- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਹੀਦੀ ਸ਼ਤਾਬਦੀ ਦੀ ਸੰਪੂਰਨਤਾ ਨੂੰ ਸਮਰਪਿਤ ਕੀਰਤਨ ਸਮਾਗਮ

26)
ਗੁਰਮੀਤ ਸਿੰਘ ਨਿੱਝਰ, ਪੰਜਾਬੀ ਜਾਗਰਣ ਲੁਧਿਆਣਾ
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਗੁਰ ਦਸਮੇਸ਼ ਸੇਵਾ ਸੁਸਾਇਟੀ ਵੱਲੋਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਨਿੱਘੇ ਸਹਿਯੋਗ ਨਾਲ ਬੀਤੀ ਰਾਤ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹੀਦੀ ਸ਼ਤਾਬਦੀ ਦੀ ਸੰਮਪੂਰਨਤਾ ਨੂੰ ਸਮਰਪਿਤ ਹਫਤਾਵਾਰੀ ਕੀਰਤਨ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਵਿਸ਼ੇਸ਼ ਤੌਰ ਤੇ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਬਲਪ੍ਰੀਤ ਸਿੰਘ ਲੁਧਿਆਣੇ ਵਾਲਿਆਂ ਨੇ ਗੁਰਬਾਣੀ ਦਾ ਇਲਾਹੀ ਕੀਰਤਨ ਕਰ ਕੇ ਸੰਗਤ ਨੂੰ ਨਿਹਾਲ ਕੀਤਾ। ਉਨ੍ਹਾਂ ਨੇ ਗੁਰਦੁਆਰਾ ਸਾਹਿਬ ਵਿਖੇ ਕਰਵਾਏ ਸ਼ਹੀਦੀ ਸ਼ਤਾਬਦੀ ਦੀ ਸੰਮਪੂਰਨਤਾ ਨੂੰ ਸਮਰਪਿਤ ਕੀਰਤਨ ਸਮਾਗਮ ਨੂੰ ਇੱਕ ਉਪਦੇਸ਼ਕ ਸਮਾਗਮ ਦੱਸਦਿਆਂ ਕਿਹਾ ਕਿ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਨੇ ਜਿੱਥੇ ਧਰਮ ਦੀ ਰੱਖਿਆ ਤੇ ਮਨੁੱਖੀ ਅਧਿਕਾਰਾ ਦੀ ਰਾਖੀ ਲਈ ਸ਼ਹਾਦਤ ਦਿੱਤੀ ਉੱਥੇ ਸਾਨੂੰ ਨਿਰਭਉ ਤੇ ਨਿਰਵੈਰਤਾ ਦਾ ਉਪਦੇਸ਼ ਵੀ ਦਿੱਤਾ,ਅੱਜ ਲੋੜ ਹੈ ਗੁਰੂ ਸਾਹਿਬ ਦੀ ਸਿੱਖਿਆਵਾਂ, ਉਪਦੇਸਾ ਨੂੰ ਵੱਧ ਤੋ ਵੱਧ ਸਮੁੱਚੀ ਮਨੁੱਖਤਾ ਤੱਕ ਪੁੱਜਣ ਦੀ ਤਾਂ ਹੀ ਸ਼ਹੀਦੀ ਸ਼ਤਾਬਦੀ ਮਨਾਉਣੀ ਸਫਲਾ ਹੋ ਸਕੇਗੀ। ਇਸ ਮੌਕੇ ਸੁਸਾਇਟੀ ਦੇ ਮੈਬਰਾਂ ਨੇ ਸਾਂਝੇ ਤੌਰ ਤੇ ਭਾਈ ਬਲਪ੍ਰੀਤ ਸਿੰਘ ਲੁਧਿਆਣੇ ਵਾਲਿਆਂ ਤੇ ਉਨ੍ਹਾਂ ਦੇ ਸਾਥੀਆਂ ਨੂੰ ਸਿਰਪਾਉ ਭੇਟ ਕਰਕੇ ਸਨਮਾਨਿਤ ਵੀ ਕੀਤਾ। ਕੀਰਤਨ ਸਮਾਗਮ ਅੰਦਰ ਇੰਦਰਬੀਰ ਸਿੰਘ ਬੱਤਰਾ,ਹਰਪਾਲ ਸਿੰਘ ਬੱਤਰਾ, ਰਜਿੰਦਰ ਸਿੰਘ ਡੰਗ, ਸਰਬਜੀਤ ਸਿੰਘ,ਮਹਿੰਦਰ ਸਿੰਘ ਡੰਗ, ਬਲਬੀਰ ਸਿੰਘ ਭਾਟੀਆ, ਹਰਮੀਤ ਸਿੰਘ ਡੰਗ,ਭੁਪਿੰਦਰ ਸਿੰਘ ਜੁਨੇਜਾ, ਗੁਰਦੀਪ ਸਿੰਘ, ਐਨਪੀ ਸਿੰਘ ਕਥੂਰੀਆਂ, ਤਜਿੰਦਰਪਾਲ ਸਿੰਘ ਮਕੱੜ,ਰਘਬੀਰ ਸਿੰਘ, ਗੁਰਬਚਨ ਸਿੰਘ, ਅਤੱਰ ਸਿੰਘ ਮਕੱੜ, ਸੁਰਿੰਦਰਪਾਲ ਸਿੰਘ ਭੁਟੀਆਣੀ , ਸੁਰਜੀਤ ਸਿੰਘ ਮਨਚੰਦਾ,ਤਜਿੰਦਰਪਾਲ ਸਿੰਘ, ਦਾਨ ਸਿੰਘ ,ਹਰਪ੍ਰੀਤ ਸਿੰਘ ਨੀਟਾ, ਦਵਿੰਦਰ ਸਿੰਘ ਬਿੱਟੂ ,ਹਰਚਰਨ ਸਿੰਘ ਕਾਲੜਾ,ਕਵੰਲਪ੍ਰੀਤ ਸਿੰਘ ਸੋਢੀ, ਇੰਦਰਜੀਤ ਸਿੰਘ ਛਾਬੜਾ, ਵਿਜੈ ਕੁਮਾਰ ਸੂਦ, ਮਨਮੋਹਨ ਸਿੰਘ, ਜੋਗਿੰਦਰ ਸਿੰਘ ਸਲੂਜਾ,ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।