- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੰਤਰ-ਕਾਲਜ ਯੁਵਕ ਮੇਲੇ ਦੀ ਨਿਯਮਾਵਲੀ ’ਤੇ ਜਾਣਕਾਰੀ ਨੂੰ ਦਰਸਾਉਂਦੀ ਪੁਸਤਕ ਜਾਰੀ

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਪੀਏਯੂ ਦੇ ਵਾਈਸ ਚਾਂਸਲਰ ਡਾ. ਹਰਵਿੰਦਰ ਸਿੰਘ ਧਾਲੀਵਾਲ ਵੱਲੋਂ ਸਾਲਾਨਾ ਅੰਤਰ-ਕਾਲਜ ਯੁਵਕ ਮੇਲਾ-2026 ਦੇ ਸੁਚੱਜੇ ਪ੍ਰਬੰਧਾਂ ਲਈ ਨਿਯਮਾਵਲੀ ਅਤੇ ਜਾਣਕਾਰੀ ਪੁਸਤਿਕਾ ਜਾਰੀ ਕੀਤੀ। ਇਸ ਮੌਕੇ ਡਾ. ਧਾਲੀਵਾਲ ਨੇ ਕਿਹਾ ਕਿ ਸੁਚੱਜੇ ਢੰਗ ਨਾਲ ਤਿਆਰ ਕੀਤੀ ਗਈ ਨਿਯਮਾਵਲੀ ਵੱਖ-ਵੱਖ ਮੁਕਾਬਲਿਆਂ ਦੇ ਪ੍ਰਬੰਧ ’ਚ ਪਾਰਦਰਸ਼ਿਤਾ, ਇਕਸਾਰਤਾ ਤੇ ਬਿਹਤਰ ਤਾਲਮੇਲ ਯਕੀਨੀ ਬਣਾਉਣ ’ਚ ਸਹਾਈ ਹੋਵੇਗੀ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਪੁਸਤਿਕਾ ਵਿਦਿਆਰਥੀਆਂ ਨੂੰ ਪੂਰੇ ਉਤਸ਼ਾਹ ਨਾਲ ਹਿੱਸਾ ਲੈਣ ਤੇ ਆਪਣੀ ਕਲਾ ਤੇ ਸੱਭਿਆਚਾਰਕ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕਰੇਗੀ। ਇਸ ਮੌਕੇ ਵਿਦਿਆਰਥੀ ਭਲਾਈ ਡਾਇਰੈਕਟਰ ਡਾ. ਕਮਲਜੀਤ ਸਿੰਘ ਸੂਰੀ ਨੇ ਜਾਣਕਾਰੀ ਦਿੱਤੀ ਕਿ ਪੀਏਯੂ ਦਾ ਅੰਤਰ-ਕਾਲਜ ਯੁਵਕ ਮੇਲਾ-2026 ਵਿਦਿਆਰਥੀ ਭਲਾਈ ਡਾਇਰੈਕਟੋਰੇਟ ਵੱਲੋਂ 30 ਅਕਤੂਬਰ ਤੋਂ 6 ਨਵੰਬਰ ਤੱਕ ਯੂਨੀਵਰਸਿਟੀ ਕੈਂਪਸ ਵਿਖੇ ਕਰਵਾਇਆ ਜਾਵੇਗਾ। ਐਸੋਸੀਏਟ ਡਾਇਰੈਕਟਰ ਕਲਚਰ ਡਾ. ਰੁਪਿੰਦਰ ਕੌਰ ਨੇ ਦੱਸਿਆ ਕਿ ਇਸ ਪੁਸਤਿਕਾ ’ਚ ਭਾਗ ਲੈਣ ਸਬੰਧੀ ਨਿਯਮਾਂ, ਵੱਖ-ਵੱਖ ਮੁਕਾਬਲਿਆਂ ਦੀ ਸੂਚੀ ਤੇ ਯੁਵਕ ਮੇਲੇ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਲੁੜੀਂਦੀਆਂ ਹਦਾਇਤਾਂ ਸ਼ਾਮਲ ਹਨ। ਪੁਸਤਿਕਾ ਨੂੰ ਸੰਕਲਿਤ ਕਰਨ ਤੇ ਡਿਜ਼ਾਈਨ ਕਰਨ ਦੀ ਜ਼ਿੰਮੇਵਾਰੀ ਰਜਿਸਟਰਿੰਗ ਅਫ਼ਸਰ ਸਤਵੀਰ ਸਿੰਘ ਵੱਲੋਂ ਨਿਭਾਈ ਹੈ, ਜਿਸ ਨਾਲ ਸਾਰੇ ਸਬੰਧਤ ਵਿਅਕਤੀਆਂ ਨੂੰ ਸਹੀ ਤੇ ਇਕਸਾਰ ਜਾਣਕਾਰੀ ਆਸਾਨੀ ਨਾਲ ਉਪਲੱਬਧ ਹੋ ਸਕੇਗੀ। ਯੂਨੀਵਰਸਿਟੀ ਡਾਂਸ, ਡਰਾਮਾ ਐਂਡ ਮਿਊਜ਼ਿਕ ਕਲੱਬ ਦੇ ਪ੍ਰਧਾਨ ਤੇ ਐਸੋਸੀਏਟ ਡਾਇਰੈਕਟਰ (ਇੰਸਟੀਚਿਊਸ਼ਨਲ ਰਿਲੇਸ਼ਨਜ਼) ਡਾ. ਵਿਸ਼ਾਲ ਬੈਕਟਰ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਇਸ ਮੌਕੇ ਕਾਲਜ ਆਫ਼ ਐਗਰੀਕਲਚਰ ਦੇ ਡੀਡੀਐੱਮਸੀ ਪ੍ਰਧਾਨ ਡਾ. ਕਮਲਦੀਪ ਸਿੰਘ ਸੰਘਾ, ਕਾਲਜ ਆਫ਼ ਕਮਿਊਨਿਟੀ ਸਾਇੰਸ ਦੀ ਡੀਡੀਐੱਮਸੀ ਪ੍ਰਧਾਨ ਡਾ. ਸ਼ਰਨਬੀਰ ਕੌਰ ਬੱਲ, ਕਾਲਜ ਆਫ਼ ਹਾਰਟੀਕਲਚਰ ਐਂਡ ਫੋਰੈਸਟਰੀ ਦੇ ਡੀਡੀਐੱਮਸੀ ਪ੍ਰਧਾਨ ਡਾ. ਕਰਨਬੀਰ ਸਿੰਘ ਗਿੱਲ, ਕਾਲਜ ਆਫ਼ ਐਗਰੀਕਲਚਰਲ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੀ ਡੀਡੀਐੱਮਸੀ ਪ੍ਰਧਾਨ ਡਾ. ਗੁਰਨਾਜ਼ ਗਿੱਲ, ਕਾਲਜ ਆਫ਼ ਬੇਸਿਕ ਸਾਇੰਸਜ਼ ਐਂਡ ਹਿਊਮੈਨਿਟੀਜ਼ ਦੀ ਡੀਡੀਐੱਮਸੀ ਪ੍ਰਧਾਨ ਡਾ. ਸੁਮਨ ਕੁਮਾਰੀ ਅਤੇ ਰਜਿਸਟਰਿੰਗ ਅਫ਼ਸਰ ਸਤਵੀਰ ਸਿੰਘ ਵੀ ਹਾਜ਼ਰ ਸਨ।