- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਜ ਪੱਧਰੀ ਖੇਡ ਮੁਕਾਬਲਿਆਂ ’ਚ ਖਿਡਾਰੀਆਂ ਨੇ ਜੌਹਰ ਦਿਖਾਏ

15)
ਅਸ਼ਵਨੀ ਜੇਤਲੀ, ਪੰਜਾਬੀ ਜਾਗਰਣ, ਲੁਧਿਆਣਾ : ਪੰਜਾਬ ਸਰਕਾਰ ਵੱਲੋਂ ਜਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਖੇਡ ਵਿਭਾਗ ਦੁਆਰਾ ਖੇਡਾਂ ਵਤਨ ਪੰਜਾਬ ਦੀਆਂ 2026 ਤਹਿਤ ਰਾਜ ਪੱਧਰੀ ਖੇਡਾਂ ਦੇ ਦੂਜੇ ਫੇਜ਼ ਦਾ ਅਗਾਜ ਪੰਜਾਬ ਦੇ ਵੱਖ ਵੱਖ 7 ਜਿਲ੍ਹਿਆਂ ਵਿੱਚ ਹੋ ਚੁੱਕਾ ਹੈ। ਬਾਸਕਟਬਾਲ (ਏਜ ਗਰੁੱਪ ਅੰਡਰ-14, 17, 21, 21-30, 31-40 ) ਲੜਕੇ/ ਲੜਕੀਆਂ, ਮੇਲ/ ਫੀਮੇਲ ਜਿਲ੍ਹਾ ਲੁਧਿਆਣਾ ਵਿਖੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਦੀ ਅਗਵਾਈ ਹੇਠ ਕਰਵਾਈ ਜਾ ਰਹੀ ਹੈ। ਬਾਸਕਟਬਾਲ ਦੇ ਰਾਜ ਪੱਧਰੀ ਖੇਡ ਮੁਕਾਬਲਿਆਂ ਦੇ ਚੌਥੇ ਦਿਨ ਦੇ ਅੰਡਰ-14 ਲੜਕਿਆਂ ਦੇ ਮੁਕਾਬਲਿਆਂ ਵਿੱਚ ਜ਼ਿਲ੍ਹਾ ਮੋਗਾ ਦੀ ਟੀਮ ਨੇ ਜ਼ਿਲ੍ਹਾ ਪਠਾਨਕੋਟ ਦੀ ਟੀਮ ਨੂੰ 26-22 ਦੇ ਫਰਕ ਨਾਲ, ਜ਼ਿਲ੍ਹਾ ਫਾਜਿਲਕਾ ਦੀ ਟੀਮ ਨੇ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਦੀ ਟੀਮ ਨੂੰ 22-09 ਦੇ ਫਰਕ ਨਾਲ ਤੇ ਜ਼ਿਲ੍ਹਾ ਹੁਸ਼ਿਆਰਪੁਰ ਦੀ ਟੀਮ ਨੇ ਜ਼ਿਲ੍ਹਾ ਫਿਰੋਜ਼ਪੁਰ ਦੀ ਟੀਮ ਨੇ 26-02 ਦੇ ਫਰਕ ਨਾਲ ਹਰਾਇਆ। ਅੰਡਰ-17 ਲੜਕਿਆਂ ਦੇ ਹੋਏ ਮੈਚਾਂ ਵਿੱਚ ਜ਼ਿਲ੍ਹਾ ਤਰਨਤਾਰਨ ਦੀ ਟੀਮ ਨੇ ਜ਼ਿਲ੍ਹਾ ਫਾਜਿਲਕਾ ਦੀ ਟੀਮ ਨੂੰ 26-25 ਦੇ ਫਰਕ ਨਾਲ, ਜ਼ਿਲ੍ਹਾ ਰੂਪਨਗਰ ਦੀ ਟੀਮ ਨੇ ਜਿਲ੍ਹਾ ਫਿਰੋਜਪੁਰ ਦੀ ਟੀਮ ਨੂੰ 25-15 ਦੇ ਫਰਕ ਨਾਲ ਤੇ ਜ਼ਿਲ੍ਹਾ ਮੋਗਾ ਦੀ ਟੀਮ ਨੇ ਜਿਲ੍ਹਾ ਹੁਸ਼ਿਆਰਪੁਰ ਦੀ ਟੀਮ ਨੂੰ 29-17 ਦੇ ਫਰਕ ਨਾਲ ਹਰਾਇਆ। ਅੰਡਰ-21 ਮੇਲ ਵਰਗ ਦੇ ਖੇਡ ਮੁਕਾਬਲਿਆਂ ਵਿੱਚ – ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਜਿਲ੍ਹਾ ਤਰਨਤਾਰਨ ਦੀ ਟੀਮ ਨੂੰ 44-20 ਦੇ ਫਰਕ ਨਾਲ, ਜ਼ਿਲ੍ਹਾ ਸੰਗਰੂਰ ਦੀ ਟੀਮ ਨੇ ਜ਼ਿਲ੍ਹਾ ਰੂਪਨਗਰ ਦੀ ਟੀਮ ਨੂੰ 39-07 ਦੇ ਫਰਕ ਨਾਲ ਅਤੇ ਜਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਟੀਮ ਨੇ ਜਿਲ੍ਹਾ ਮਲੇਰਕੋਟਲਾ ਦੀ ਟੀਮ ਨੂੰ 38-22 ਦੇ ਫਰਕ ਨਾਲ ਹਰਾਇਆ।