਮਹਿਦੂਦਾਂ ਤੇ ਧੰਨਵਾਦ ਐਫੀ ਦੇ ਮੈਂਬਰ ਰਸ਼ਪਾਲ ਸਿੰਘ ਵੱਲੋਂ ਕੀਤਾ ਗਿਆ। ਸੀਨੀਅਰ ਪੱਤਰਕਾਰ ਗੌਤਮ ਜਲੰਧਰੀ ਵੱਲੋਂ ਅਨਿਲ ਪਾਸੀ ਨੇ ਹਾਜ਼ਰੀ ਭਰੀ ਤੇ ਪ੍ਰਮੋਦ ਬਾਤਿਸ਼ ਤੇ ਗੁਰਿੰਦਰ ਸਿੰਘ ਨੇ ਸ਼ੁੱਭ ਇੱਛਾਵਾਂ ਭੇਜੀਆਂ। ਇਸ ਮੌਕੇ ਕਿਰਨ ਨਾਫਰੇ ਨੇ ਕਿਤਾਬ ਬਾਰੇ ਜਾਣਕਾਰੀ ਸਾਂਝੀ ਕੀਤੀ।
-ਬਾਕਸ-
-ਪ੍ਰੀਤ ਸਾਹਿਤ ਸਦਨ ਦੀ ਸਭਾ ’ਚ ’ਚ ਚਾਰ ਪੁਸਤਕਾਂ ਲੋਕ-ਅਰਪਣ
ਪ੍ਰੀਤ ਸਾਹਿਤ ਸਦਨ ਦੀ ਮਾਸਿਕ ਸਭਾ ਵਿੱਚ ਇਸ ਵਾਰ ਚਾਰ ਪੁਸਤਕਾਂ ਲੋਕ-ਅਰਪਣ ਕੀਤੀਆਂ ਗਈਆਂ। ਹਿੰਦੀ ਲੇਖਕ ਮਨੋਜ ਧੀਮਾਨ ਦੇ ਨਾਵਲ ‘ਮਹਾਮਾਨਵ’ ਬਾਰੇ ਮਮਤਾ ਜੈਨ ਵੱਲੋਂ ਲਿਖਿਆ ਪਰਚਾ ਰਮਾ ਸ਼ਰਮਾ ਨੇ ਪੜ੍ਹਿਆ, ਜਦਕਿ ਲਘੂਕਥਾ ਸੰਗ੍ਰਹਿ ‘ਰਾਜ ਕੀ ਬਾਤ’ ਬਾਰੇ ਸੀਮਾ ਭਾਟੀਆ ਨੇ ਪਰਚਾ ਪੜ੍ਹਿਆ। ਅਰੁਣ ਧਰਮਾਵਤ ਅਤੇ ਸੀਮਾ ਭਾਟੀਆ ਵੱਲੋਂ ਲਿਖੇ ਅਤੇ ਹਿੰਦੀ ਤੋਂ ਪੰਜਾਬੀ ਵਿੱਚ ਅਨੁਵਾਦ ਕੀਤੇ ਗਏ ਲਘੂਕਥਾ ਸੰਗ੍ਰਹਿ ‘ਅਜੇ ਕਹਿਣਾ ਬਾਕੀ ਹੈ’ ਬਾਰੇ ਬੇਨੂ ਸਤੀਸ਼ ਕਾਂਤ ਨੇ ਵਿਸ਼ਲੇਸ਼ਣਾਤਮਕ ਵਿਆਖਿਆ ਪੇਸ਼ ਕੀਤੀ।
-ਬਾਕਸ-
-‘ਪੰਜਾਬ ਖੇਡਾਂ ਦੀ ਹਰਫਨ ਮੌਲਾ’ ਪੁਸਤਕ ਰਿਲੀਜ਼
ਕਰਮਜੀਤ ਸਿੰਘ ਗਰੇਵਾਲ ਕੌਮੀ ਐਵਾਰਡ ਜੇਤੂ ਅਧਿਆਪਕ ਤੇ ਲੇਖਕ ਵੱਲੋਂ ਲਿਖੀ ‘ਪੰਜਾਬ ਖੇਡਾਂ ਦੀ ਹਰਫਨ ਮੌਲਾ’ ਪੁਸਤਕ ਜੀਐੱਨਈ ਵਿਖੇ ਹੋਏ ਸਮਾਗਮ ਦੌਰਾਨ ਰਿਲੀਜ਼ ਕੀਤੀ ਗਈ। ਇਹ ਪੁਸਤਕ ਪੰਜਾਬ ਦੀ ਜੰਮਪਲ ਡਾਕਟਰ ਇਕਬਾਲ ਕੌਰ ਕਲੇਰ ਅੰਤਰਰਾਸ਼ਟਰੀ ਖਿਡਾਰਨ ਦੀ ਜੀਵਨੀ ਬਾਰੇ ਹੈ। ਅੰਤਰਰਾਸ਼ਟਰੀ ਅਥਲੈਟਿਕਸ ਫੈਡਰੇਸ਼ਨ 1962-63 ਦੁਆਰਾ ਪ੍ਰਵਾਨਿਤ ਪ੍ਰਦਰਸ਼ਨ ਮੁੱਲਾਂਕਣ ਸਾਰਣੀ ਦੇ ਅਨੁਸਾਰ ਇਹ ਖਿਡਾਰਨ ਭਾਰਤ ਦੀਆਂ ਚੋਟੀ ਦੀਆਂ 10 ਅਥਲੀਟਾਂ ਵਿੱਚੋਂ ਇੱਕ ਸੀ। ਇਸ ਪੁਸਤਕ ਨੂੰ ਮਹੇਸ਼ਇੰਦਰ ਸਿੰਘ ਗਰੇਵਾਲ ਸਾਬਕਾ ਕੈਬਨਿਟ ਮੰਤਰੀ ਪੰਜਾਬ, ਕਰਨਲ ਡਾਕਟਰ ਦਲਵਿੰਦਰ ਸਿੰਘ ਗਰੇਵਾਲ, ਕਮਲਜੀਤ ਸਿੰਘ ਗਰੇਵਾਲ ਸਾਬਕਾ ਜੱਜ, ਉੱਘੇ ਉਦਯੋਗਪਤੀ ਪਲਵਿੰਦਰ ਸਿੰਘ ਗਰੇਵਾਲ, ਬ੍ਰਿਗੇਡੀਅਰ ਆਰਐਸ ਗਰੇਵਾਲ, ਜੈਸਮੀਨ ਸਿੰਘ ਗਰੇਵਾਲ, ਮੇਜਰ ਜਨਰਲ ਰਣਜੀਤ ਸਿੰਘ ਗਰੇਵਾਲ, ਅਡਮਿਰਲ ਸੁਰੇਸ਼ ਕੁਮਾਰ, ਕਮਿਸ਼ਨਰ ਅੰਮ੍ਰਿਤ ਕੌਰ ਗਰੇਵਾਲ ਆਦਿ ਨੇ ਰਿਲੀਜ਼ ਕੀਤਾ।