- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੀਐਨਈ ਨੇ ਏਆਈਸੀਟੀਈ-ਅਟਲ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਕਰਵਾਇਆ

ਪੱਤਰ ਪ੍ਰੇਰਕ ਪੰਜਾਬੀ ਜਾਗਰਣ, ਡੇਹਲੋਂ/ਆਲਮਗੀਰ
ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਗਿੱਲ ਪਾਰਕ ਦੇ ਅਪਲਾਈਡ ਸਾਇੰਸਜ਼ ਵਿਭਾਗ ਵੱਲੋਂ “ਐਡਵਾਂਸਿਜ਼ ਇਨ ਵੇਸਟ ਮੈਨੇਜਮੈਂਟ ਟੈਕਨੋਲੋਜੀਜ਼ ਐਂਡ ਐਕਸਪੀਰੀਐਂਸ਼ਲ ਲਰਨਿੰਗ” ਵਿਸ਼ੇ ’ਉੱਤੇ ਛੇ ਰੋਜ਼ਾ ਏਆਈਸੀਟੀਈ-ਅਟਲ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦਾ ਸਫਲਤਾਪੂਰਵਕ ਪ੍ਰਬੰਧ ਗਿਆ। ਸਮਾਗਮ ’ਚ ਅਕਾਦਮਿਕ ਖੇਤਰ ਅਤੇ ਉਦਯੋਗ ਨਾਲ ਸਬੰਧਤ 40 ਤੋਂ ਵੱਧ ਭਾਗੀਦਾਰਾਂ ਨੇ ਸ਼ਮੂਲੀਅਤ ਕੀਤੀ। ਇਸ ਪ੍ਰੋਗਰਾਮ ਦਾ ਸਫਲਤਾਪੂਰਵਕ ਕੋਆਰਡੀਨੇਸ਼ਨ ਡਾ. ਰਾਜਵੀਰ ਕੌਰ ਸਰਾ ਵੱਲੋਂ ਕੀਤਾ ਗਿਆ। ਇਸ ਮੌਕੇ ਅਪਲਾਈਡ ਸਾਇੰਸਜ਼ ਵਿਭਾਗ ਦੇ ਮੁਖੀ ਅਤੇ ਪ੍ਰਿੰਸੀਪਲ,ਜੀਐਨਡੀਈਸੀ ਵੱਲੋਂ ਸਾਰੇ ਮਾਹਿਰ ਸਪੀਕਰਾਂ ਅਤੇ ਭਾਗੀਦਾਰਾਂ ਦਾ ਸਵਾਗਤ ਕੀਤਾ। ਇਸ ਮੌਕੇ ਆਈਆਈਟੀ. ਰੋਪੜ, ਆਈਆਈਟੀ. ਰੁੜਕੀ, ਜੀਐੱਨਡੀਈਸੀ, ਪੰਜਾਬ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਅਤੇ ਉਦਯੋਗ ਜਗਤ ਨਾਲ ਸਬੰਧਤ 11 ਪ੍ਰਸਿੱਧ ਮਾਹਿਰਾਂ ਨੇ ਆਪਣੇ ਵਿਸ਼ੇਸ਼ਗਿਆਨ ਭਾਸ਼ਣਾਂ ਰਾਹੀਂ ਭਾਗੀਦਾਰਾਂ ਨਾਲ ਆਪਣਾ ਗਿਆਨ ਤੇ ਤਜਰਬਾ ਸਾਂਝਾ ਕੀਤਾ। ਇਸ ਐੱਫ.ਡੀ.ਪੀ. ਵਿੱਚ ਰਹਿੰਦ-ਖੂੰਹਦ ਤੋਂ ਊਰਜਾ ਉਤਪਾਦਨ ਦੀਆਂ ਤਕਨੀਕਾਂ, ਠੋਸ ਅਤੇ ਹਜ਼ਾਰਡਸ ਰਹਿੰਦ-ਖੂੰਹਦ ਦਾ ਪ੍ਰਬੰਧਨ, ਪਾਣੀ ਦੀ ਸ਼ੁੱਧਤਾ, ਇਲੈਕਟ੍ਰਾਨਿਕ ਰਹਿੰਦ-ਖੂੰਹਦ ਅਤੇ ਪਲਾਸਟਿਕ ਦੀ ਰੀਸਾਈਕਲਿੰਗ, ਸਰਕੂਲਰ ਇਕਾਨਮੀ, ਰਹਿੰਦ-ਖੂੰਹਦ ਤੋਂ ਉਪਯੋਗੀ ਵਸਤਾਂ ਤੇ ਸਸਟੇਨੇਬਲ ਰਿਸੋਰਸ ਦੀ ਵਰਤੋਂ ਵਰਗੇ ਮਹੱਤਵਪੂਰਨ ਵਿਸ਼ਿਆਂ ਨੂੰ ਸ਼ਾਮਲ ਕੀਤਾ ਗਿਆ। ਵਿਹਾਰਕ ਗਿਆਨ ਨੂੰ ਮਜ਼ਬੂਤ ਕਰਨ ਲਈ ਭਾਗੀਦਾਰਾਂ ਨੂੰ ਪ੍ਰਯੋਗਾਤਮਕ ਸੈਸ਼ਨਾਂ ਵਿੱਚ ਸ਼ਾਮਲ ਕੀਤਾ ਗਿਆ। ਭਾਗੀਦਾਰਾਂ ਨੂੰ ਜੀਐੱਨਡੀਈਸੀ. ਦੀ ਸਟੈਪ ਸਹੂਲਤ ਤੇ ਵੇਸਟ ਵਾਟਰ ਟ੍ਰੀਟਮੈਂਟ ਪਲਾਂਟ,ਟੈਕਸਲਾ ਪਲਾਸਟਿਕਸ ਐਂਡ ਮੈਟਲਜ਼ ,ਈ-ਵੇਸਟ ਗ੍ਰੀਨ ਬਰਡ ਰੀਸਾਈਕਲਿੰਗ ਦਾ ਦੌਰਾ ਕਰਵਾ ਵੇਸਟ ਮੈਨੇਜਮੈਂਟ ਦੇ ਪ੍ਰਬੰਧਨ ਅਤੇ ਰੀਸਾਈਕਲਿੰਗ ਪ੍ਰਕਿਰਿਆਵਾਂ ਬਾਰੇ ਕੀਮਤੀ ਵਿਹਾਰਕ ਜਾਣਕਾਰੀ ਦਿੱਤੀ। ਇਸ ਪ੍ਰੋਗਰਾਮ ਦੀ ਸਮਾਪਤੀ ਆਈ.ਆਈ.ਟੀ. ਰੁੜਕੀ ਤੋਂ ਪ੍ਰੋ. ਇੰਦਰਦੀਪ ਸਿੰਘ ਦੇ ਵਿਸ਼ੇਸ਼ ਭਾਸ਼ਣ ਨਾਲ ਹੋਈ। ਉਨ੍ਹਾਂ ਨੇ ਸਰਕੂਲਰ ਇਕਾਨਮੀ ਅਤੇ ਰਹਿੰਦ-ਖੂੰਹਦ ਤੋਂ ਵੈਲਥ ਮਾਡਲਾਂ ਬਾਰੇ ਆਪਣੇ ਵਿਚਾਰ ਸਾਂਝਾ ਕੀਤੇ। ਇਸ ਐੱਫਡੀਪੀ. ਨੇ ਵੱਖ-ਵੱਖ ਵਿਸ਼ਿਆਂ ਦੇ ਮਾਹਿਰਾਂ ਵਿਚਾਲੇ ਸਹਿਯੋਗ, ਵਿਹਾਰਕ ਸਿੱਖਿਆ ਅਤੇ ਅਕਾਦਮਿਕ ਖੇਤਰ ਤੇ ਉਦਯੋਗ ਵਿਚਕਾਰ ਤਾਲਮੇਲ ਨੂੰ ਉਤਸ਼ਾਹਿਤ ਕਰਨ ਲਈ ਇੱਕ ਮਹੱਤਵਪੂਰਨ ਮੰਚ ਪ੍ਰਦਾਨ ਕੀਤਾ। ਇਸ ਦੇ ਨਾਲ ਹੀ, ਵਾਤਾਵਰਣ ਦੀ ਸੁਰੱਖਿਆ ਅਤੇ ਸਰੋਤਾਂ ਦੀ ਕੁਸ਼ਲ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਨਵੀਨਤਮ ਤੇ ਟਿਕਾਊ ਰਹਿੰਦ-ਖੂੰਹਦ ਪ੍ਰਬੰਧਨ ਤਰੀਕੇ ਅਪਣਾਉਣ ਦੀ ਮਹੱਤਤਾ ’ਤੇ ਵੀ ਜ਼ੋਰ ਦਿੱਤਾ।