- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੈਸਮੀਨ ਗਿੱਲ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ

ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ, ਲੁਧਿਆਣਾ
ਅਮਰੀਕਾ ਵਿੱਚ ਭੇਦਭਰੀ ਹਾਲਤ ਵਿੱਚ ਲਾਪਤਾ ਕਰਕੇ ਕਤਲ ਕੀਤੀ ਜੈਸਮੀਨ ਗਿੱਲ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ। ਪੰਜਾਬ ਸਟੂਡੈਂਟ ਯੂਨੀਅਨ 'ਚ ਕੰਮ ਕਰਦੇ ਰਹੇ ਜਗਤਾਰ ਸਿੰਘ ਜਲਾਜਣ ਤੇ ਦਿਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਲੁਧਿਆਣਾ ਦੇ ਇਤਿਹਾਸਕ ਘੋਲ 'ਚ ਆਗੂ ਸਫਾਂ 'ਚ ਰਹੀ ਸੁਖਵਿੰਦਰ ਕੌਰ ਰਾਣੀ ਅਤੇ ਭਰਾ ਪਾਸ਼ ਆਜ਼ਾਦ ਨੇ ਦੱਸਿਆ ਕਿ ਜੈਸਮੀਨ ਗਿੱਲ ਦਾ ਅਜੇ ਢਾਈ ਸਾਲ ਪਹਿਲਾਂ ਮੋਗਾ ਨੇੜੇ ਦੇ ਪਿੰਡ ਡਾਲਾ ਦੇ ਨੌਜਵਾਨ ਗੁਰਿੰਦਰ ਗਿੱਲ ਨਾਲ ਵਿਆਹ ਹੋਇਆ ਸੀ ਅਤੇ ਹੁਣ ਉਹਨਾਂ ਕੋਲ 7 ਕੁ ਮਹੀਨੇ ਦਾ ਬੇਟਾ ਵੀ ਹੈ। ਅਮਰੀਕਾ ਦੀ ਪੁਲਿਸ ਨੇ ਪਤੀ ਗੁਰਿੰਦਰ ਸਿੰਘ ਗਿੱਲ ਨੂੰ ਆਪਣੀ ਪਤਨੀ ਨੂੰ ਅੱਗ ਲਾ ਕੇ ਸਾੜਨ , ਲਾਸ਼ ਨੂੰ ਖੁਰਦ-ਬੁਰਦ ਕਰਨ ਦਾ ਮਾਮਲਾ ਹੇਠ ਭਾਵੇਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਪਰ ਸਾਡੀ ਧੀ ਦੀ ਆਤਮਾ ਨੂੰ ਇਨਸਾਫ਼ ਪਤਾ ਨਹੀਂ ਕਦੋਂ ਮਿਲੇਗਾ? ਮ੍ਰਿਤਕ ਧੀ ਦੀ ਮਾਂ ਸੁਖਵਿੰਦਰ ਕੌਰ ਰਾਣੀ ( ਸੇਵਾ ਮੁਕਤ ਮੁਲਾਜ਼ਮ ਡੀਐੱਮਸੀ ਹਸਪਤਾਲ ਲੁਧਿਆਣਾ) ਦੇ ਗ੍ਰਹਿ ਅਜੀਤ ਨਗਰ ( ਹੈਬੋਵਾਲ ਕਲਾਂ) ਪੁੱਜ ਕੇ ਇਨਕਲਾਬੀ-ਜਮਹੂਰੀ ਲਹਿਰ ਦੇ ਆਗੂ ਹਰਜਿੰਦਰ ਸਿੰਘ, ਹਿੰਮਤ ਸਿੰਘ, ਕਸਤੂਰੀ ਲਾਲ, ਮਨਜੀਤ ਕੌਰ, ਭੂਪਿੰਦਰ ਸਿੰਘ, ਡੀਐਮ ਸੀਹਸਪਤਾਲ ਦੇ ਮੁਲਾਜਮ ਰਹੇ ਦਰਸ਼ਨ ਮੈਥਿਊ ਮੈਂਬਰ ਘੱਟ ਗਿਣਤੀ ਕਮਿਸ਼ਨ ਪੰਜਾਬ ਸਰਕਾਰ ਚੰਡੀਗੜ੍ਹ ਅਤੇ ਪਰਮਿੰਦਰ ਸਿੰਘ ਨੇ ਸਮੁੱਚੇ ਪਰਿਵਾਰ ਤੇ ਰਿਸ਼ਤੇਦਾਰਾਂ ਦੇ ਦੁੱਖ 'ਚ ਸ਼ਰੀਕ ਹੋ ਕੇ ਦੁੱਖ ਵੰਡਾਇਆ। ਇਸ ਮੌਕੇ ਪਰਿਵਾਰ ਨੇ ਦੱਸਿਆ ਨੇ ਕਿ ਅਮਰੀਕਾ ਦੀ ਪੁਲਿਸ ਦੋਸ਼ੀ ਗੁਰਿੰਦਰ ਸਿੰਘ ਗਿੱਲ ਨੂੰ ਗ੍ਰਿਫਤਾਰ ਕਰਕੇ ਕਤਲ 'ਚ ਸ਼ਾਮਿਲ ਬਾਕੀ ਦੋਸ਼ੀਆਂ ਦੀ ਛਾਣਬੀਣ ਕਰ ਰਹੀ ਹੈ। ਇਹਨਾਂ ਦੇ 7 ਮਹੀਨੇ ਦੇ ਬੇਟੇ ਦੀ ਦੇਖ-ਭਾਲ ਫਿਲਹਾਲ ਉਥੋਂ ਦੀ ਸਰਕਾਰ ਕਰ ਰਹੀ ਹੈ। ਮ੍ਰਿਤਕ ਜੈਸਮੀਨ ਗਿੱਲ ਦੀਆਂ ਅਸਥੀਆਂ ਨੂੰ ਵਾਪਿਸ ਇੰਡੀਆ ਲਿਆਉਣ ਲਈ ਘੱਟੋ ਘੱਟ 10-15 ਦਿਨ ਲੱਗ ਜਾਣਗੇ। ਇਸ ਮੌਕੇ ਉਨ੍ਹਾਂ ਦੱਸਿਆ ਕਿ ਜੈਸਮੀਨ ਗਿੱਲ ਦੇ ਨਿਰਦਈ ਕਤਲ ਦੀ ਨਿੰਦਾ ਤੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਦੀ ਮੰਗ ਅਮਰੀਕਾ ਅੰਦਰ ਪੰਜਾਬੀ ਭਾਈਚਾਰੇ 'ਚ ਜ਼ੋਰਦਾਰ ਢੰਗ ਨਾਲ ਉਠ ਰਹੀ ਹੈ।