- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਗਵਤੀ ਜਾਗਰਣ ’ਚ ਸਾਰੀ ਰਾਤ ਗੂੰਜਦੇ ਰਹੇ ਮਾਂ ਦੇ ਜੈਕਾਰੇ

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ
ਦਿਵਿਆ ਜਯੋਤੀ ਜਾਗ੍ਰਤੀ ਸੰਸਥਾਨ ਵੱਲੋਂ ਅੰਮ੍ਰਿਤ ਵਿਹਾਰ ਕੈਲਾਸ਼ ਨਗਰ ਰੋਡ 'ਤੇ ਵਿਸ਼ਾਲ ਮਾਂ ਭਗਵਤੀ ਜਾਗਰਣ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਮਹਾਮਾਈ ਦੇ ਚਰਨਾਂ ਵਿੱਚ ਜੋਤ ਪ੍ਰਚੰਡ ਕਰਕੇ ਕੀਤੀ ਗਈ। ਸਾਧਵੀ ਮਨਸਵਿਨੀ ਭਾਰਤੀ ਨੇ ਮਾਂ ਦੀ ਮਹਿਮਾ ਵਿੱਚ ਸੁੰਦਰ ਭੇਟਾਂ ਦਾ ਗਾਇਨ ਕੀਤਾ, ਜਿਨ੍ਹਾਂ ਨੂੰ ਸੁਣ ਕੇ ਮੌਜੂਦ ਭਗਤ ਮੰਤਰ-ਮੁਗਧ ਹੋ ਉਠੇ। ਭਜਨਾਂ ਦੀ ਵਿਆਖਿਆ ਕਰਦਿਆਂ ਸਾਧਵੀ ਨੇ ਦੱਸਿਆ ਕਿ ਇੱਕ ਮਾਂ ਹੀ ਹੈ ਜੋ ਇੱਕ ਭਗਤ ਦੇ ਜੀਵਨ ਵਿੱਚ ਹਨੇਰਾ ਮਿਟਾ ਕੇ ਉਸ ਨੂੰ ਪ੍ਰਕਾਸ਼ ਵੱਲ ਲੈ ਜਾਂਦੀ ਹੈ। ਅਜਿਹੀ ਮਾਂ ਦੇ ਸਿਮਰਨ ਮਾਤਰ ਨਾਲ ਹੀ ਦੁੱਖ, ਦਰਿੱਦਰ, ਕਲੇਸ਼, ਡਰ ਆਦਿ ਸਾਰੀਆਂ ਮੁਸ਼ਕਲਾਂ ਸਮਾਪਤ ਹੋ ਜਾਂਦੀਆਂ ਹਨ। ਅੱਜ ਦੇ ਇਨਸਾਨ ਨੇ ਮਾਂ ਨੂੰ ਕੇਵਲ ਮੰਨਣ ਤੱਕ ਹੀ ਸੀਮਤ ਰੱਖਿਆ ਹੈ ਪਰ ਜੋ ਮਾਂ ਜਗਦੰਬੇ ਹੈ, ਉਹ ਪ੍ਰਕਾਸ਼ ਰੂਪ ਵਿੱਚ ਇਸ ਸੰਸਾਰ ਵਿੱਚ ਰਮਣ ਕਰਦੀ ਹੈ ਅਤੇ ਉਸ ਪ੍ਰਕਾਸ਼ ਰੂਪਿਣੀ ਨੂੰ ਇਨ੍ਹਾਂ ਬਾਹਰੀ ਨੇਤਰਾਂ ਰਾਹੀਂ ਨਹੀਂ ਦੇਖਿਆ ਜਾ ਸਕਦਾ ਅਤੇ ਪੂਰਨ ਸਤਿਗੁਰੂ ਦੀ ਕਿਰਪਾ ਨਾਲ ਹੀ ਉਸ ਪ੍ਰਕਾਸ਼ ਤੱਤ ਨੂੰ ਘਟ (ਹਿਰਦੇ) ਦੇ ਅੰਦਰ ਪ੍ਰਾਪਤ ਕੀਤਾ ਜਾ ਸਕਦਾ ਹੈ। ਸਾਧਵੀ ਨੇ ਦੱਸਿਆ ਕਿ ਜਾਗਰਣ ਦਾ ਮਤਲਬ ਇਹ ਨਹੀਂ ਕਿ ਨੀਂਦ ਤੋਂ ਜਾਗਣਾ। ਸਗੋਂ ਜਗਰਾਤੇ ਦਾ ਮਤਲਬ ਇਸ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਪ੍ਰਤੀ ਜਾਗਣਾ, ਉਨ੍ਹਾਂ ਪ੍ਰਤੀ ਸੁਚੇਤ ਹੋਣਾ ਹੈ। ਜਦੋਂ ਸਮਾਜ ਵਿੱਚੋਂ ਕੁਰੀਤੀਆਂ ਸਮਾਪਤ ਹੋਣਗੀਆਂ, ਤਦ ਹੀ ਸਾਡਾ ਸਮਾਜ ਸੁੰਦਰ ਬਣ ਸਕੇਗਾ। ਇਸ ਮੌਕੇ ਸਾਧਵੀ ਕੁਲਦੀਪ ਭਾਰਤੀ, ਸਾਧਵੀ ਮਨੂ ਭਾਰਤੀ, ਸਾਧਵੀ ਨਵਨੀਤ ਭਾਰਤੀ, ਸਾਧਵੀ ਪ੍ਰਭੁਜੋਤੀ ਭਾਰਤੀ ਨੇ ਆਪਣੇ ਮਧੁਰ ਕੰਠ ਨਾਲ ਭਜਨਾਂ ਦਾ ਗਾਇਨ ਕੀਤਾ ਤਾਂ ਸਾਰੇ ਇਸੇ ਮਾਹੌਲ ਵਿੱਚ ਝੂਮਣ ਲੱਗੇ। ਸਾਰੀ ਰਾਤ ਮਾਂ ਦੇ ਜੈਕਾਰੇ ਗੁੰਜਦੇ ਰਹੇ। ਜਗਰਾਤੇ ਨੂੰ ਵਿਰਾਮ ਤਾਰਾ ਰਾਣੀ ਦੀ ਕਥਾ ਅਤੇ ਮਾਂ ਦੀ ਪਾਵਨ ਆਰਤੀ ਨਾਲ ਦਿੱਤਾ ਗਿਆ। ਇਸ ਮੌਕੇ ਮਹਿੰਦਰ ਯਾਦਵ, ਜੈ ਪ੍ਰਕਾਸ਼, ਕਮਲੇਸ਼, ਸ਼ੈਲੇਸ਼ ਮੌਰਿਆ ਸਮੇਤ ਸੈਂਕੜਿਆਂ ਦੀ ਤਾਦਾਦ ਵਿੱਚ ਭਗਤ ਸ਼ਰਧਾਲੂ ਸ਼ਾਮਲ ਹੋਏ।