- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵੱਖ ਵੱਖ ਸ਼ਖਸੀਅਤਾਂ ਨੂੰ ਸ਼ੋਭਾ ਯਾਤਰਾ ਅਤੇ ਸਤਿਸੰਗ ਸਮਾਗਮ ਦਾ ਸੱਦਾ ਪੱਤਰ ਦਿੱਤਾ

ਵਿਸ਼ਾਲ, ਪੰਜਾਬੀ ਜਾਗਰਣ, ਲੁਧਿਆਣਾ
ਭਾਰਤੀ ਵਾਲਮੀਕਿ ਧਰਮ ਸਮਾਜ ਭਾਵਾਧਸ ਦੇ ਰਾਸ਼ਟਰੀ ਮੁੱਖ ਸੰਚਾਲਕ ਵੀਰੇਸ਼ ਨਰੇਸ਼ ਧੀਂਗਾਨ ਵਲੋਂ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ 25 ਅਕਤੂਬਰ ਨੂੰ ਕੱਢੀ ਜਾਣ ਵਾਲੀ ਸ਼ੋਭਾ ਯਾਤਰਾ ਅਤੇ ਸਤਿਸੰਗ ਸਮਾਗਮ ਦਾ ਸੱਦਾ ਪੱਤਰ ਅੱਜ ਸ਼ਾਹੀ ਇਮਾਮ ਮੌਲਾਨਾ ਉਸਮਾਨ ਰਹਿਮਾਨੀ ਲੁਧਿਆਣਵੀ ਅਤੇ ਗੁਰਦੁਆਰਾ ਦੂਖ ਨਿਵਾਰਨ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਪਾਲੀ ਸਮੇਤ ਹੋਰ ਆਗੂਆਂ ਨੂੰ ਦਿੱਤੇ। ਇਸ ਮੌਕੇ ਸ਼ਾਹੀ ਇਮਾਮ ਤੇ ਪ੍ਰਿਤਪਾਲ ਸਿੰਘ ਪਾਲੀ ਨੇ ਕਿਹਾ ਕਿ ਭਾਰਤ ਦੇਸ਼ ਵਿਚ ਵੱਖ-ਵੱਖ ਧਰਮਾਂ ਤੇ ਲੋਕ ਰਹਿੰਦੇ ਹਨ ਅਤੇ ਇਹ ਵੱਖ ਵੱਖ ਧਰਮਾਂ ਦੇ ਲੋਕ ਆਪਸ ਵਿਚ ਸਭ ਤਿਉਹਾਰ ਮਿਲ ਕੇ ਮਨਾਉਂਦੇ ਹਨ ਅਤੇ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਕੱਢੀ ਜਾਣ ਵਾਲੀ ਸ਼ੋਭਾ ਯਾਤਰਾ ਵੀ ਆਪਸੀ ਭਾਈਚਾਰਕ ਸਾਂਝ ਦਾ ਪ੍ਰਤੀਕ ਜਿਥੇ ਸਭ ਧਰਮਾਂ ਦੇ ਲੋਕ ਇਕੱਠੇ ਹੁੰਦੇ ਹਨ।
ਇਸ ਮੌਕੇ ਨਰੇਸ਼ ਧੀਂਗਾਨ ਨੇ ਦੱਸਿਆ ਕਿ ਭਗਵਾਨ ਵਾਲਮੀਕਿ ਜੀ ਦੁਆਰਾ ਰਚਿਤ ਮਹਾਂਰਮਾਇਣ ਦੁਨੀਆਂ ਦੇ ਸਭ ਤੋਂ ਪ੍ਰਚੀਨ ਗ੍ਰੰਥਾਂ ਵਿਚੋਂ ਇਕ ਹੈ ਅਤੇ ਭਗਵਾਨ ਵਾਲਮੀਕਿ ਜੀ ਨੇ ਮਹਾਂਰਮਾਇਣ ਦੀ ਰਚਨਾ ਸਮੁੱਚੀ ਮਨੁੱਖਤਾ ਦੀ ਭਲਾਈ ਲਈ ਕੀਤੀ ਹੈ ਇਸ ਲਈ ਇਹ ਸਭ ਧਰਮਾਂ ਦਾ ਸਾਂਝਾ ਗ੍ਰੰਥ ਹੈ। ਉਨ੍ਹਾਂ ਕਿਹਾ ਕਿ ਭਾਵਾਧਸ ਵਲੋਂ ਹਰ ਸਾਲ ਭਗਵਾਨ ਵਾਲਮੀਕਿ ਮਹਾਰਾਜ ਜੀ ਦਾ ਪ੍ਰਗਟ ਦਿਵਸ ਬਹੁਤ ਹੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਅਤੇ ਇਸ ਸਾਲ ਵੀ ਭਾਵਾਧਸ ਵਲੋਂ ਪ੍ਰਗਟ ਦਿਵਸ ਮੌਕੇ 25 ਅਕਤੂਬਰ ਦਿਨ ਐਤਵਾਰ ਬਾਅਦ ਦੁਪਹਿਰ 1 ਵਜੇ ਨੂੰ ਇਕ ਵਿਸ਼ਾਲ ਸਤਿਸੰਗ ਸਮਾਗਮ ਦਾ ਆਯੋਜਨ ਮਾਡਲ ਟਾਊਨ ਐਕਸਟੈਨਸਨ ਮਾਰੀਕਟ ਨੇੜੇ ਬਾਬਾ ਦੀਪ ਸਿੰਘ ਗੁਰੁਦਆਰਾ ਵਿਖੇ ਕੀਤਾ ਜਾਵੇਗਾ। ਇਸ ਸ਼ੋਭਾ ਯਾਤਰਾ ਦੌਰਾਨ ਵੱਡੀ ਗਿਣਤੀ ’ਚ ਜਿਥੇ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਆਗੂ ਸ਼ਿਰਕਤ ਕਰਨਗੇ ਉਥੇ ਹੀ ਸਮੁੱਚੇ ਦੇਸ਼ ਭਾਵਾਧਸ ਦੇ ਆਗੂ ਆਪਣੇ ਪਰਿਵਾਰਾਂ ਸਮੇਤ ਸ਼ਿਰਕਤ ਕਰਕੇ ਭਗਵਾਨ ਵਾਲਮੀਕਿ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨਗੇ। ਇਸ ਮੌਕੇ ਰਵੀ ਮੰਤਰੀ, ਸੁਮਿਤ ਚੌਟਾਲਾ, ਪਿੰਕਾ ਚੰਡਾਲਿਆ, ਰਾਜਵੀਰ ਚੋਟਾਲਾ, ਸ਼ੁਸੀਲ ਰੱਤੀ, ਅਸ਼ੋਕ ਸਿੱਧੂ, ਅਕਾਸ਼ ਲੋਹਟ, ਸੁਭਾਸ਼ ਸੋਦੇ, ਵਰੁਣ ਰਾਜ, ਪ੍ਰਦੀਪ ਲਾਂਬਾ, ਸੋਨੂੰ ਸ਼ਰਮਾ, ਮੋਨੂੰ ਸਿੱਧੂ, ਅਕਸ਼ੇ ਕੁਮਾਰ, ਅਰਜੁਨ ਧੀਂਗਾਨ, ਅਨੁਰਾਗ ਚੰਡਾਲਿਆ, ਰਾਜੇਸ਼ ਟਾਂਕ, ਪੱਪੂ ਬੇਦੀ, ਜੱਸਾ ਸੂਦ, ਗਗਨ ਭੰਡਾਰੀ, ਸੋਨੂੰ, ਰਵੀ ਜੈਸਵਾਲ, ਦੀਪਕ ਅਰੋੜਾ, ਰੋਸ਼ਨ ਰਾਜ, ਲਲਿਤ ਧੀਂਗਾਨ ਆਦਿ ਹਾਜ਼ਰ ਸਨ।