ਐਲੂਮਨੀ ਐਸੋਸੀਏਸ਼ਨ ਵੱਲੋਂ ਨਵੇਂ ਵਾਈਸ ਚਾਂਸਲਰ ਦਾ ਸਵਾਗਤ
ਐਲੂਮਨੀ ਐਸੋਸੀਏਸ਼ਨ ਨੇ ਕੀਤਾ ਨਵੇਂ ਵਾਈਸ ਚਾਂਸਲਰ ਦਾ ਸਵਾਗਤ
Publish Date: Tue, 20 Oct 2026 10:30 PM (IST)
Updated Date: Wed, 21 Oct 2026 04:07 AM (IST)
ਸਟਾਫ ਪ੍ਰਤੀਨਿਧ, ਪੰਜਾਬੀ ਜਾਗਰਣ ਲੁਧਿਆਣਾ ਪੀਏਯੂ ਦੇ ਖੇਤੀਬਾੜੀ ਕਾਲਜ ਦੀ ਕਾਰਜਕਾਰੀ ਕਮੇਟੀ ਐਲੂਮਨੀ ਐਸੋਸੀਏਸ਼ਨ ਨੇ ਡਾ. ਹਰਵਿੰਦਰ ਸਿੰਘ ਧਾਲੀਵਾਲ ਦਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਨਵੇਂ ਵਾਈਸ-ਚਾਂਸਲਰ ਵਜੋਂ ਜ਼ਿੰਮੇਵਾਰੀ ਸੰਭਾਲਣ ਦਾ ਸਵਾਗਤ ਕੀਤਾ। ਜ਼ਿਕਰਯੋਗ ਹੈ ਕਿ ਡਾ.ਧਾਲੀਵਾਲ ਪੀਏਯੂ ਦੇ 12ਵੇਂ ਵਾਈਸ-ਚਾਂਸਲਰ ਬਣੇ ਹਨ, ਨਾਲ ਹੀ ਉਹ ਕਾਲਜ ਦੇ 45ਵੇਂ ਸਾਬਕਾ ਵਿਦਿਆਰਥੀ ਹਨ ਜਿਨ੍ਹਾਂ ਨੇ ਵਾਈਸ-ਚਾਂਸਲਰ ਦਾ ਵੱਕਾਰੀ ਅਹੁਦਾ ਸੰਭਾਲਿਆ ਹੈ। ਐਸੋਸੀਏਸ਼ਨ ਨੇ ਨਵੀਂ ਲੀਡਰਸ਼ਿਪ ਲਈ ਉਤਸ਼ਾਹ ਪ੍ਰਗਟ ਕੀਤਾ ਅਤੇ ਪੀਏਯੂ ਦੀ ਅਕਾਦਮਿਕ ਸਿਖਰ ਅਤੇ ਆਲਮੀ ਸਰਦਾਰੀ ਦੀ ਪਰੰਪਰਾ ਨੂੰ ਅੱਗੇ ਵਧਾਉਣ ਲਈ ਮਿਲ ਕੇ ਕੰਮ ਕਰਨ ਦਾ ਤਹੱਈਆ ਕੀਤਾ। ਐਸੋਸੀਏਸ਼ਨ ਨੇ ਸਲਾਹਕਾਰ ਅਤੇ ਇੰਟਰਨਸ਼ਿਪ ਪ੍ਰੋਗਰਾਮਾਂ ਰਾਹੀਂ ਪੁਰਾਣੇ ਅਤੇ ਮੌਜੂਦਾ ਵਿਦਿਆਰਥੀਆਂ ਵਿਚਕਾਰ ਪਾੜੇ ਨੂੰ ਪੂਰਨ ਦੀ ਆਪਣੀ ਵਚਨਬੱਧਤਾ ਤੇ ਜ਼ੋਰ ਦਿੱਤਾ। ਐਸੋਸੀਏਸ਼ਨ ਨੇ ਵੱਖ-ਵੱਖ ਖੇਤਰਾਂ ਵਿੱਚ ਪੀਏਯੂ ਦੇ ਵਿਕਾਸ ਲਈ ਵਿੱਤੀ ਸਹਾਇਤਾ ਜਾਰੀ ਰੱਖਣ ਦਾ ਵਾਅਦਾ ਕੀਤਾ। ਕਮੇਟੀ ਮੈਂਬਰਾਂ ਵਿੱਚ ਡਾ. ਚਰਨਜੀਤ ਸਿੰਘ ਔਲਖ ਡੀਨ ਅਤੇ ਪ੍ਰਧਾਨ, ਡਾ. ਸੰਦੀਪ ਸਿੰਘ ਸੰਧੂ ਸਕੱਤਰ, ਡਾ. ਸਰਜੀਤ ਸਿੰਘ ਗਿੱਲ ਕਾਰਜਕਾਰੀ ਸਕੱਤਰ, ਡਾ. ਧਰਮਿੰਦਰ ਸਿੰਘ ਖਜ਼ਾਨਚੀ, ਡਾ. ਆਈਐਮ. ਛਿੱਬਾ, ਡਾ. ਪੀਪੀਐਸ. ਪੰਨੂ, ਡਾ.ਤਰੁਣਦੀਪ ਕੌਰ ਅਤੇ ਮਿਸ ਜਸਰੀਤੂ ਕੌਰ ਸ਼ਾਮਲ ਸਨ।