- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਰੂਰੀ ਖਬਰ-ਭਗਵਾਨ ਵਾਲਮੀਕਿ ਜੀ ਵੱਲੋਂ ਮਾਨਵਤਾ ਦੀ ਭਲਾਈ ਲਈ ਵਿਖਾਏ ਰਸਤੇ ’ਤੇ ਚੱਲਣਾ ਚਾਹੀਦਾ ਹੈ-ਮੁੰਡੀਆਂ

-ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਸਜਾਈ 37ਵੀਂ ਵਿਸ਼ਾਲ ਸ਼ੋਭਾ ਯਾਤਰਾ
ਵਿਸ਼ਾਲ, ਪੰਜਾਬੀ ਜਾਗਰਣ, ਲੁਧਿਆਣਾ
ਐਤਵਾਰ ਨੂੰ ਸਥਾਨਕ ਦਰੇਸੀ ਗਰਾਊਂਡ ਵਿਖੇ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਸਬੰਧੀ ਕਰਵਾਏ ਸੂਬਾ ਪੱਧਰੀ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਭਗਵਾਨ ਵਾਲਮੀਕਿ ਜੀ ਨੂੰ ਸ਼ਰਧਾ ਅਤੇ ਸਤਿਕਾਰ ਭੇਟ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮਾਨਵਤਾ ਦੀ ਭਲਾਈ, ਨੈਤਿਕ ਕਦਰਾਂ-ਕੀਮਤਾਂ ਅਤੇ ਆਪਸੀ ਭਾਈਚਾਰਕ ਸਾਂਝ ਲਈ ਭਗਵਾਨ ਵਾਲਮੀਕਿ ਜੀ ਵੱਲੋਂ ਵਿਖਾਏ ਮਾਰਗ ’ਤੇ ਚੱਲਣ, ਤਾਂ ਜੋ ਅਜਿਹੇ ਨਰੋਏ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ, ਜਿੱਥੇ ਹਰ ਵਿਅਕਤੀ ਨੂੰ ਤਰੱਕੀ ਕਰਨ ਦੇ ਬਰਾਬਰ ਮੌਕੇ ਮਿਲਣ। ਕੈਬਨਿਟ ਮੰਤਰੀ ਮੁੰਡੀਆਂ ਨੇ ਸਮੂਹ ਪੰਜਾਬ ਵਾਸੀਆਂ ਨੂੰ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਇੱਕ ਮਹਾਨ ਵਿਦਵਾਨ ਅਤੇ ਆਦਿ ਕਵੀ ਸਨ, ਜਿਨ੍ਹਾਂ ਨੇ ਪਵਿੱਤਰ ਧਾਰਮਿਕ ਗ੍ਰੰਥ ਰਮਾਇਣ ਦੀ ਰਚਨਾ ਕਰਕੇ ਸਮੁੱਚੀ ਮਾਨਵਤਾ ਨੂੰ ਸੱਚਾਈ, ਨਿਆਂ, ਸਦਾਚਾਰ ਅਤੇ ਉੱਚੇ ਜੀਵਨ ਮੁੱਲਾਂ ਦਾ ਸੁਨੇਹਾ ਦਿੱਤਾ।
ਰਾਮਾਇਣ ਸਦੀਆਂ ਤੋਂ ਲੋਕਾਂ ਨੂੰ ਨੈਤਿਕਤਾ, ਪਰਿਵਾਰਕ ਜ਼ਿੰਮੇਵਾਰੀਆਂ ਤੇ ਸਮਾਜਿਕ ਸਦਭਾਵਨਾ ਦੇ ਮਾਰਗ ’ਤੇ ਚੱਲਣ ਲਈ ਪ੍ਰੇਰਿਤ ਕਰਦੀ ਆ ਰਹੀ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਇਕ ਮਦਨ ਲਾਲ ਬੱਗਾ, ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਵਿਧਾਇਕ ਕੁਲਵੰਤ ਸਿੰਘ ਸਿੱਧੂ, ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ, ਪੰਜਾਬ ਦਲਿਤ ਵਿਕਾਸ ਬੋਰਡ ਦੇ ਚੇਅਰਮੈਨ ਵਿਜੇ ਦਾਨਵ ਅਤੇ ਵਾਲਮੀਕਿ ਸਮਾਜ ਨਾਲ ਸਬੰਧਤ ਹੋਰ ਆਗੂ ਵੀ ਮੌਜੂਦ ਸਨ। ਝੰਡੇ ਦੀ ਰਸਮ ਧਰਮਾਚਾਰਿਆ ਵਿਰੋਤਮ ਰਿਸ਼ੀਪਾਲ ਆਦਿਵਾਸੀ ਜੀ ਅਤੇ ਜੋਤ ਰੋਸ਼ਨ ਵਿਸ਼ਰਵਾਰਿਸ਼ੀ ਜੀ ਮਹਾਰਾਜ ਵੱਲੋਂ ਕੀਤੀ।
ਸ਼ੋਭਾ ਯਾਤਰਾ ਵਿੱਚ ਵਿਸ਼ੇਸ਼ ਮਹਿਮਾਨ ਵਿਧਾਇਕ ਚੌਧਰੀ ਮਦਨ ਲਾਲ ਬੱਗਾ, ਅਸੋਕ ਪਰਾਸ਼ਰ ਪੱਪੀ, ਦਲਜੀਤ ਸਿੰਘ ਗਰੇਵਾਲ ਭੋਲਾ, ਕੁਲਵੰਤ ਸਿੰਘ ਸਿੱਧੂ, ਚਰਨਜੀਤ ਸਿੰਘ ਅਟਵਾਲ, ਭਾਜਪਾ ਜ਼ਿਲਾ ਪ੍ਰਧਾਨ ਸੁਨੀਲ ਮੋਹਿਤ ਗਿੱਲ, ਦਰਸ਼ਨ ਲਾਲ ਬਵੇਜਾ, ਅਸ਼ਵਨੀ ਸਹੋਤਾ, ਬਿੰਦੀਆਂ ਮੈਦਾਨ, ਰਜਿੰਦਰ ਸਿੰਘ ਬਸੰਤ, ਪਰਮਿੰਦਰ ਮਹਿਤਾ, ਅਸ਼ੋਕ ਥਾਪਰ, ਰਮਨਜੀਤ ਲਾਲੀ, ਅਮਨ ਜੈਨ, ਰਿਸ਼ੀ ਜੈਨ, ਅਨੁਜ ਮੈਦਾਨ, ਹਰਸ਼ ਸ਼ਰਮਾ, ਚੰਦਰਕਾਤ ਚੱਡਾ, ਜੀਵਨ ਗੁਪਤਾ, ਆਮ ਆਦਮੀ ਪਾਰਟੀ ਮਹਿਲਾ ਵਿੰਗ ਜਿਲਾ ਪ੍ਰਧਾਨ ਮਨੀਸ਼ਾ ਕਪੂਰ, ਸ਼ਿਵ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਬਿੱਟੂ ਗੁੰਬਰ, ਕੌਂਸਲਰ ਪਰਮਿੰਦਰ ਸਿੰਘ ਸੋਮਾ, ਰਾਸ਼ੀ ਅਗਰਵਾਲ ਮੀਤ ਪ੍ਰਧਾਨ ਮਹਿਲਾ ਵਿੰਗ ਪੰਜਾਬ, ਬਲਜੀਤ ਸਿੰਘ ਨਿਸ਼ਾਨ ਮਾਰਬਲ, ਦਰਾਵੜ ਸਹੋਤਾ, ਸਿਹਤ ਅਫਸਰ ਵਿਪਨ ਮਲਹੋਤਰਾ, ਨਿਸ਼ੂ ਘਈ, ਰਜਿੰਦਰ ਬੱਬੂ ਆਦਿ ਹਾਜ਼ਰ ਸਨ। ਇਸ ਮੌਕੇ ਕਰਮਯੋਗੀ ਚੌਧਰੀ ਯਸ਼ਪਾਲ ਨੇ ਕਿਹਾ ਕਿ 37ਵੀਂ ਪਾਵਨ ਵਿਸ਼ਾਲ ਸ਼ੋਭਾ ਯਾਤਰਾ ਵਿੱਚ 250 ਤੋਂ ਵੱਧ ਖੂਬਸੁਰਤ ਝਾਂਕੀਆਂ, ਬੈਂਡ-ਵਾਜੇ, ਸਕੂਲੀ ਬੱਚੇ, ਗਤਕਾ ਪਾਰਟੀਆਂ, ਭਜਨ ਮੰਡਲੀਆਂ ਅਤੇ ਭਗਵਾਨ ਵਾਲਮੀਕਿ ਮਹਾਰਾਜ ਜੀ ਦੀ ਪਾਲਕੀ ਦਰਸ਼ਨੀਆਂ ਹੋਵੇਗੀ।
ਭਜਨਾਂ ਦਾ ਗੁਣਗਾਨ ਸੂਫ਼ੀ ਸਿੰਗਰ ਸੁਲਤਾਨ ਨੂਰਾਂ ਅਤੇ ਵੀਰ ਹੈਪੀ ਰਾਹਤ ਐਂਡ ਪਾਰਟੀ ਵੱਲੋਂ ਕੀਤਾ ਗਿਆ। ਵੀਰਸ਼ੇਸ਼ਠ ਰਾਜਿੰਦਰ ਹੰਸ, ਵਿਮਲ ਭੱਟੀ, ਲਵ ਦ੍ਰਾਵਿਤ ਵੀ ਸ਼ੋਭਾ ਯਾਤਰਾ ਵਿੱਚ ਸ਼ਾਮਿਲ ਸਨ। ਸ਼ੋਭਾ ਯਾਤਰਾ ਵਿੱਚ ਫੁੱਲਾਂ ਦੀ ਵਰਖਾ ਕੀਤੀ ਗਈ। ਇਸ ਮੌਕੇ ਝੰਡੇ ਦੀ ਅਗਵਾਈ ਵੀਰਾਂਗੀ ਕਵਿਤਾ ਦਾਨਵ, ਵੀਰਾਂਗੀ ਟੀਨਾ ਦਾਨਵ, ਵੀਰਾਂਗੀ ਸਨੇਹਾ ਧਾਰੀਵਾਲ, ਵੀਰਾਂਗੀ ਨੰਦਨੀ ਧਾਰੀਵਾਲ, ਵੀਰਾਂਗੀ ਤਸਮਾ ਬੱਗਣ, ਵੀਰਾਂਗੀ ਰੀਨਾ ਬੇਗੜਾ, ਵੀਰਾਂਗੀ ਕੋਮਲ ਖੋਖਰ, ਵੀਰਾਂਗੀ ਸੁਨੀਤਾ ਦਾਵਿਤ, ਵੀਰਾਂਗੀ ਆਰਤੀ, ਵੀਰਾਂਗੀ ਪੀਹੂ ਵੱਲੋਂ ਕੀਤੀ ਗਈ। ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਧਰਮ ਦਾ ਬਰਾਬਰ ਸਤਿਕਾਰ ਕਰਦੀ ਹੈ। ਸਰਕਾਰ ਵੱਲੋਂ ਮੁੱਖ ਮੰਤਰੀ ਤੀਰਥ ਯਾਤਰਾ ਦੀ ਸ਼ੁਰੂਆਤ ਕਰਕੇ ਬਜ਼ੁਰਗਾਂ ਨੂੰ ਵੱਖ-ਵੱਖ ਤੀਰਥਾਂ ਦੇ ਦਰਸ਼ਨ ਕਰਨ ਦਾ ਮੌਕਾ ਦਿੱਤਾ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਸਥਿਤ ਭਗਵਾਨ ਵਾਲਮੀਕਿ ਤੀਰਥ ਸਥਲ ਦਾ ਕਰੋੜਾਂ ਰੁਪਏ ਨਾਲ ਸੁੰਦਰੀਕਰਨ ਕਰਵਾਇਆ ਜਾ ਰਿਹਾ ਹੈ। ਵਿਧਾਇਕ ਮਦਨ ਲਾਲ ਬੱਗਾ ਨੇ ਕਿਹਾ ਕਿ ਭਗਵਾਨ ਵਾਲਮੀਕਿ ਮਹਾਰਾਜ ਜੀ ਦੀਆਂ ਸਿੱਖਿਆਵਾਂ ਸਮਾਜ ਵਿੱਚ ਬਰਾਬਰੀ, ਭਾਈਚਾਰੇ ਅਤੇ ਆਪਸੀ ਸਤਿਕਾਰ ਦੀ ਭਾਵਨਾ ਨੂੰ ਮਜ਼ਬੂਤ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਸਾਨੂੰ ਭਗਵਾਨ ਵਾਲਮੀਕਿ ਮਹਾਰਾਜ ਜੀ ਵੱਲੋਂ ਦਰਸਾਏ ਮਾਰਗ ’ਤੇ ਚੱਲਦੇ ਹੋਏ ਸਮਾਜ ਦੀ ਬਿਹਤਰੀ ਅਤੇ ਮਨੁੱਖਤਾ ਦੀ ਸੇਵਾ ਲਈ ਹਮੇਸ਼ਾ ਯਤਨਸ਼ੀਲ ਰਹਿਣਾ ਚਾਹੀਦਾ ਹੈ। ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਲੋਕਾਂ ਨੂੰ ਭਗਵਾਨ ਵਾਲਮੀਕਿ ਜੀ ਵੱਲੋਂ ਦਿੱਤੇ ਮਹਾਨ ਸੰਦੇਸ਼ ਨੂੰ ਆਪਣੇ ਜੀਵਨ ਵਿੱਚ ਅਪਣਾ ਕੇ ਆਪਸੀ ਸਾਂਝ ਦੀਆਂ ਤੰਦਾਂ ਨੂੰ ਹੋਰ ਮਜ਼ਬੂਤ ਕਰਨ ਦਾ ਸੱਦਾ ਦਿੱਤਾ।
ਉਨ੍ਹਾਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਸਮੁੱਚੀ ਮਾਨਵਤਾ ਲਈ ਚਾਨਣ ਮੁਨਾਰਾ ਹਨ, ਜੋ ਸਾਨੂੰ ਮਨੁੱਖਤਾ ਦਾ ਸਤਿਕਾਰ ਕਰਨ, ਸੱਚ ਦੇ ਮਾਰਗ ’ਤੇ ਚੱਲਣ ਅਤੇ ਸਮਾਜ ਦੀ ਭਲਾਈ ਦਾ ਸੰਦੇਸ਼ ਦਿੰਦੀਆਂ ਹਨ।ਸੰਗਤ ਨੂੰ ਸੰਬੋਧਨ ਕਰਦਿਆਂ ਵਿਜੇ ਦਾਨਵ ਨੇ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਸਾਨੂੰ ਸਾਡੀ ਅਮੀਰ ਵਿਰਾਸਤ ਅਤੇ ਸੱਭਿਆਚਾਰ ਨਾਲ ਜੁੜਨ ਦਾ ਮੌਕਾ ਪ੍ਰਦਾਨ ਕਰਦੇ ਹਨ।
ਖਾਸ ਕਰ ਨੌਜਵਾਨ ਪੀੜ੍ਹੀ ਨੂੰ ਆਪਣੇ ਮਹਾਨ ਇਤਿਹਾਸ ਅਤੇ ਧਾਰਮਿਕ ਵਿਰਸੇ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਸ਼ੋਭਾ ਯਾਤਰਾ ਵਿੱਚ ਮਾਤਾ ਉਸ਼ਾਮਤੀ ਦਾਵਿਤ, ਰਾਜੇਸ਼ ਢਾਂਡਾ, ਹਿਮਾਂਸ਼ੂ ਕਵਾਤਰਾ, ਮੁਹਮਦ ਉਸਮਾਨ ਲੁਧਿਆਨਵੀ, ਰਵਿੰਦਰ ਬਾਬਾ, ਬੰਟੀ ਬਾਬ, ਰਾਜੇਸ਼ ਰੁਦਰਾ , ਬਾਬਾ ਵਿਪਨਪ੍ਰੀਤ ਕੌਰ, ਪੰਡਿਤ ਅਜੈ ਵਸ਼ਿਸ਼ਟ, ਮਹੰਤ ਪ੍ਰਵੀਨ ਚੌਧਰੀ, ਸ੍ਰੀ ਸ੍ਰੀ 1008 ਮਹਾ-ਮੰਡਲੇਸ਼ਵਰ ਮਾਈ ਭੋਲੀਨੰਦ ਗਿਰਿ, ਬਾਬਾ ਕੁਲਵੰਤ ਭੱਲਾ, ਆਨੰਦ ਅੰਤਰੀ, ਬਾਬਾ ਵੀਬਾ ਸ਼ਾਹ, ਭਾਈ ਦਵਿੰਦਰ ਸੂਦ, ਆਨੰਦ ਕਿਸ਼ੋਰ, ਧਰਮੱਗਿਆ ਅਸ਼ੋਕ ਦੈਤਯ, ਵੀਰਸ੍ਰੇਸ਼ਠ ਸ਼ਤਿਲ ਆਦਿਵੰਸ਼ੀ,ਬਿੱਟੂ ਸਾਈਂ, ਪਾਸਟਰ ਆਲੀਸ਼ਾ ਮਸੀਹ, ਦੇਵਰਾਜ ਅਸੁਰ, ਸੰਜੇ ਦਿਸਾਵਰ, ਰਜਿੰਦਰ ਹੰਸ , ਰੋਹਿਤ ਸਹੋਤਾ , ਵੀਰਸ੍ਰੇਸ਼ਠ ਵਿਮਲ ਭੱਟੀ, ਸੁਆਮੀ ਅਸ਼ਵਨੀ ਭੀਲ, ਅਕਸ਼ੈ ਰਾਜ, ਲਵ ਦ੍ਰਾਵਿੜ, ਸੁਧੀਰ ਧਾਲੀਵਾਲ, ਦੀਪੂ ਘਈ, ਸ਼ਾਮ ਬੋਹਤ, ਕਿਸ਼ਨਪਾਲ ਬੇਦੀ, ਮਹਿਕ ਸਿੰਘ ਚੌਹਾਨ, ਸੁਰਿੰਦਰ ਸੋਦਾਈ, ਅਜੈ ਸਭਰਵਾਲ , ਜਤਿੰਦਰ ਘਾਵਰੀ, ਸੁਰੇਸ਼ ਸ਼ੈਲੀ, ਸ਼ਿਵ ਕੁਮਾਰ, ਸੰਜੇ ਲੋਹਟ, ਸ਼ਿਵ ਬਿਡਲਾਨ, ਬਾਦਲ ਗਿੱਲ, ਵੀਰ ਹੀਰਾ ਗਿੱਲ ਪਵਨਦੀਪ ਲੋਹਾਰਾ, ਧਰਮਵੀਰ ਮੱਚਲ, ਬਲਜੀਤ ਸਹੋਤਾ, ਕਨੌਜ ਦਾਨਵ, ਅਸ਼ੋਕ ਕੁਮਾਰ ਬੰਟੂ, ਸਤੀਸ਼ ਗਹਿਲੋਤ , ਬਾਬੂ ਰਾਮ ਚੰਡਾਲ, ਪ੍ਰਣਭੀਲ, ਵੀਰ ਅਸ਼ਵਨੀ ਕਾਕਾ, ਵੀਰ ਪ੍ਰਵੀਨ ਲਾਲਾ, ਵੀਰ ਬਲੇਸ਼ਵਰ ਦੈਤਿਯਾ, ਵੀਰ ਧਰਮਪਾਲ ਪਾਰਚਾ, ਵੀਰ ਅਮਰਜੀਤ ਠੇਕੇਦਾਰ, ਅਨਿਲ ਸਿਰਸਵਾਲ, ਬਨਵਾਰੀ ਲੰਬੜਦਾਰ, ਵੀਰ ਵਿਕਾਸ ਤਲਵਾਰ, ਵੀਰ ਵਿੱਕੀ ਸਹੋਤਾ, ਵੀਰ ਸੰਨੀ ਬਾਲੂ, ਵੀਰ ਸੁਨੀਲ ਹੰਸ, ਵੀਰ ਇੰਦਰਜੀਤ ਮੱਟੂ, ਵੀਰ ਮਦਨ ਧਾਰੀਵਾਲ, ਵੀਰ ਅਰੁਣ ਚਨਾਲੀਆ, ਵੀਰ ਟੋਨੀ ਗਹਿਲੋਤ, ਵੀਰ ਸੰਨੀ ਪੰਮੇ, ਐਡਵੋਕੇਟ ਤਕਸ਼ਕ ਬੱਗਣ, ਵੀਰ ਸੁਨੀਲ ਖੈਰਵਾਲ, ਵੀਰ ਵਿੱਕੀ ਘਾਵਰੀ, ਵੀਰ ਸੰਨੀ ਕੇਸਲਾ, ਬਨਾਰਸੀ ਲੰਬੜਦਾਰ, ਵੀਰ ਸੰਜੀਵ ਢੀਂਗੀਆ, ਵੀਰ ਅਸੋਕ ਟਾਂਕ, ਵੀਰ ਕਨੋਜ ਪ੍ਰਕਾਸ਼, ਵੀਰ ਈਸੂ ਢੀਂਗੀਆ, ਵੀਰ ਰਾਕੇਸ਼ ਸੋਨੀ, ਵੀਰ ਰਾਜੇਸ਼ ਮੁੱਗ, ਵੀਰ ਬਲਜੀਤ ਸਿੰਘ (ਕਾਰਾਬਾਰਾ), ਵੀਰ ਨੀਰਜ ਮਯੂਰ, ਵੀਰ ਵਿਨੈ ਬਰੂਟ, ਵੀਰ ਰੋਬਿਨ ਅਟਵਾਲ, ਵੀਰ ਕੇਸ਼ਵ ਮੁਗ, ਵੀਰ ਹਨੀ ਮੁਗ, ਵੀਰ ਵਿਸ਼ਾਲ ਬਰੂਟ, ਵੀਰ ਰਵੀ ਲੰਬੜਦਾਰ, ਵੀਰ ਵਿਨਾਇਕ ਧਾਰੀਵਾਲ, ਵੀਰ ਵਿਜੈ ਬੱਤਰਾ, ਵੀਰ ਵਿਜੈ ਚੌਹਾਨ, ਵੀਰ ਬੰਟੀ ਮੂੰਗ, ਵੀਰ ਸੂਰਜ ਗਿੱਲ, ਵੀਰ ਵਿਜੈ ਕੁਮਾਰ (ਪੰਮੀ) ਆਦਿ ਹਾਜ਼ਰ ਹੋਏ।