- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚਿੱਟੇ ਕੋਟ ਦੀ ਮਹੱਤਤਾ ਨੂੰ ਹਮੇਸ਼ਾ ਦਿਮਾਗ਼ ਵਿੱਚ ਰੱਖਣੀ ਚਾਹੀਦੀ ਹੈ-ਡਾ ਭੱਟੀ

ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ ਲੁਧਿਆਣਾ
ਸੀਐਮਸੀ ਅਤੇ ਹਸਪਤਾਲ ਲੁਧਿਆਣਾ ਵਿੱਚ ਚਿੱਟਾ ਕੋਟ ਦੀ ਮਹੱਤਤਾ ਬਾਰੇ ਜਾਣਕਾਰੀ ਦੇਣ ਲਈ ਇੱਕ ਸਮਾਗਮ ਕਰਵਾਇਆ ਗਿਆ ।ਇਸ ਮੌਕੇ ਐਮਬੀਬੀਐਸ-2026 ਦੇ ਨਵੇਂ ਬੈਚ ਵਿੱਚ ਦਾਖਲ ਹੋਏ ਡਾਕਟਰ-ਵਿਦਿਆਰਥੀਆਂ ਨੂੰ ਰਸਮੀ ਤੌਰ 'ਤੇ ਡਾਕਟਰੀ ਕਿੱਤੇ ਵਿੱਚ ਸ਼ਾਮਲ ਕੀਤਾ ਗਿਆ। ਇਹ ਸਮਾਗਮ ਨੈਸ਼ਨਲ ਮੈਡੀਕਲ ਕਮਿਸ਼ਨ (ਐਨਐਮਸੀ) ਦੇ ਐਮਬੀਬੀਐਸ ਯੋਗਤਾ-ਅਧਾਰਤ ਪਾਠਕ੍ਰਮ ਦਾ ਹਿੱਸਾ ਹੈ, ਜੋ ਕਿ 15 ਦਿਨਾਂ ਦੇ 'ਫਾਊਂਡੇਸ਼ਨ ਕੋਰਸ' ਦੇ ਸਮਾਪਤੀ 'ਤੇ ਕੀਤਾ ਗਿਆ ਸੀ। ਇਸ ਮੌਕੇ ਸੀਐਮਸੀ ਦੇ ਡਾਇਰੈਕਟਰ ਡਾ. ਵਿਲੀਅਮ ਭੱਟੀ ਨੇ ਐਮਬੀਬੀਐਸ ਵਿੱਚ ਨਵੇਂ ਦਾਖਲ ਹੋਏ ਡਾਕਟਰ-ਵਿਦਿਆਰਥੀਆਂ ਨੂੰ ਸਿੱਖਿਆ, ਖੋਜ ਅਤੇ ਸੇਵਾ ਵਿੱਚ ਸੀਐਮਸੀ/ਹਸਪਤਾਲ ਦੇ 132 ਸਾਲਾਂ ਨੂੰ ਉਜਾਗਰ ਕਰਦੇ ਹੋਏ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਅੱਗੇ ਕਿਹਾ ਕਿ ਡਾਕਟਰਾਂ ਦਾ ਇਖਲਾਕੀ ਫਰਜ਼ ਬਣਦਾ ਹੈ ਕਿ ਉਹ ਚਿੱਟੇ ਕੋਟ ਦੀ ਮਹੱਤਤਾ ਨੂੰ ਹਮੇਸ਼ਾ ਆਪਣੇ ਦਿਮਾਗ਼ ਵਿੱਚ ਰੱਖਣ ਤਾਂ ਜੋ ਹਰ ਮਰੀਜ਼ ਦਾ ਬਿਨਾਂ ਕਿਸੇ ਪੱਖਪਾਤ ਤੋਂ ਇਲਾਜ ਸੰਭਵ ਹੋ ਸਕੇ ।ਇਸ ਮੌਕੇ ਸੀਐਮਸੀ ਦੇ ਪ੍ਰਿੰਸੀਪਲ ਡਾ. ਜੈਰਾਜ ਡੀ.ਪਾਂਡੀਅਨ ਨੇ ਨਵੇਂ ਦਾਖਲ ਹੋਏ ਐਮਬੀਬੀਐਸ ਵਿਦਿਆਰਥੀਆਂ ਨੂੰ ਚਿੱਟੇ ਕੋਟ ਦੀ ਮਹੱਤਤਾ ਬਾਰੇ ਸਹੁੰ ਚੁਕਾਉਂਦਿਆਂ ਕਿਹਾ ਕਿ ਚਿੱਟਾ ਕੋਟ ਡਾਕਟਰੀ ਕਿੱਤੇ ਪ੍ਰਤੀ ਵਚਨਬੱਧਤਾ ਅਤੇ ਸਮਰਪਣ ਨੂੰ ਉਜਾਗਰ ਕਰਦਾ ਹੈ। ਚਿੱਟਾ ਕੋਟ ਸਮਾਗਮ ਮੈਡੀਕਲ ਵਿਦਿਆਰਥੀਆਂ ਦੇ ਕਲੀਨਿਕਲ ਅਧਿਆਪਨ ਦੇ ਸੰਪਰਕ ਦੇ ਪਹਿਲੇ ਦਿਨ ਤੋਂ ਪਹਿਲਾਂ ਇੱਕ ਪ੍ਰਤੀਕਾਤਮਕ ਤਬਦੀਲੀ ਹੈ। ਇਸ ਮੌਕੇ ਡਾਕਟਰ-ਵਿਦਿਆਰਥੀਆਂ ਨੂੰ ਇੱਕ ਅਧਿਆਪਕ ਵਜੋਂ ਪ੍ਰਿੰਸੀਪਲ, ਵਾਈਸ ਪ੍ਰਿੰਸੀਪਲਾਂ ਅਤੇ ਫੇਜ਼ 1 ਫੈਕਲਟੀ ਦੁਆਰਾ ਉਨ੍ਹਾਂ ਨੂੰ ਚਿੱਟੇ ਕੋਟ ਦਿੱਤੇ ਗਏ ਜੋ ਇੱਕ ਸਦੀਵੀ ਪਰੰਪਰਾ ਹੈ ,ਜਿੱਥੇ ਫੈਕਲਟੀ ਪ੍ਰਤੀਕ ਤੌਰ 'ਤੇ ਉਨ੍ਹਾਂ ਨੂੰ ਉੱਤਮ ਡਾਕਟਰੀ ਕਿੱਤੇ ਦੀਆਂ ਜ਼ਿੰਮੇਵਾਰੀਆਂ, ਹਮਦਰਦੀ ਅਤੇ ਇਮਾਨਦਾਰੀ ਸੌਂਪਦੀ ਹੈ।