- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਨਪ੍ਰੀਤ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਵਿਕਰਮ ਬਾਜਵਾ

ਰਵੀ ਭਾਟੀਆ, ਪੰਜਾਬੀ ਜਾਗਰਣ, ਲੁਧਿਆਣਾ /ਸਾਹਨੇਵਾਲ
ਨਸ਼ਾ ਤਸਕਰਾਂ ਖਿਲਾਫ ਲੜਾਈ ਲੜਨ ਵਾਲੇ ਪਰਮਿੰਦਰ ਸਿੰਘ ਝੋਟਾ ਦੇ ਕਤਲ ਦੇ ਰੋਸ ਵਿੱਚ ਪੰਜਾਬ ਦੇ ਅੰਦਰ ਕੀਤੇ ਬੰਦ ਵਿੱਚ ਕਰੰਟ ਲੱਗ ਜਾਣ ਕਾਰਨ ਆਪਣੀ ਜਾਨ ਗਵਾਉਣ ਵਾਲੇ ਮਨਪ੍ਰੀਤ ਸਿੰਘ ਵਾਸੀ ਕੜਿਆਣਾ ਖੁਰਦ ਦੇ ਪਰਿਵਾਰ ਨਾਲ ਅੱਜ ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਕਾਂਗਰਸ ਪਾਰਟੀ ਦੇਣ ਚਾਰਜ ਵਿਕਰਮ ਸਿੰਘ ਬਾਜਵਾ ਦੁੱਖ ਵੰਡਾਉਣ ਪਹੁੰਚੇ। ਇਸ ਮੌਕੇ ਸਵਰਗੀ ਮਨਪ੍ਰੀਤ ਦੇ ਪਿਤਾ ਮੰਗਲ ਸਿੰਘ ਨਾਲ ਦੁੱਖ ਸਾਂਝਾ ਕਰਦੇ ਵਿਕਰਮ ਸਿੰਘ ਬਾਜਵਾ ਨੇ ਕਿਹਾ ਕਿ ਅੱਜ ਹਰ ਦਿਨ ਪੰਜਾਬ ਦੀਆਂ ਮਾਵਾਂ ਦੀਆਂ ਕੁੱਖਾਂ ਸੁੰਨੀਆਂ ਹੋ ਰਹੀਆਂ ਹਨ ਪੰਜਾਬ ਦੇ ਨੌਜਵਾਨ ਨਸ਼ੇ ਕਰਕੇ ਜਾਂ ਗੈਰ ਕਾਨੂਨੀ ਧੰਦੇ ਕਰਨ ਵਾਲੇ ਖਿਲਾਫ ਸੰਘਰਸ਼ ਕਰਨ ਕਰਕੇ ਆਪਣੀਆਂ ਜਾਨਾਂ ਗਵਾ ਰਹੇ ਹਨ। ਪੰਜਾਬ ਸਰਕਾਰ ਨਸ਼ੇ ਤਸਕਰਾਂ ਨੂੰ ਕਾਬੂ ਕਰਨ ਦੀ ਥਾਂ ਉਹਨਾਂ ਦੀ ਮਦਦਗਾਰ ਬਣ ਬੈਠੀ ਹੈ ਜਿਸ ਨਸ਼ਾ ਤਸਕਰਾਂ ਦੇ ਇਨੇ ਹੌਸਲੇ ਬੁਲੰਦ ਹਨ ਕਿ ਉਹਨਾਂ ਨੇ ਪਰਮਿੰਦਰ ਝੋਟਾ ਵਰਗੇ ਨਸ਼ੇ ਖ਼ਿਲਾਫ਼ ਲੜਾਈ ਲੜਨ ਵਾਲੇ ਨੌਜਵਾਨ ਦਾ ਹੀ ਕਤਲ ਕਰ ਦਿੱਤਾ। ਅੱਜ ਆਮ ਵਿਅਕਤੀ ਦੇ ਅਸਲੇ ਦਾ ਲਾਇਸੈਂਸ ਨਹੀਂ ਬਣਦਾ ਜਦੋਂ ਝੋਟੇ ਦੇ ਕਾਤਲ ਅਸ਼ਵਨੀ ਉੱਪਰ ਕਈ ਪਰਚੇ ਦਰਜ ਹੋਣ ਦੇ ਬਾਵਜੂਦ ਉਸਦਾ ਲਾਇਸੰਸ ਬਣ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਬਲਾਕ ਕਾਂਗਰਸ ਦੇ ਪ੍ਰਧਾਨ ਬਲਵੀਰ ਸਿੰਘ ਬੁੱਢੇਵਾਲ, ਰਾਜਦੀਪ ਸਿੰਘ ਬਿਲਗਾ ਤੇ ਹੋਰ ਹਾਜ਼ਰ ਸਨ।