- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੋਕਲ 2 ਨੰਬਰ ਦੀ ਲੀਡ-ਵੀਰ ਏਕਲਵਯ ਯੂਥ ਫ਼ੈਡਰੇਸ਼ਨ ਨੇ ਰਾਜ ਪੱਧਰੀ ਸਤਿਸੰਗ ਸਮਾਗਮ ਕਰਵਾਇਆ

-ਵੀਰ ਏਕਲਵਯ ਯੂਥ ਫੈੱਡਰੇਸ਼ਨ ਨੇ ਕਰਵਾਇਆ ਸੂਬਾ ਪੱਧਰੀ ਸਤਿਸੰਗ ਸਮਾਗਮ
ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ
ਵੀਰ ਏਕਲਵਯ ਯੂਥ ਫ਼ੈਡਰੇਸ਼ਨ ਵਲੋਂ ਅੱਜ ਸਥਾਨਕ ਗੁਰੂ ਨਾਨਕ ਭਵਨ ਵਿਖੇ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਰਾਜ ਪੱਧਰੀ ਸਤਿਸੰਗ ਸਮਾਗਮ ਪ੍ਰਧਾਨ ਰਾਹੁਲ ਡੁਲਗਚ ਦੀ ਅਗਵਾਈ ਵਿਚ ਕਰਾਇਆ ਗਿਆ। ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸਾਬਕਾ ਮੁੱਖ ਮੰਤਰੀ ਤੇ ਐਮਪੀ ਚਰਨਜੀਤ ਸਿੰਘ ਚੰਨੀ ਸ਼ਾਮਿਲ ਹੋਏ। ਇਸ ਸਮਾਗਮ ਦੀ ਪ੍ਰਧਾਨਗੀ ਭਾਰਤ ਭੂਸ਼ਣ ਆਸ਼ੂ ਵੱਲੋਂ ਕੀਤੀ ਗਈ ਜਦਕਿ ਸਾਬਕਾ ਮੰਤਰੀ ਰਾਜ ਕੁਮਾਰ ਵੇਰਕਾ, ਵਿਧਾਨ ਸਭਾ ਦੇ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ, ਵਿਧਾਇਕ ਸੁਖਵਿੰਦਰ ਸਿੰਘ ਕੋਟਲੀ, ਹਲਕਾ ਸਾਊਥ ਤੋਂ ਇੰਚਾਰਜ ਈਸ਼ਵਰਜੋਤ ਸਿੰਘ ਚੀਮਾ, ਸਾਬਕਾ ਵਿਧਾਇਕ ਲਖਬੀਰ ਸਿੰਘ ਲੱਖਾ, ਹਲਕਾ ਸਾਹਨੇਵਾਲ ਤੋਂ ਇੰਚਾਰਜ ਵਿਕਰਮ ਸਿੰਘ ਬਾਜਵਾ, ਸਾਬਕਾ ਮੇਅਰ ਬਲਕਾਰ ਸਿੰਘ ਸੰਧੂ, ਕੌਂਸਲਰ ਅਰੁਣ ਸ਼ਰਮਾ, ਕੌਂਸਲਰ ਗੌਰਵ ਭੱਟੀ, ਕੌਂਸਲਰ ਜਸਵਿੰਦਰ ਵੀਰੂ, ਸਾਬਕਾ ਕੌਂਸਲਰ ਸ਼ੀਲਾ ਦੁੱਗਰੀ, ਸਾਬਕਾ ਕੌਂਸਲਰ ਉਮੇਸ਼ ਸ਼ਰਮਾ, ਹਰਪ੍ਰੀਤ ਸਿੰਘ ਰਾਜਧਾਨੀ, ਲਾਲਾ ਸੁਰਿੰਦਰ ਅਟਵਾਲ, ਯੋਗੇਸ਼ ਹਾਂਡਾ, ਅਵੀਸ਼ ਵਰਮਾ ਆਦਿ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਚਰਨਜੀਤ ਸਿੰਘ ਚੰਨੀ ਵਲੋਂ ਭਗਵਾਨ ਵਾਲਮੀਕਿ ਜੀ ਦੀ ਪ੍ਰਤਿਮਾ ਅੱਗੇ ਜੋਤ ਰੋਸ਼ਨ ਕੀਤੀ ਗਈ। ਆਸ਼ੂ ਨੇ ਸਭ ਤੋਂ ਪਹਿਲਾਂ ਸਮੂਚੇ ਵਾਲਮੀਕਿ ਸਮਾਜ ਨੂੰ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਵਾਲਮੀਕਿ ਸਮਾਜ ਕਾਂਗਰਸ ਪਾਰਟੀ ਦਾ ਅਟੁੱਟ ਅੰਗ ਹੈ।
ਉਨ੍ਹਾਂ ਕਿਹਾ ਕਿ ਸ਼ੁਰੂ ਤੋਂ ਹੀ ਵਾਲਮੀਕਿ ਸਮਾਜ ਕਾਂਗਰਸ ਦੇ ਨਾਲ ਚੱਟਾਨ ਵਾਂਗ ਖੜ੍ਹਾ ਹੈ ਅਤੇ ਉਨ੍ਹਾਂ ਨੇ ਰਾਹੁਲ ਡੁਲਗਚ ਤੇ ਉਨ੍ਹਾਂ ਦੀ ਟੀਮ ਵੱਲੋਂ ਕੀਤੇ ਗਏ ਇਸ ਉਪਰਾਲੇ ਲਈ ਜਿੱਥੇ ਉਨ੍ਹਾਂ ਦੀ ਸ਼ਲਾਘਾ ਕੀਤੀ, ਉੱਥੇ ਭਵਿੱਖ ਲਈ ਉਨ੍ਹਾਂ ਨੂੰ ਪ੍ਰੇਰਿਤ ਵੀ ਦਿੱਤਾ। ਚੰਨੀ ਨੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਭਾਰਤੀ ਸੱਭਿਆਚਾਰ ਦੇ ਪਿਤਾਮਾ ਹਨ। ਉਨ੍ਹਾਂ ਨੇ ਭਗਵਾਨ ਰਾਮ ਦੇ ਜਨਮ ਤੋਂ ਕਈ ਸੌ ਸਾਲ ਪਹਿਲਾਂ ਰਾਮਾਇਣ ਦੀ ਰਚਨਾ ਕੀਤੀ ਸੀ ਅਤੇ ਭਗਵਾਨ ਵਾਲਮੀਕਿ ਮਹਾਰਾਜ ਦੇ ਹੱਥ ਵਿੱਚ ਸੁੰਦਰ ਕਲਮ ਸਾਨੂੰ ਸਿੱਖਿਆ ਪ੍ਰਾਪਤ ਕਰਨ ਲਈ ਪ੍ਰੇਰਿਤ ਕਰਦੀ ਹੈ, ਅਤੇ ਵਾਲਮੀਕਿ ਭਾਈਚਾਰੇ ਨੂੰ ਸਿੱਖਿਆ ਦੇ ਉਦੇਸ਼ ਨੂੰ ਅੱਗੇ ਵਧਾਉਣਾ ਚਾਹੀਦਾ ਹੈ। ਡੁਲਗਚ ਅਤੇ ਉਨ੍ਹਾਂ ਦੇ ਸਾਥੀਆਂ ਨੇ ਸਮਾਰੋਹ ਵਿੱਚ ਆਏ ਸਾਰੇ ਪਤਵੰਤਿਆਂ ਵਿਅਕਤੀਆਂ ਨੂੰ ਸਨਮਾਨਿਤ ਕੀਤਾ ਅਤੇ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ।
ਸਮਾਗਮ ਦੌਰਾਨ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਅੰਕ ਪ੍ਰਾਪਤ ਕਰਨ ਵਾਲੇ ਅਤੇ ਭਗਵਾਨ ਵਾਲਮੀਕਿ ਜੀ ਬਾਰੇ ਚੰਗਾ ਗਿਆਨ ਰੱਖਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਰਾਸ਼ਟਰੀ ਗਾਇਕ ਪਵਨ ਦ੍ਰਾਵਿੜ ਅਤੇ ਰਾਕੇਸ਼ ਰਾਹੀ ਨੇ ਭਗਵਾਨ ਵਾਲਮੀਕਿ ਜੀ ਮਹਾਰਾਜ ਦਾ ਗੁਣਗਾਨ ਕੀਤਾ। ਇਸ ਮੌਕੇ ਦਿਲਬਾਗ ਸਿੰਘ, ਨਿਖਿਲ ਖੋਸਲਾ, ਸੰਯਮ ਵਾਲੀਆ, ਮਨਦੀਪ ਹੰਬੜਾ , ਜਤਿੰਦਰ ਚਨਾਲੀਆ, ਅਮਨ ਸੌਦੇ, ਵਿਵੇਕ ਸੂਦ, ਰਾਮਕੁਮਾਰ ਪਰਚਾ, ਸੰਜੀਵ ਸੋਦਾਈ, ਵਿੱਕੀ ਜਵੱਦੀ, ਸੁਰਿੰਦਰ, ਐਡਵੋਕੇਟ ਸਾਹਿਲ ਧੀਂਗਾਨ, ਵਿਕਾਸ ਸੋਦਾਈ, ਪਿਆਰ ਚਨਾਲਿਆ, ਨੀਰਜ ਸਰਸਵਾਲ ਵਿਰਾਟ ਢਿਲੋੜ. ਨੰਨੂ ਸੌਦੇ, ਕਾਰਤਿਕ ਚਨਾਲੀਆ , ਵਰੁਣ ਸੋਦਾਈ, ਜੋਨੀ ਟਾਂਕ, ਮਾਨਵ ਚਨਾਲਿਆ, ਅਕਸ਼ੈ ਕੇਸ਼ਲਾ, ਓਮਪਾਲ ਪਰਚਾ, ਵਿਕਾਸ ਸੂਦ ਰਾਜੂ ਵੈਦ, ਸੋਨੂੰ ਸੱਤਿਆ, ਹਰਸ਼ ਟਾਂਕ, ਸੰਜੀਵ ਪੁਹਾਲ, ਵਿੱਕੀ ਸਵੱਦੀ, ਰਾਜੂ ਚਨਾਲੀਆ, ਬਿੱਟੂ, ਅਮਿਤ ਚੱਕ ਆਦਿ ਹਾਜ਼ਰ ਸਨ।