- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੇਤੂ ਰਹਿਣ ਦੀ ਲੜ੍ਹੀ ਨੂੰ ਬਰਕਰਾਰ ਰੱਖਣ ਵਿਦਿਆਰਥੀ-ਪ੍ਰਿੰਸੀਪਲ ਪੂਨਮ ਸ਼ਰਮਾ

-ਜੀਐੱਸ ਮੈਮੋਰੀਅਲ ਮੁਕਾਬਲਿਆਂ ’ਚ ਰਹੀ ਸਕੂਲ ਦੀ ਝੰਡੀ
ਸਟਾਫ ਪ੍ਰਤੀਨਿਧ, ਪੰਜਾਬੀ ਜਾਗਰਣ, ਲੁਧਿਆਣਾ
ਸ੍ਰੀ ਹਰਕ੍ਰਿਸ਼ਨ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਡਾਬਾ ਰੋਡ ਦੇ ਵਿਦਿਆਰਥੀਆਂ ਵੱਲੋਂ ਜੀਜਸ ਸੈਕਰਡ ਹਾਰਟ ਸਕੂਲ ਸਾਊਥ ਸਿਟੀ ਵਿਖੇ ਹਰ ਸਾਲ ਦੀ ਤਰ੍ਹਾਂ ਕਰਵਾਏ ਜੀਐਸ. ਮੈਮੋਰੀਅਲ ਮੁਕਾਬਲਿਆਂ ਵਿੱਚ ਹਿੱਸਾ ਲਿਆ ਗਿਆ ਜਿਸ ਵਿੱਚ ਕੁੱਲ 48 ਸਕੂਲ ਸ਼ਾਮਲ ਹੋਏ। ਪਹਿਲੀ ਤੋਂ 12ਵੀਂ ਦੇ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਲਗਨ ਤੇ ਉਤਸ਼ਾਹ ਨਾਲ ਆਪਣੀ ਕਾਬਲੀਅਤ ਵਿਖਾਈ। ਇਨ੍ਹਾਂ ਮੁਕਾਬਲਿਆਂ ਵਿੱਚ ਵਿਜ਼ਨ ਵੋਗ ਵਿਨਰ , ਪੋਸਟਰ ਆਫ ਟੁਮਾਰੋ, ਨਿਊਜ਼ ਫਰੋਮ ਟੁਮਾਰੋ, ਨੇਚਰ ਰੀ ਇਮੈਜਿਨਡ ਸੁਪਰ ਹੀਰੋ, ਏਆਈ ਸਟੋਰੀ ਵਰਸ ਨੇ ਫਸਟ ਰਨਰਅਪ, ਔਰਇਗੈਮੀ ਹਾਰਮਨੀ, ਫਿਊਚਰ ਹਾਇਰ 2047, ਫਿਊਚਰ ਲੈਜਿਸਲੇਟਿਵ ਨੇ ਸੈਕਿੰਡ ਰਨਰਅੱਪ ਪੁਜ਼ੀਸ਼ਨ ਹਾਸਲ ਕੀਤੀ। ਇਸ ਤੋਂ ਇਲਾਵਾ ਐਕਸਟੈਂਪੋਰ ਅਨਪਲਗ, ਨੈਕਸਟ ਜ਼ਨ ਬਜ਼, ਵਿਜਨਰੀ ਕੈਨਵਸ, ਬੈਗ ਦਾ ਫਿਊਚਰ,ਵਿੱਚ ਪ੍ਰਸ਼ੰਸਾ ਇਨਾਮ ਅਤੇ ਸਕੇਟਿੰਗ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ। ਸਕੂਲ ਦੇ ਡਾਇਰੈਕਟਰ ਰਮਨਦੀਪ ਸਿੰਘ ਸਹਿਗਲ ਅਤੇ ਪ੍ਰਿੰਸੀਪਲ ਪੂਨਮ ਸ਼ਰਮਾ ਨੇ ਕਿਹਾ ਕਿ ਇਨ੍ਹਾਂ ਮੁਕਾਬਲਿਆਂ ’ਚ ਜਿੱਤ ਹਾਸਲ ਕਰ ਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਧੀਆਂ ਅੰਦਰ ਦੇ ਹੁਨਰ ਨੂੰ ਬਾਹਰ ਲਿਆਉਣ ਦਾ ਬਹੁਤ ਢੁੱਕਵਾਂ ਜ਼ਰੀਆ ਹੈ। ਉਨ੍ਹਾਂ ਸਮੂਹ ਵਿਦਿਆਰਥੀਆਂ ਨੂੰ ਆਉਣ ਵਾਲੇ ਸਮੇਂ ਵਿੱਚ ਇਸੇ ਤਰ੍ਹਾਂ ਮੁਕਾਬਲਿਆਂ ਵਿੱਚ ਹਿੱਸਾ ਲੈਣ ਅਤੇ ਜੇਤੂ ਰਹਿਣ ਲਈ ਪ੍ਰੇਰਿਤ ਕੀਤਾ।