- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭੋਜਨ ਵਿਗਿਆਨੀ ਡਾ. ਪ੍ਰੀਤਇੰਦਰ ਕੌਰ ਨੂੰ ਸਰਵੋਤਮ ਅਧਿਆਪਕ ਪੁਰਸਕਾਰ

ਸਟਾਫ਼ ਪ੍ਰਤੀਨਿਧ, ਪੰਜਾਬੀ ਜਾਗਰਣ, ਲੁਧਿਆਣਾ
ਤਕਨੀਕੀ ਸਿੱਖਿਆ ਬਾਰੇ ਭਾਰਤੀ ਸੁਸਾਇਟੀ ਨੇ ਪੀਏਯੂ. ਦੇ ਪ੍ਰੋਸੈਸਿੰਗ ਅਤੇ ਭੋਜਨ ਇੰਜਨੀਅਰਿੰਗ ਵਿਭਾਗ ਦੇ ਮਾਹਿਰ ਡਾ. ਪ੍ਰੀਤਇੰਦਰ ਕੌਰ ਨੂੰ ਉਨਾਂ ਵੱਲੋਂ ਅਧਿਆਪਨ, ਖੋਜ ਅਤੇ ਤਕਨਾਲੋਜੀ ਵਿਕਾਸ ਲਈ ਪਾਏ ਯੋਗਦਾਨ ਦੇ ਮੱਦੇਨਜ਼ਰ ਸਰਵੋਤਮ ਅਧਿਆਪਕ ਪੁਰਸਕਾਰ 2026 ਨਾਲ ਸਨਮਾਨਿਤ ਕੀਤਾ। ਗੁਰੂ ਨਾਨਕ ਦੇਵ ਇੰਜਨਅਰਿੰਗ ਕਾਲਜ ਲੁਧਿਆਣਾ ਵਿਖੇ ਉੱਘੇ ਅਕਾਦਮਿਕ ਮਾਹਿਰਾਂ ਦੀ ਹਾਜ਼ਰੀ ਦੌਰਾਨ ਉਨਾਂ ਨੂੰ ਇਹ ਇਨਾਮ ਪ੍ਰਦਾਨ ਕੀਤਾ ਗਿਆ। ਏਆਈ ਨਾਲ ਤਕਨਾਲੋਜੀ ਰੂਪਾਂਤਰਣ ਵਿਸ਼ੇ ਤੇ ਹੋਈ ਇਸ ਵਰਕਸ਼ਾਪ ਵਿੱਚ ਵਿਸ਼ੇ ਨਾਲ ਸੰਬੰਧਿਤ ਉੱਘੇ ਵਿਗਿਆਨੀ ਹਾਜ਼ਰ ਸਨ, 26 ਸਾਲ ਦੇ ਅਧਿਆਪਨ ਸਫਰ ਦੌਰਾਨ ਉਨਾਂ ਭੋਜਨ ਪ੍ਰੋਸੈਸਿੰਗ, ਪੈਕੇਜਿੰਗ ਅਤੇ ਵਢਾਈ ਉਪਰੰਤ ਤਕਨਾਲੋਜੀ ਦੇ ਖੇਤਰ ਵਿਚ ਖੋਜੀ ਵਜੋਂ ਜ਼ਿਕਰਯੋਗ ਹਿੱਸਾ ਪਾਇਆ, 2016 ਵਿੱਚ ਡਾ. ਕੌਰ ਨੇ ਮਿਸ਼ੀਗਨ ਰਾਜ ਯੂਨੀਵਰਸਿਟੀ ਅਮਰੀਕਾ ਤੋਂ ਪੋਸਟ ਡਾਕਟਰਲ ਖੋਜ ਕੀਤੀ ਅਤੇ ਇਸੇ ਸਦਕਾ ਖੇਤੀ ਉਤਪਾਦ ਦੀ ਸਾਂਭ-ਸੰਭਾਲ, ਪ੍ਰੋਸੈਸਿੰਗ, ਪੈਕੇਜਿੰਗ ਆਦਿ ਵਿਸ਼ਿਆਂ ਉੱਪਰ ਨਵੀਆਂ ਕਾਢਾਂ ਸਾਹਮਣੇ ਲਿਆਂਦੀਆਂ। ਉਹਨਾਂ ਨੇ ਆਪਣੇ ਖੇਤਰ ਵਿੱਚ ਅਧਿਆਪਨ ਤੋਂ ਇਲਾਵਾ ਕਿਸਾਨ ਸਿਖਲਾਈ ਅਤੇ ਸਮਰਥਾ ਨਿਰਮਾਣ ਲਈ ਵੀ ਵਿਸ਼ੇਸ਼ ਯੋਗਦਾਨ ਪਾਇਆ। ਇਸ ਪ੍ਰਾਪਤੀ ਲਈ ਪੀਏਯੂ. ਦੇ ਵੀਸੀ ਡਾ. ਹਰਵਿੰਦਰ ਸਿੰਘ ਧਾਲੀਵਾਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਖੇਤੀ ਇੰਜਨੀਅਰਿੰਗ ਕਾਲਜ ਦੇ ਡੀਨ ਡਾ. ਮਨਜੀਤ ਸਿੰਘ, ਵਧੀਕ ਨਿਰਦੇਸ਼ਕ ਖੋਜ ਡਾ. ਮਹੇਸ਼ ਕੁਮਾਰ ਅਤੇ ਵਿਭਾਗ ਦੇ ਮੁਖੀ ਡਾ. ਤਰਸੇਮ ਚੰਦ ਮਿੱਤਲ ਨੇ ਉਨਾਂ ਨੂੰ ਵਧਾਈ ਦਿੱਤੀ।