- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਰੂਰੀ ਖਬਰ-ਨਰੇਸ਼ ਧੀਂਗਾਨ ਵੱਲੋਂ ਸਤਿਸੰਗ ਸਮਾਗਮ ਸੰਬੰਧੀ ਅਕਾਲੀ ਆਗੂਆਂ ਨੂੰ ਸੱਦਾ ਪੱਤਰ

-ਗਾਬੜੀਆ, ਗਰੇਵਾਲ, ਢਿੱਲੋਂ, ਘੁੰਮਣ, ਭਿੰਦਾ ਅਤੇ ਗਿਆਸਪੁਰਾ ਨੇ ਵਾਲਮੀਕਿ ਸਮਾਜ ਨੂੰ ਦੱਸਿਆ ਅਕਾਲੀ ਦਲ ਦਾ ਅਨਿਖੜਵਾਂ ਅੰਗ
ਵਿਸ਼ਾਲ, ਪੰਜਾਬੀ ਜਾਗਰਣ, ਲੁਧਿਆਣਾ
ਭਾਰਤੀ ਵਾਲਮੀਕਿ ਧਰਮ ਸਮਾਜ ਭਾਵਾਧਸ ਦੇ ਮੁੱਖ ਸੰਚਾਲਕ ਨਰੇਸ਼ ਧੀਗਾਨ ਵੱਲੋਂ 25 ਨੂੰ ਕਰਵਾਏ ਜਾ ਰਹੇ ਸੂਬਾ ਪੱਧਰੀ ਸਤਿਸੰਗ ਸਮਾਗਮ ਸਬੰਧੀ ਸਾਬਕਾ ਮੰਤਰੀ ਹੀਰਾ ਸਿੰਘ ਗਾਬੜ੍ਹੀਆ ਸੀਨੀਅਰ ਅਕਾਲੀ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ, ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ, ਹਲਕਾ ਪੱਛਮੀ ਇੰਚਾਰਜ ਪਰਉਪਕਾਰ ਸਿੰਘ ਘੁੰਮਣ, ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ, ਅਕਾਲੀ ਆਗੂ ਜਸਪਾਲ ਸਿੰਘ ਗਿਆਸਪੁਰਾ ਸਮੇਤ ਅਕਾਲੀ ਆਗੂ ਨੂੰ ਸੱਦਾ ਪੱਤਰ ਦਿੱਤੇ। ਇਸ ਮੌਕੇ ਹੀਰਾ ਸਿੰਘ ਗਾਬੜ੍ਹੀਆ ਮਹੇਸ਼ਇੰਦਰ ਸਿੰਘ ਗਰੇਵਾਲ, ਸ਼ਰਨਜੀਤ ਸਿੰਘ ਢਿੱਲੋਂ ਤੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਨੇ ਆਖਿਆ ਕਿ ਸਵ. ਪ੍ਰਕਾਸ਼ ਸਿੰਘ ਬਾਦਲ ਨੇ ਹਮੇਸ਼ਾ ਹੀ ਵਾਲਮੀਕਿ ਸਮਾਜ ਨੂੰ ਬਣਦਾ ਮਾਣ ਸਨਮਾਨ ਦਿੱਤਾ ਹੈ। ਇਸ ਮੌਕੇ ਧੀਂਗਾਨ ਨੇ ਦੱਸਿਆ ਕਿ 25 ਅਕਤੂਬਰ ਦਿਨ ਐਤਵਾਰ ਨੂੰ ਬਾਅਦ ਦੁਪਹਿਰ 1 ਵਜੇ ਸਥਾਨਕ ਮਾਡਲ ਟਾਊਨ ਐਕਸਟੈਨਸ਼ਨ ਮਾਰਕੀਟ ਨੇੜੇ ਬਾਬਾ ਦੀਪ ਸਿੰਘ ਗੁਰਦੁਆਰਾ ’ਚ ਕਰਵਾਏ ਜਾ ਰਹੇ 29ਵੇਂ ਸੂਬਾ ਪੱਧਰੀ ਸਤਿਸੰਗ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ’ਤੇ ਜਾਰੀ ਹਨ। ਉਨ੍ਹਾਂ ਕਿਹਾ ਕਿ ਵਾਲਮੀਕਿ ਸਮਾਜ ਅਕਾਲੀ ਦਲ ਨਾਲ ਹਮੇਸ਼ ਚੱਟਾਂਨ ਵਾਂਗ ਖੜ੍ਹਾ ਹੈ। 29ਵੇਂ ਸਤਿਸੰਗ ਸਮਾਗਮ ’ਚ ਜਿਥੇ ਵੱਡੀ ਗਿਣਤੀ ’ਚ ਸਮਾਜਿਕ, ਧਾਰਮਿਕ ਤੇ ਰਾਜਨੀਤਿਕ ਆਗੂਆਂ ਵੱਲੋਂ ਸ਼ਿਰਕਤ ਕੀਤੀ ਜਾਵੇਗੀ ਉਥੇ ਹੀ ਭਾਵਾਧਸ ਦੇ ਆਗੂਆਂ, ਸਮੁੱਚੀ ਕੌਮ ਤੋਂ ਇਲਾਵਾ ਵੱਡੀ ਗਿਣਤੀ ’ਚ ਸਮਾਜ ਦੇ ਹਰੇਕ ਵਰਗ ਵੱਲੋਂ ਭਗਵਾਨ ਵਾਲਮੀਕਿ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਜਾਵੇਗਾ। ਇਸ ਮੌਕੇ ਪਵਨ ਦ੍ਰਾਵਿੜ ਤੇ ਰਾਕੇਸ਼ ਰਾਹੀਂ ਵੱਲੋਂ ਭਜਨਾਂ ਦਾ ਗੁਣਗਾਨ ਕੀਤਾ ਜਾਵੇਗਾ। ਇਸ ਮੌਕੇ ਪਿੰਕਾ ਚੰਡਾਲਿਆ, ਪ੍ਰਦੀਪ ਲਾਂਬਾ, ਬਬਲੂ ਧੀਂਗਾਨ, ਅਕਾਸ਼ ਲੋਹਟ, ਰਾਜੀਵਰ ਚੋਟਾਲਾ, ਸੁਸ਼ੀਲ ਰੱਤੀ, ਸੁਮਿਤ ਚੌਟਾਲਾ, ਨਿਰਵੈਰ ਸਿੰਘ ਆਦਿ ਹਾਜ਼ਰ ਸਨ।