ਭਗਵਾਨ ਵਾਲਮੀਕਿ ਜੀ ਦੀ ਸ਼ੋਭਾ ਯਾਤਰਾ ਆਪਸੀ ਭਾਈਚਾਰੇ ਦਾ ਪ੍ਰਤੀਕ : ਦਾਨਵ ਜ਼ਰੂਰੀ ਖ਼ਬਰ:ਭਗਵਾਨ ਵਾਲਮੀਕਿ ਜੀ ਦੀ ਸ਼ੋਭਾ ਯਾਤਰਾ ਆਪਸੀ ਭਾਈਚਾਰੇ ਦਾ ਪ੍ਰਤੀਕ-ਦਾਨਵ
Publish Date: Tue, 20 Oct 2026 08:27 PM (IST)
Updated Date: Wed, 21 Oct 2026 04:04 AM (IST)
-ਚੌਧਰੀ ਯਸ਼ਪਾਲ ਅਨੁਸਾਰ ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਮਨੁੱਖਤਾ ਲਈ ਅਹਿਮ ਵਿਸ਼ਾਲ, ਪੰਜਾਬੀ ਜਾਗਰਣ, ਲੁਧਿਆਣਾ 25 ਅਕਤੂਬਰ ਨੂੰ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਦੇ ਮੌਕੇ ’ਤੇ ਭਾਰਤੀ ਵਾਲਮੀਕਿ ਧਰਮ ਸਮਾਜ ਵੱਲੋਂ ਸਜਾਈ ਜਾ ਰਹੀ ਸ਼ੋਭਾ ਯਾਤਰਾ ਆਪਸੀ ਭਾਈਚਾਰੇ ਦਾ ਪ੍ਰਤੀਕ ਹੈ। ਇਹ ਸ਼ਬਦ ਭਾਰਤੀ ਵਾਲਮੀਕਿ ਧਰਮ ਸਮਾਜ ਦੇ ਮੁੱਖ ਸੰਚਾਲਕ ਵਿਜੈ ਦਾਨਵ ਨੇ ਸ਼ੋਭਾ ਯਾਤਰਾ ਦੀਆਂ ਤਿਆਰੀਆਂ ਸਬੰਧੀ ਗੱਲਬਾਤ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਨੇ ਸਮੁੱਚੀ ਮਨੁੱਖਤਾ ਦੇ ਕਲਿਆਣ ਲਈ ਮਹਾਂਰਮਾਇਣ ਦੀ ਰਚਨਾ ਕੀਤੀ ਹੈ ਤੇ ਇਸ ਲਈ ਅਸੀਂ ਸਭ ਨੂੰ ਭਗਵਾਨ ਵਾਲਮੀਕਿ ਦੀਆਂ ਸਿੱਖਿਆਵਾਂ ਦਾ ਪਾਲਣ ਕਰਨਾ ਚਾਹੀਦਾ ਹੈ। ਵਿਜੈ ਦਾਨਵ ਨੇ ਦੱਸਿਆ ਕਿ ਭਾਵਾਧਸ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਮੌਕੇ ’ਤੇ ਦਰੇਸੀ ਮੈਦਾਨ ਤੋਂ 37ਵੀਂ ਵਿਸ਼ਾਲ ਸ਼ੋਭਾ ਯਾਤਰਾ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸ਼ੋਭਾ ਯਾਤਰਾ ਪ੍ਰਤੀ ਸਮਾਜ ਦੇ ਸਾਰੇ ਵਰਗਾਂ ਵਿੱਚ ਵਿਸ਼ੇਸ਼ ਉਤਸ਼ਾਹ ਦੇਖਿਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਇਹ ਸ਼ੋਭਾ ਯਾਤਰਾ ਦਰੇਸੀ ਦੇ ਖੁੱਲ੍ਹੇ ਮੈਦਾਨ ਤੋਂ ਸ਼ੁਰੂ ਹੋ ਕੇ ਕਪੂਰ ਬਜ਼ਾਰ, ਪੁਰਾਣੀ ਸਬਜ਼ੀ ਮੰਡੀ, ਪ੍ਰਤਾਪ ਬਜ਼ਾਰ, ਮਾਤਾ ਰਾਣੀ ਚੌਕ, ਘੰਟਾਘਰ, ਚੌੜਾ ਬਜ਼ਾਰ, ਗਹਿਣਾ ਮੰਡੀ, ਡਿਵੀਜ਼ਨ ਨੰਬਰ 3, ਸਲਾਮੀ ਸਕੂਲ ਰੋਡ ਤੋਂ ਹੁੰਦੀ ਹੋਈ ਘਾਟੀ ਮੁਹੱਲੇ ਵਿੱਚ ਸਮਾਪਤ ਹੋਵੇਗੀ। ਇਸ ਪ੍ਰੋਗਰਾਮ ਵਿੱਚ ਕਲਾਕਾਰ ਭਗਵਾਨ ਵਾਲਮੀਕਿ ਜੀ ਦਾ ਗੁਣਗਾਨ ਕਰਨਗੇ, ਉੱਥੇ ਹੀ ਪੂਰੇ ਸਮਾਜ ਦੇ ਧਰਮ ਗੁਰੂ ਵੀ ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਬਾਰੇ ਦੱਸਣਗੇ। ਇਸ ਮੌਕੇ ਗੱਲਬਾਤ ਕਰਦਿਆਂ ਚੌਧਰੀ ਯਸ਼ਪਾਲ ਨੇ ਕਿਹਾ ਕਿ ਭਗਵਾਨ ਵਾਲਮੀਕਿ ਦੀਆਂ ਸਿੱਖਿਆਵਾਂ ਕਿਸੇ ਵਿਸ਼ੇਸ਼ ਭਾਈਚਾਰੇ ਲਈ ਨਹੀਂ, ਬਲਕਿ ਪੂਰੀ ਮਨੁੱਖਤਾ ਲਈ ਹਨ। ਉਨਾਂ ਕਿਹਾ ਕਿ ਰਿਸ਼ੀਆਂ, ਮੁਨੀਆਂ ਅਤੇ ਰੱਬ ਦੇ ਅਵਤਾਰਾਂ ਨੂੰ ਕਿਸੇ ਧਰਮ ਜਾਂ ਭਾਈਚਾਰੇ ਨਾਲ ਜੋੜਨਾ ਤਰਕਪੂਰਨ ਨਹੀਂ ਹੈ, ਕਿਉਂਕਿ ਉਹਨਾਂ ਦੀਆਂ ਸਿੱਖਿਆਵਾਂ ਧਰਮ, ਜਾਤ, ਭਾਈਚਾਰੇ ਤੋਂ ਉੱਪਰ ਉੱਠ ਕੇ ਪੂਰੀ ਮਨੁੱਖਤਾ ਲਈ ਹੁੰਦੀਆਂ ਹਨ। ਇਸ ਮੌਕੇ ਮਾਂ ਗੋਮਤੀ ਭਜਨ ਮੰਡਲੀ ਨੇ ਐਲਾਨ ਕੀਤਾ ਕਿ ਉਹਨਾਂ ਦੀ ਪੂਰੀ ਟੀਮ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋਵੇਗੀ। ਇਸ ਮੌਕੇ ਜ਼ੋਨਲ ਕਮਿਸ਼ਨਰ ਗੁਪਾਲ ਸਿੰਘ, ਨਿਸ਼ੂ ਘਈ ਨੂੰ ਸੱਦਾ ਪੱਤਰ ਵੀ ਦਿੱਤੇ ਗਏ। ਇਸ ਮੌਕੇ ਕਵਿਤਾ ਦਾਨਵ, ਟੀਨਾ ਦਾਨਵ, ਸਨੇਹਾ ਧਾਰੀਵਾਲ, ਨੰਦਨੀ ਧਾਰੀਵਾਲ, ਤਮਿਸ਼ਾ ਬੱਗਣ, ਕੋਮਲ ਖੌਖਰ, ਆਰਤੀ, ਪੀਹੂ, ਰਾਜਿੰਦਰ ਹੰਸ, ਲਵ ਦ੍ਰਵਿੜ, ਅਕਸ਼ੈ ਰਾਜ, ਰੋਹਿਤ ਸਹੋਤਾ, ਵਿਮਲ ਭੱਟੀ, ਸ਼ਾਮ ਬੋਹਤ, ਮਦਨ ਧਾਰੀਵਾਲ, ਪਵਨਦੀਪ ਲੁਹਾਰਾ, ਸੁਧੀਰ ਧਾਰੀਵਾਲ, ਦੀਪੂ ਘਈ, ਸ਼ਿਵ ਕੁਮਾਰ, ਅਜੇ ਸਭਰਵਾਲ, ਸੰਜੇ ਦਿਸ਼ਾਵਰ, ਧਰਮਵੀਰ ਮਚਲ, ਜਤਿੰਦਰ ਘਾਵਰੀ, ਸੁਰੇਸ਼ ਸ਼ੈਲੀ, ਰਾਜੂ ਮੋਹੀ, ਧਰਮਿੰਦਰ ਘਾਵਰੀ, ਕਨੌਜ ਦਾਨਵ, ਰਾਜ ਰਾਣੀ ਗੋਮਤੀ, ਰਾਨੀ ਧਾਲੀਵਾਲ, ਕਨੌਜ ਪ੍ਰਕਾਸ਼, ਅਸ਼ੋਕ ਸੁੰਦਰ, ਈਸ਼ੂ ਢਿੰਗਿਆ, ਮਿੰਕੇਲ ਬਿੜਲਾ, ਅਸ਼ੋਕ ਹੁਸੈਨਪੁਰਾ, ਸੰਨੀ ਪਬਮੇ, ਬਲਵਿੰਦਰ ਮਾਕਾ, ਆਦਿ ਮੌਜੂਦ ਸਨ।