- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁਫ਼ਤ ਐਕਿਊਪੰਕਚਰ ਮੈਡੀਕਲ ਕੈਂਪ ਦੌਰਾਨ 187 ਮਰੀਜ਼ਾਂ ਦਾ ਇਲਾਜ

ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ ਲੁਧਿਆਣਾ
ਡਾ. ਡੀਐੱਨ ਕੋਟਨਿਸ ਐਕਿਊਪੰਕਚਰ ਹੈਲਥ ਐਂਡ ਐਜੂਕੇਸ਼ਨ ਸੈਂਟਰ ਸਲੇਮ ਟਾਬਰੀ ਵੱਲੋਂ ਸਾਂਝੀ ਅਰਦਾਸ ਫਾਊਂਡੇਸ਼ਨ ਦੇ ਸਹਿਯੋਗ ਨਾਲ ਗੁਰਦੁਆਰਾ ਗੁਰੂ ਨਾਨਕ ਸਿਮਰਨ ਕੇਂਦਰ ਫਿਰੋਜ਼ਪੁਰ ਰੋਡ ਵਿਖੇ ਦੋ ਰੋਜ਼ਾ ਮੁਫ਼ਤ ਐਕਿਊਪੰਕਚਰ ਮੈਡੀਕਲ ਕੈਂਪ ਲਾਇਆ, ਜਿਸ ਵਿੱਚ 187 ਮਰੀਜ਼ਾਂ ਦਾ ਮੁਫ਼ਤ ਇਲਾਜ ਕੀਤਾ ਗਿਆ। ਇਹ ਕੈਂਪ ਮਹਾਨ ਭਾਰਤੀ ਡਾਕਟਰ ਡਾ. ਦਵਾਰਕਾਨਾਥ ਕੋਟਨਿਸ ਦੀ ਮਨੁੱਖਤਾ ਤੇ ਸੇਵਾ ਦੀ ਵਿਰਾਸਤ ਅਤੇ ਸਾਲ 1938 ਤੋਂ 1942 ਤੱਕ ਚੀਨ ਵਿੱਚ ਭਾਰਤੀ ਮੈਡੀਕਲ ਮਿਸ਼ਨ ਵੱਲੋਂ ਨਿਭਾਈਆਂ ਸੇਵਾਵਾਂ ਦੀ 88ਵੀਂ ਵਰ੍ਹੇਗੰਢ ਨੂੰ ਸਮਰਪਿਤ ਸੀ। ਇਸ ਮੌਕੇ ਕੈਂਪ ਦਾ ਸਮੁੱਚਾ ਪ੍ਰਬੰਧ ਸੰਤ ਬਾਬਾ ਸੁਖਬੀਰ ਸਿੰਘ ਵੱਲੋਂ ਕੀਤਾ। ਡਾ. ਇੰਦਰਜੀਤ ਸਿੰਘ ਨੇ ਕਿਹਾ ਕਿ ਐਕਿਊਪੰਕਚਰ ਇੱਕ ਮਹੱਤਵਪੂਰਨ ਇਲਾਜ ਪ੍ਰਣਾਲੀ ਹੈ, ਜਿਸ ਰਾਹੀਂ ਵੱਖ-ਵੱਖ ਸਿਹਤ ਸਮੱਸਿਆਵਾਂ ਤੋਂ ਪੀੜਤ ਮਰੀਜ਼ਾਂ ਨੂੰ ਰਾਹਤ ਪਹੁੰਚਾਉਣ ਦੇ ਯਤਨ ਕੀਤੇ ਜਾਂਦੇ ਹਨ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ, ਲੁਧਿਆਣਾ ਦੇ ਪ੍ਰਧਾਨ ਜਸਵੰਤ ਸਿੰਘ ਛਾਪਾ ਨੇ ਸਮਾਜਿਕ ਸੰਸਥਾਵਾਂ ਨੂੰ ਮਿਲਜੁਲ ਕੇ ਲੋੜਵੰਦ ਲੋਕਾਂ ਤੱਕ ਸਿਹਤ ਸਹੂਲਤਾਂ ਪਹੁੰਚਾਉਣ ਦੀ ਅਪੀਲ ਕੀਤੀ। ਸਾਂਝੀ ਅਰਦਾਸ ਫਾਊਂਡੇਸ਼ਨ ਦੀ ਪ੍ਰਧਾਨ ਸੋਨੀਆ ਅਰੋੜਾ ਨੇ ਭਵਿੱਖ ਵਿੱਚ ਵੀ ਅਜਿਹੇ ਲੋਕ-ਭਲਾਈ ਦੇ ਕਾਰਜਾਂ ਵਿੱਚ ਸਹਿਯੋਗ ਜਾਰੀ ਰੱਖਣ ਦੀ ਵਚਨਬੱਧਤਾ ਪ੍ਰਗਟਾਈ। ਸੰਤ ਬਾਬਾ ਸੁਖਬੀਰ ਸਿੰਘ ਨੇ ਡਾਕਟਰਾਂ ਅਤੇ ਸੰਸਥਾ ਦੇ ਵਰਕਰਾਂ ਨੂੰ ਸਿਰੋਪਾਓ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਕੈਂਪ ਵਿੱਚ ਡਾ. ਰਘਬੀਰ ਸਿੰਘ, ਡਾ. ਕ੍ਰਿਸ਼ਨਾ ਮੋਹਨ ਪ੍ਰਸਾਦ, ਡਾ. ਬਲਜਿੰਦਰ ਸਿੰਘ, ਗਗਨ ਭਾਟੀਆ, ਮਨੀਸ਼ਾ, ਰਾਗਿਨੀ, ਤਰਸੇਮ ਲਾਲ ਅਤੇ ਸਾਂਝੀ ਅਰਦਾਸ ਫਾਊਂਡੇਸ਼ਨ ਵੱਲੋਂ ਪਰਾਗ ਅਰੋੜਾ, ਮਨਹਰਪ੍ਰੀਤ ਸਿੰਘ, ਦੇਵਿੰਦਰ ਕੁਮਾਰ, ਸਪਨਾ, ਗੁਰਕੀਰਤ ਸਿੰਘ, ਪਰਮਵੀਰ, ਅਮਰਜੀਤ ਸਿੰਘ ਗਿੱਲ ਹਰੀਪੁਰ, ਤਰਲੋਚਨ ਐੱਸ. ਸਫ਼ਰੀ, ਹਰਮਿੰਦਰ ਸਿੱਧੂ, ਕਰਮਜੀਤ ਕੌਰ, ਪ੍ਰੀਤ ਬਤਰਾ ਅਤੇ ਦੇਵਿੰਦਰ ਬਤਰਾ ਸਮੇਤ ਹੋਰ ਸਹਿਯੋਗੀਆਂ ਨੇ ਵਿਸ਼ੇਸ਼ ਯੋਗਦਾਨ ਪਾਇਆ। ਇਸ ਮੌਕੇ ਮਨਿੰਦਰਜੀਤ ਸਿੰਘ ਬੈਨੀਪਾਲ, ਇੰਦਰਜੀਤ ਕੌਰ ਓਬਰਾਏ, ਸੰਤੋਖ ਸਿੰਘ ਗਿੱਲ, ਤਰਲੋਚਨ ਸਿੰਘ ਸਫ਼ਰੀ, ਬਲਦੇਵ ਸਿੰਘ ਅਤੇ ਦਿਨੇਸ਼ ਰਾਠੌਰ ਸਮੇਤ ਹੋਰ ਕਈ ਸ਼ਖ਼ਸੀਅਤਾਂ ਨੇ ਵੀ ਸ਼ਮੂਲੀਅਤ ਕੀਤੀ।