- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
2 ਨੰਬਰ ਲਈ-ਕੌਂਸਲਰ ਅਨੀਤਾ ਨਨਚਾਹਲ ਨੂੰ ਸਿਆਸੀ, ਧਾਰਮਿਕ ਅਤੇ ਸਮਾਜਿਕ ਆਗੂਆਂ ਨੇ ਕੀਤੀ ਸ਼ਰਧਾਂਜਲੀ ਭੇਂਟ

-ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਦਵਿੰਦਰ ਸਿੰਘ ਪ੍ਰੀਤ ਨੇ ਕੀਤਾ ਵੈਰਾਗਮਈ ਕੀਰਤਨ
31,32,34,35,36,37
ਰਵੀ ਭਾਟੀਆ, ਪੰਜਾਬੀ ਜਾਗਰਣ, ਲੁਧਿਆਣਾ/ਸਾਹਨੇਵਾਲ
ਪੰਜਾਬੀ ਜਾਗਰਣ ਦੇ ਜਿਲ੍ਹਾ ਇੰਚਾਰਜ ਪੁਨੀਤ ਬਾਵਾ ਅਤੇ ਆਪ ਦੇ ਬਲਾਕ ਪ੍ਰਧਾਨ ਕਰਨ ਨਨਚਾਹਲ ਦੇ ਮਾਤਾ ਨਗਰ ਨਿਗਮ ਲੁਧਿਆਣਾ ਦੇ ਵਾਰਡ ਨੰਬਰ 21 ਤੋਂ ਆਮ ਆਦਮੀ ਪਾਰਟੀ ਦੇ ਕੌਂਸਲਰ ਅਨੀਤਾ ਨਨਚਾਹਲ ਦੀ ਅੰਤਿਮ ਅਰਦਾਸ ਐਤਵਾਰ ਨੂੰ ਗੁਰਦੁਆਰਾ ਕੁਟੀਆ ਸਾਹਿਬ ਜਮਾਲਪੁਰ ਵਿਖੇ ਹੋਈ, ਜਿੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਭਾਈ ਦਵਿੰਦਰ ਸਿੰਘ ਪ੍ਰੀਤ ਨੇ ਵੈਰਾਗਮਈ ਸ਼ਬਦ ਕੀਰਤਨ ਰਾਹੀਂ ਆਈਆਂ ਸੰਗਤਾਂ ਨੂੰ ਜੀਵਨ ਤੇ ਮਰਨ ਬਾਰੇ ਸੰਖੇਪ ਵਿੱਚ ਜਾਣਕਾਰੀ ਦਿੱਤੀ। ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅਰਦਾਸੀਏ ਭਾਈ ਬਲਵਿੰਦਰ ਸਿੰਘ ਨੇ ਅੰਤਿਮ ਅਰਦਾਸ ਕਰਕੇ ਗੁਰੂ ਸਾਹਿਬ ਅੱਗੇ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਦੀ ਬੇਨਤੀ ਕੀਤੀ। ਸਵਰਗੀ ਅਨੀਤਾ ਨਨਚਾਹਲ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਆਂ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਸਿਮਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਮਾਂ ਦਾ ਦੇਣ ਅਸੀਂ ਸਾਰੀ ਜ਼ਿੰਦਗੀ ਨਹੀਂ ਦੇ ਸਕਦੇ। ਉਨਾਂ ਕਿਹਾ ਕਿ ਸਵਰਗੀ ਅਨੀਤਾ ਨਨਚਾਹਲ ਅਤੇ ਪੂਰੇ ਪਰਿਵਾਰ ਨਾਲ ਉਹਨਾਂ ਦੇ ਪਰਿਵਾਰ ਦਾ ਪਰਿਵਾਰਿਕ ਰਿਸ਼ਤਾ ਸੀ। ਉਹਨਾਂ ਨੂੰ ਕਈ ਵਾਰ ਮਾਤਾ ਅਨੀਤਾ ਨਨਚਾਹਲ ਨੂੰ ਮਿਲਣ ਦਾ ਮੌਕਾ ਮਿਲਿਆ। ਉਹ ਸਾਰਿਆਂ ਨੂੰ ਪਿਆਰ ਸਤਿਕਾਰ ਅਤੇ ਅਸ਼ੀਰਵਾਦ ਦੇਣ ਵਾਲੇ ਸਨ।
ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਸਵਰਗੀ ਅਨੀਤਾ ਨਨਚਾਹਲ ਦੇ ਪਤੀ ਸਵਰਗੀ ਰਾਮ ਗੋਪਾਲ ਨਨਚਾਹਲ ਨੂੰ ਯਾਦ ਕਰਦਿਆਂ ਕਿਹਾ ਕਿ ਇਸ ਪਰਿਵਾਰ ਦੇ ਨਾਲ ਸਾਡੇ ਪਰਿਵਾਰ ਦੀਆਂ ਗੂੜੀਆਂ ਯਾਦਾਂ ਹਨ। ਭਾਜਪਾ ਆਗੂ ਗੁਰਦੀਪ ਸਿੰਘ ਗੋਸ਼ਾ ਨੇ ਵੀ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਕਿਹਾ ਕਿ ਭਾਵੇਂ ਹਰ ਇਨਸਾਨ ਨੇ ਚਲੇ ਜਾਣਾ ਹੈ ਪਰ ਅੱਜ ਜੇਕਰ ਸਵਰਗੀ ਅਨੀਤਾ ਨਨਚਾਹਲ ਦੇ ਸਪੁੱਤਰਾਂ ਨੇ ਹਰ ਖੇਤਰ ਵਿੱਚ ਤਰੱਕੀ ਕੀਤੀ ਹੈ ਤਾਂ ਉਹ ਮਾਂ ਬਾਪ ਦਾ ਆਸ਼ੀਰਵਾਦ ਹੀ ਹੈ। ਮੰਚ ਸੰਚਾਲਨ ਦੀ ਜਿੰਮੇਵਾਰੀ ਪ੍ਰਭਜੋਤ ਸਿੰਘ ਧਾਲੀਵਾਲ ਨੇ ਨਿਭਾਈ। ਇਸ ਮੌਕੇ ਆਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਕੈਬਨਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਉਹ ਇਸ ਪਰਿਵਾਰ ਦੇ ਪਰਿਵਾਰਿਕ ਮੈਂਬਰ ਹਨ ਜਿਨਾਂ ਘਾਟਾ ਪਰਿਵਾਰ ਨੂੰ ਪਿਆ ਹੈ ਉਨਾ ਹੀ ਆਮ ਆਦਮੀ ਪਾਰਟੀ ਤੇ ਉਹਨਾਂ ਨੂੰ ਨਿਜੀ ਘਾਟਾ ਪਿਆ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦਲਜੀਤ ਸਿੰਘ ਭੋਲਾ ਗਰੇਵਾਲ, ਮਦਨ ਲਾਲ ਬੱਗਾ, ਅਸ਼ੋਕ ਪੱਪੀ ਪਰਾਸ਼ਰ (ਸਾਰੇ ਵਿਧਾਇਕ ) ਸਿਮਰਜੀਤ ਸਿੰਘ ਬੈਂਸ, ਸੰਜੇ ਤਲਵਾੜ, ਲਖਵੀਰ ਸਿੰਘ ਲੱਖਾ, ਰਣਜੀਤ ਸਿੰਘ ਢਿੱਲੋਂ, ਬਲਵਿੰਦਰ ਸਿੰਘ ਬੈਂਸ (ਸਾਬਕਾ ਵਿਧਾਇਕ) ਹਲਕਾ ਸਾਹਨੇਵਾਲ ਕਾਂਗਰਸ ਪਾਰਟੀ ਦੇ ਇੰਚਾਰਜ ਵਿਕਰਮ ਸਿੰਘ ਬਾਜਵਾ, ਗੁਰਮੇਲ ਸਿੰਘ ਪਹਿਲਵਾਨ, ਜੋਨਲ ਕਮਿਸ਼ਨਰ ਨੀਰਜ ਜੈਨ, ਨਗਰ ਨਿਗਮ ਲੁਧਿਆਣਾ ਦੇ ਸੀਨੀਅਰ ਮੀਤ ਪ੍ਰਧਾਨ ਰਕੇਸ਼ ਪਰਾਸ਼ਰ, ਜਸਪਾਲ ਸਿੰਘ ਗਰੇਵਾਲ, ਗੁਰਮੀਤ ਮੁੰਡੀਆਂ, ਅਮਰਜੀਤ ਸਿੰਘ, ਨਿਧੀ ਗੁਪਤਾ, ਅਸ਼ਵਨੀ ਸ਼ਰਮਾ, ਕਮਲ ਮਨੋਚਾ, ਮੋਨੂ ਖੰਡਾ, ਗੌਰਵ ਜੀਤ ਗੌਰਵ, ਗੁਰ ਭੱਟੀ, ਤਨਵੀਰ ਧਾਲੀਵਾਲ, ਸਨੀ ਭੱਲਾ, ਜਤਿੰਦਰ ਗੋਰਿਅਨ, ਲੱਕੀ ਚੌਧਰੀ, ਮਨੀਸ਼ ਸ਼ਾਹ, ਅਨਿਲ ਭਾਰਦਵਾਜ, ਬਾਰੂ ਗਰੇਵਾਲ, ਹੈਪੀ ਸ਼ੇਰਪੁਰੀਆ, ਰਾਜੇਸ਼ ਮਿਸ਼ਰਾ, ਕੁਲਵੰਤ ਕੰਤੀ, ਪਰਮਿੰਦਰ ਸੋਮਾ, ਜਗਜੀਤ ਨੋਨੀ, ਗੁਰਪ੍ਰੀਤ ਬੇਦੀ, ਪਿੰਕੂ ਸ਼ਰਮਾ, ਸ਼ੋਭਾ ਸ਼ਰਮਾ, ਕਮਲ ਅਰੋੜਾ, ਮਨਪ੍ਰੀਤ ਮੰਨਾ, ਰਾਜੂ ਬਾਬਾ, ਗੁਰਪ੍ਰੀਤ ਬੱਬਲ, ਮਨਜੀਤ ਸਿੰਘ ਢਿੱਲੋ, ਅਨੁਜ ਚੌਧਰੀ, ਜਸਪ੍ਰੀਤ ਕੌਰ, ਲਖਵਿੰਦਰ ਚੌਧਰੀ (ਸਾਰੇ ਕੌਂਸਲਰ) ਹਰਜਾਪ ਸਿੰਘ ਗਿੱਲ, ਐਡਵੋਕੇਟ ਕਰਮਦੀਪ ਸਿੰਘ ਕੈਰੋ, ਚੇਅਰਮੈਨ ਹੇਮਰਾਜ ਰਾਜੀ, ਚੇਅਰਮੈਨ ਜੋਰਾਵਰ ਸਿੰਘ, ਸਾਬਕਾ ਚੇਅਰਮੈਨ ਅਜਮੇਰ ਸਿੰਘ ਭਾਗਪੁਰ, ਸਰਪੰਚ ਕਰਮਜੀਤ ਸਿੰਘ ਗਰੇਵਾਲ ਖਾਸੀ, ਫਿਰ ਮੈਂ ਦਰਸ਼ਨ ਮਾਹਲਾ,ਜਸਪ੍ਰੀਤ ਸਿੰਘ ਹੋਬੀ, ਅਮਰਜੀਤ ਸਿੰਘ ਟਿੱਕਾ, ਜਤਿੰਦਰ ਸਿੰਘ ਖਾਲਸਾ, ਧਰਮਜੀਤ ਸਿੰਘ ਗਿੱਲ ਜੰਡਿਆਲੀ, ਚਰਨਜੀਤ ਸਿੰਘ ਵਿਸ਼ਵਕਰਮਾ, ਡੀਐਸ ਚਾਵਲਾ, ਗੁਰਮੀਤ ਸਿੰਘ ਕੁਲਾਰ, ਨਰਿੰਦਰ ਭੰਮਰਾ, ਅਵਤਾਰ ਸਿੰਘ ਭੋਗਲ, ਰਾਜਕੁਮਾਰ ਸਿੰਗਲਾ, ਰਜਿੰਦਰ ਸਿੰਘ ਜੇਬੀਆਰ, ਜੀਐਸ ਢਿੱਲੋਂ, ਮਨਦੀਪ ਚੌਧਰੀ, ਵਰੁਣ ਕਪੂਰ, ਸਤਨਾਮ ਸਿੰਘ ਮੱਕੜ, ਕਰਨਲ ਸੀਐਮ ਲਖਨਪਾਲ, ਮਨਿੰਦਰਜੀਤ ਸਿੰਘ ਬੈਨੀਪਾਲ, ਦਾਨ ਸਿੰਘ, ਮਹਿੰਦਰ ਸਿੰਘ ਸੇਖੋਂ, ਧਰਮਜੀਤ ਸਿੰਘ ਢਿੱਲੋਂ, ਰਮਨਦੀਪ ਸਿੰਘ ਗਿੱਲ, ਗਗਨਦੀਪ ਸਿੰਘ ਗਿੱਲ, ਵਿਪਨ ਵਿਰਦੀ, ਰਘਵੀਰ ਸਿੰਘ, ਗੁਰਦੀਪ ਸਿੰਘ, ਪ੍ਰਿਤਪਾਲ ਸਿੰਘ ਬਲੀਏਵਾਲ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਨੀਲ ਮੋਦਗਿੱਲ, ਭਪਿੰਦਰ ਸਿੰਘ ਭਿੰਦਾ, ਨਿਰਮਲ ਐਸਐਸ, ਪਵਨ ਦੀਵਾਨ ਸਾਬਕਾ ਪ੍ਰਧਾਨ ਜ਼ਿਲ੍ਹਾ ਕਾਂਗਰਸ, ਗੁਰਦੀਪ ਸਿੰਘ ਭੋਲਾ ਪ੍ਰਧਾਨ ਟਰੱਕ ਯੂਨੀਅਨ ਸਾਹਨੇਵਾਲ, ਮਨਜਿੰਦਰ ਸਿੰਘ ਭੋਲਾ, ਲਾਲੀ ਹਰਾ, ਕੁਲਵਿੰਦਰ ਸਿੰਘ ਬਿੰਮਰੋ, ਐਡਵੋਕੇਟ ਜਸਪ੍ਰੀਤ ਸਿੰਘ ਕਲਾਲ ਮਾਜਰਾ, ਅਕਾਲੀ ਆਗੂ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ, ਭਾਜਪਾ ਆਗੂ ਐਡਵੋਕੇਟ ਬਿਕਰਮ ਸਿੰਘ ਸਿੱਧੂ, ਗੁਰਪ੍ਰੀਤ ਚਾਵਲਾ,ਗੁਰਮੀਤ ਸਿੰਘ ਪੱਪੂ ਤਲਵਾੜਾ, ਅਮਨ ਪਨੇਸਰ ਸਮੇਤ ਵੱਡੀ ਗਿਣਤੀ ਵਿੱਚ ਸਿਆਸੀ, ਧਾਰਮਿਕ, ਸਮਾਜਿਕ ਆਗੂਆਂ ਅਤੇ ਪੱਤਰਕਾਰਾਂ ਨੇ ਸ਼ਿਰਕਤ ਕੀਤੀ।