- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਰੂਰੀ ਖਬਰ-ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਨੂੰ ਘਰ-ਘਰ ਤੱਕ ਪਹੁੰਚਾਉਣਾ ਸਮੇਂ ਦੀ ਲੋੜ-ਡਾ. ਚੀਮਾ

-ਭਾਵਾਧਸ ਨੇ ਭਗਵਾਨ ਵਾਲਮੀਕਿ ਜੀ ਮਹਾਰਾਜ ਦੇ ਪ੍ਰਗਟ ਦਿਵਸ ਮੌਕੇ ਕਰਵਾਇਆ ਸੂਬਾ ਪੱਧਰੀ ਸਤਿਸੰਗ ਸਮਾਗਮ
ਵਿਸ਼ਾਲ, ਪੰਜਾਬੀ ਜਾਗਰਣ, ਲੁਧਿਆਣਾ
ਭਾਰਤੀ ਵਾਲਮੀਕਿ ਧਰਮ ਸਮਾਜ ਭਾਵਾਧਸ ਦੇ ਰਾਸ਼ਟਰੀ ਮੁੱਖ ਸੰਚਾਲਕ ਨਰੇਸ਼ ਧੀਗਾਨ ਦੀ ਅਗਵਾਈ ਹੇਠ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪਵਿੱਤਰ ਪ੍ਰਗਟ ਦਿਵਸ ਮੌਕੇ ’ਤੇ 29ਵਾਂ ਸੂਬਾ ਪੱਧਰੀ ਸਮਾਗਮ ਮਾਡਲ ਟਾਊਨ ਐਕਸਟੈਨਸ਼ਨ ਸਥਿਤ ਟਿਊਸ਼ਨ ਮਾਰਕੀਟ ’ਚ ਕੀਤਾ ਗਿਆ। ਸਮਾਗਮ ’ਚ ਮੁੱਖ ਮਹਿਮਾਨ ਵਜੋਂ ਸਾਬਕਾ ਕੈਬਨਿਟ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਸ਼ਿਰਕਤ ਕੀਤੀ ਤੇ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਬੁੱਤ ਅੱਗੇ ਜੋਤ ਰੋਸ਼ਨ ਕੀਤੀ। ਇਸ ਮੌਕੇ ਆਦਿ ਧਰਮ ਗੁਰੂ ਸੁਆਮੀ ਸ਼ਿਵ ਅਨਾਰੀਆ, ਰਾਸ਼ਟਰੀ ਨਿਰਦੇਸ਼ਕ ਰਾਮ ਲਾਲ ਕਲਿਆਣ, ਮਹੰਤ ਬੋਲੀ ਮਾਈ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਸਮਾਗਮ ’ਚ ਸਾਬਕਾ ਕੈਬਨਿਟ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਮਹਿੰਦਰ ਸਿੰਘ ਗਰੇਵਾਲ, ਸ਼ਰਨਜੀਤ ਸਿੰਘ ਢਿੱਲੋਂ, ਐਡਵੋਕੇਟ ਪਰਉਪਕਾਰ ਸਿੰਘ ਘੁੰਮਣ, ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ, ਵਿਧਾਇਕ ਕੁਲਵੰਤ ਸਿੰਘ ਸਿੱਧੂ, ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਸ੍ਰੋਅਦ ਕੋਰ ਕਮੇਟੀ ਦੇ ਮੈਂਬਰ ਕਮਲ ਚੇਤਲੀ, ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ, ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ, ਸੀਨੀਅਰ ਅਕਾਲੀ ਆਗੂ ਹਿਤੇਸ਼ਇੰਦਰ ਸਿੰਘ ਗਰੇਵਾਲ, ਆਰਐੱਸਐੱਸ. ਯਸ਼ਗਿਰੀ, ਜਿਲ੍ਹਾ ਭਾਜਪਾ ਪ੍ਰਧਾਨ ਸੁਨੀਲ ਮੋਦਗਿਲ, ਚੰਦਰਕਾਂਤ ਚੱਢਾ, ਸਾਬਕਾ ਡਿਪਟੀ ਮੇਅਰ ਆਰਡੀ. ਸ਼ਰਮਾ, ਸ੍ਰੋਅਦ ਦੇ ਜਨਰਲ ਸਕੱਤਰ ਜਗਬੀਰ ਸਿੰਘ ਸੋਂਖੀ, ਅਮਿਤ ਗੋਸਾਈਂ, ਸੁਖਵਿੰਦਰਪਾਲ ਸਿੰਘ ਸਰਨਾ, ਗੁਰਮੀਤ ਸਿੰਘ ਕੁਲਾਰ, ਅਕਾਲੀ ਆਗੂ ਬਾਬਾ ਅਜੀਤ ਸਿੰਘ, ਦਰਸ਼ਨ ਬਵੇਜਾ ਸਿੰਘ ਹਰਪ੍ਰੀਤ ਸਿੰਘ ਡੰਗ, ਸਵਰਨ ਸੋਨੀ, ਕੁਲਦੀਪ ਸਿੰਘ ਖਾਲਸਾ, ਆਦਿ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ।
ਸਮਾਗਮ ’ਚ ਸੰਗਤ ਨੂੰ ਸੰਬੋਧਨ ਕਰਦਿਆਂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਨੂੰ ਘਰ-ਘਰ ਤੱਕ ਪਹੁੰਚਾਉਣਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਸਿਰਫ ਅਕਾਲੀ ਦਲ ਨੇ ਹੀ ਵਾਲਮੀਕਿ ਸਮਾਜ ਨੂੰ ਉਚਿਤ ਮਾਣ-ਸਨਮਾਨ ਦਿੱਤਾ ਹੈ, ਜਦੋਂ ਕਿ ਬਾਕੀ ਪਾਰਟੀਆਂ ਨੇ ਸਮਾਜ ਨੂੰ ਸਿਰਫ ਵੋਟ ਬੈਂਕ ਵਜੋਂ ਵਰਤਿਆ ਹੈ। ਸੂਬੇ ਵਿੱਚ ਅਕਾਲੀ ਦਲ ਦੀ ਸਰਕਾਰ ਬਣਨ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਵਾਲਮੀਕਿ ਸਮਾਜ ਦੀਆਂ ਸਾਰੀਆਂ ਸਮੱਸਿਆਵਾਂ ਦਾ ਤਰਜੀਹੀ ਆਧਾਰ ’ਤੇ ਹੱਲ ਕੀਤਾ ਜਾਵੇਗਾ। ਸਮਾਗਮ ’ਚ ਰਾਸ਼ਟਰੀ ਗਾਇਕ ਪਵਨ ਦ੍ਰਵਿੜ, ਰਾਕੇਸ਼ ਰਾਹੀ, ਸੰਦੀਪ ਸੋਨੂੰ, ਗਿੱਲ ਬ੍ਰਦਰ ਅੰਮ੍ਰਿਤਸਰ ਵਾਲਿਆਂ ਨੇ ਭਗਵਾਨ ਵਾਲਮੀਕਿ ਜੀ ਮਹਾਰਾਜ ਦਾ ਗੁਣਗਾਨ ਕੀਤਾ।
ਇਸ ਮੌਕੇ ਨਰੇਸ਼ ਧੀਂਗਾਨ ਨੇ ਸਾਰਿਆਂ ਨੂੰ ਪ੍ਰਗਟ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਸਮੂਹ ਵਾਲਮੀਕਿ ਭਾਈਚਾਰਾ ਅਕਾਲੀ ਦਲ ਦਾ ਚੱਟਾਨ ਵਾਂਗ ਖੜ੍ਹਾ ਹੈ ਕਿਉਂਕਿ ਅਕਾਲੀ ਦਲ ਨੇ ਜਿੱਥੇ ਹਮੇਸ਼ਾ ਹੀ ਵਾਲਮੀਕਿ ਸਮਾਜ ਦਾ ਹੱਥ ਫੜਿਆ ਹੈ, ਉੱਥੇ ਪਾਵਨ ਵਾਲਮੀਕਿ ਤੀਰਥ, ਸਮੇਤ ਸਮੂਹ ਪੰਜਾਬ ਵਿੱਚ ਡਾ. ਅੰਬੇਡਕਰ ਭਵਨ ਅਕਾਲੀ ਦਲ ਦੀ ਹੀ ਦੇਣ ਹਨ। ਅਕਾਲੀ ਦਲ ਨੇ ਹਮੇਸ਼ਾ ਸਫਾਈ ਕਰਮਚਾਰੀਆਂ ਨੂੰ ਪੱਕਾ ਕਰ ਕੇ ਮੁਲਾਜ਼ਮਾਂ ਦੀ ਤਨਖ਼ਾਹ ’ਚ ਵਾਧਾ ਕੀਤਾ ਹੈ। ਉਨ੍ਹਾਂ ਵਾਲਮੀਕਿ ਸਮਾਜ ਨੂੰ ਅਪੀਲ ਕੀਤੀ ਕਿ ਉਹ ਵਿਧਾਨ ਸਭਾ ਚੋਣਾਂ ’ਚ ਫਿਰ ਤੋਂ ਅਕਾਲੀ ਦਲ ਦੀ ਸਰਕਾਰ ਲਿਆਉਣ ਤਾਂ ਜੋ ਸੁਖਬੀਰ ਸਿੰਘ ਬਾਦਲ ਮੁੱਖ ਮੰਤਰੀ ਬਣ ਸਕਣ। ਸਮਾਗਮ ’ਚ ਭਾਵਾਧਸ ਦੇ ਕੌਮੀ ਮੁੱਖ ਸੰਚਾਲਕ ਨਰੇਸ਼ ਧੀਂਗਾਨ ਨੇ ਆਏ ਹੋਏ ਸੰਤ ਸਮਾਜ ਤੇ ਪਤਵੰਤਿਆਂ ਦਾ ਸਨਮਾਨ ਕੀਤਾ ਤੇ ਆਈ ਹੋਈ ਸੰਗਤ ਦਾ ਧੰਨਵਾਦ ਪ੍ਰਗਟਾਇਆ। ਸਮਾਗਮ ਦੌਰਾਨ ਸਮਾਜ ਵਿੱਚ ਚੰਗੇ ਕੰਮ ਕਰਨ ਵਾਲੇ ਵਿਅਕਤੀਆਂ ਦਾ ਸਨਮਾਨ ਕੀਤਾ।
ਇਸ ਮੌਕੇ ਵੀਰੇਸ਼ ਨਰੇਸ਼ ਧੀਗਾਨ ਰਾਸ਼ਟ੍ਰੀਯ ਮੁੱਖ ਸੰਚਾਲਕ ਭਾਵਾਧਸ, ਵੀਰ ਅਕਾਸ਼ ਲੋਹਟ, ਵੀਰਸ੍ਰੇਸ਼ਠ ਧਰਮਵੀਰ ਅਨਾਰਿਆ ਰਾਸ਼ਟਰੀ ਮੁੱਖ ਪ੍ਰਚਾਰ ਮੰਤਰੀ, ਵੀਰਸ੍ਰੇਸ਼ਠ ਰਵੀ ਮਾਤੰਗ ਰਾਸ਼ਟਰੀ ਪ੍ਰਚਾਰ ਮੰਤਰੀ, ਵੀਰ ਕੈਲਾਸ਼ ਕੁਮਾਰ ਚੋਹਾਨ ਪ੍ਰਧਾਨ ਰਾਜਨੀਤਿਕ ਵਿੰਗ ਪੰਜਾਬ, ਵੀਰਸ੍ਰੇਸ਼ਠ ਪੀਕਾ ਚੰਡਾਲੀਆ ਰਾਸ਼ਟਰੀ ਜਨਰਲ ਸਕੱਤਰ ਯੂਥ ਵਿੰਗ, ਵੀਰ ਰਾਜਵੀਰ ਚੌਟਾਲਾ ਪ੍ਰਧਾਨ ਯੂਥ ਵਿੰਗ ਪੰਜਾਬ, ਵੀਰ ਕੁਲਦੀਪ ਧੀਗਾਨ ਪ੍ਰਭਾਵੀ ਯੂਥ ਵਿੰਗ ਪੰਜਾਬ, ਵੀਰ ਪੱਪੂ ਬੇਦੀ ਸਹਾਇਕ ਕਰਨਵੀਰਨ ਪੰਜਾਬ, ਵੀਰ ਪਰਦੀਪ ਲਾਂਬਾ ਪ੍ਰਧਾਨ ਅਸਮੋ, ਵੀਰ ਸੋਨੂੰ ਫੁੱਲਾਂਵਾਲਾ ਕੇਦਰੀ ਕਾਰਜਕਾਰਣੀ ਮੈਂਬਰ, ਵੀਰ ਵਰੁਣ ਚਨਿਆਣਾ ਕਾਰਜਕਾਰੀ ਪ੍ਰਧਾਨ ਯੂਨੀਅਨ, ਵੀਰ ਸੁਮਿਤ ਚੋਟਾਲਾ ਜਨਰਲ ਸਕੱਤਰ ਯੂਨੀਅਨ, ਵੀਰ ਵਿਕਾਸ ਸੋਂਦੇ ਕੈਸ਼ੀਅਰ ਯੂਨੀਅਨ, ਐਡਵੋਕੇਟ ਅਰਜੁਨ ਧੀਗਾਨ ਵਾਈਸ ਚੇਅਰਮੈਨ ਨ੍ਹਨਿ੍ਹਕ੍ਹਯੂ, ਵੀਰ ਰੂਬਲ ਅਛੂਤ, ਸਵਾਗਤਕਰਤਾ ਵੀਰ ਰਜਿੰਦਰ ਕੁਮਾਰ ਬਿੰਦੀ, ਵੀਰ ਸੁਸ਼ੀਲ ਰੱਤੀ (ਲੱਲਾ), ਵੀਰ ਮਨੋਜ ਕੁਮਾਰ ਮੋਨੂੰ, ਵੀਰ ਰਕੇਸ਼ ਸਹੋਤਾ, ਵੀਰਾਂਗੀ ਰੀਆ ਘਾਰੂ, ਵੀਰ ਅਮਨ ਦ੍ਰਵੀੜ, ਵੀਰ ਰਵੀ ਰਾਣਾ, ਵੀਰ ਕੀਰਨ ਬੈਂਸ, ਵੀਰ ਮੋਨੂੰ ਸਿੱਧੂ, ਵੀਰ ਲਲਿਤ ਧੀਗਾਨ, ਵੀਰ ਮਦਨ ਲਾਲ ਜੋਸ਼, ਵੀਰ ਸੁਰਿੰਦਰ ਮੱਟੂ, ਵੀਰ ਬਬਲੂ ਧੀਂਗਾਨ, ਵੀਰ ਗੋਪਾਲ ਵੈਦ, ਵੀਰ ਸੋਨੂੰ ਸ਼ਰਮਾ, ਵੀਰ ਵਿੱਕੀ ਮਿਸ਼ਰਾ, ਵੀਰ ਰਵੀ ਜੈਸਵਾਲ, ਵੀਰ ਗਗਨ ਭੰਡਾਰੀ, ਵੀਰ ਸੰਗੀਤ ਕੱਲੂ, ਵੀਰ ਅਨੁਰਾਗ ਚਨਾਲੀਆ, ਵੀਰ ਭਰਤ ਕਟਾਰੀਆ, ਵੀਰ ਪਿੰਟੂ ਟਾਂਕ, ਵੀਰ ਵਿੱਕੀ ਸੋਂਦੇ, ਵੀਰ ਦੁਰਗੇਸ਼ ਸਿੰਘ ਡੀਸੀ, ਵੀ ਦੀਪਕ ਪਟੀਕ, ਵੀਰ ਸਤਪਾਲ ਚੰਡਾਲੀਆ, ਵੀਰ ਕਰਮਵੀਰ ਸੋਂਦੇ, ਵੀਰ ਅਕਸ਼ੈ ਕੈਟਪਨੈਚ, ਵੀਰ ਇੰਦਰਜੀਤ ਸਿੰਘ ਸ਼ੰਟੀ, ਵੀਰ ਸੰਜੂ ਧੀਗਾਨ, ਵੀਰ ਅਰੁਣ ਰਾਜ, ਵੀਰ ਅਕਸ਼ੈ ਕੁਮਾਰ, ਵੀਰ ਰਾਮ ਸੂਰਤ, ਵੀਰ ਕਿਰਨ ਸਿੰਘ, ਵੀਰ ਕ੍ਰਿਸ਼ਨਾ ਗੋਗੀ, ਵੀਰ ਰਕੇਸ਼ ਕਲਿਆਣ, ਵੀਰ ਗੋਤਮ ਪਰੋਚਾ, ਵੀਰ ਦਵਿੰਦਰ ਕੁਮਾਰ ਦਦੋਆ, ਵੀਰ ਸੰਤੋਸ਼ ਸਰਪੰਚ, ਵੀਰ ਕ੍ਰਿਸ਼ਨਪਾਲ ਸਰਸਵਾਲ, ਵੀਰ ਰਜਿੰਦਰ ਆਦਿਵੰਸ਼ੀ, ਵੀਰ ਸੁੰਦਰ ਟਾਂਕ, ਵੀਰ ਸੋਨੂੰ ਅਟਵਾਲ, ਵੀ ਸੰਦੀਪ ਸੋਨੂੰ, ਵੀਰ ਰਾਜਵੀਰ ਡੁਲਗਚ, ਵੀਰ ਕਾਲਾ ਪ੍ਰਧਾਨ, ਵੀਰ ਅਜੈ ਸ਼ੂਕਲਾ, ਭੁਪਿੰਦਰ ਸਿੰਘ ਭਿੰਦੀ ਸਰਪੰਚ ਆਦਿ ਹਾਜ਼ਰ ਸਨ।