- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
4 ਨੰਬਰ ਦੀ ਲੀਡ-ਦੁਸਹਿਰੇ ਦੇ ਪਵਿੱਤਰ ਤਿਉਹਾਰ ’ਤੇ ਸਾਨੂੰ ਸਿੱਖਿਆ ਲੈਣ ਦੀ ਲੋੜ-ਮੁੰਡੀਆਂ

-ਸ਼ਮੀ ਸਾਹਨੇਵਾਲ ਨੇ ਮਨਪ੍ਰੀਤ ਪਟਿਆਲਾ ਨੂੰ ਹਰਾ ਕੇ ਜਿੱਤੀ ਝੰਡੀ ਦੀ ਕੁਸ਼ਤੀ
ਰਵੀ ਭਾਟੀਆ, ਪੰਜਾਬੀ ਜਾਗਰਣ, ਲੁਧਿਆਣਾ/ਸਾਹਨੇਵਾਲ
ਬਦੀ ਉੱਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਤਿਉਹਾਰ ਦੁਸਹਿਰਾ ਮੰਗਲਵਾਰ ਨੂੰ ਸਾਹਨੇਵਾਲ ਦੇ ਦੁਸਹਿਰਾ ਮੈਦਾਨ ਵਿੱਚ ਧੂਮਧਾਮ ਨਾਲ ਮਨਾਇਆ, ਜਿੱਥੇ ਪੰਜਾਬੀ ਲੋਕ ਗਾਇਕ ਰੰਗਲਾ ਸਰਦਾਰ ਨੇ ਲੋਕਾਂ ਦਾ ਮਨੋਰੰਜਨ ਕੀਤਾ, ਉਸ ਦੇ ਨਾਲ ਹੀ ਪੰਜ ਦਰਜਨ ਦੇ ਕਰੀਬ ਭਲਵਾਨਾਂ ਦੇ ਕੁਸ਼ਤੀ ਮੁਕਾਬਲੇ ਹੋਏ। ਜਿਸ ’ਚ ਸ਼ਮੀ ਸਾਨੇਵਾਲ ਨੇ ਮਨਪ੍ਰੀਤ ਪਟਿਆਲਾ ਨੂੰ ਹਰਾ ਕੇ ਝੰਡੀ ਦੀ ਕੁਸ਼ਤੀ ਜਿੱਤੀ। ਦੁਸਹਿਰਾ ਮੇਲੇ ਵਿੱਚ ਮੁੱਖ ਮਹਿਮਾਨ ਤੌਰ ’ਤੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਸ਼ਿਰਕਤ ਕੀਤੀ।
ਇਸ ਮੌਕੇ ਉਹਨਾਂ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਬੁੱਤ ਨੂੰ ਅਗਨੀ ਭੇਟ ਕਰਨ ਉਪਰੰਤ ਸੰਬੋਧਨ ਕਰਦਿਆਂ ਕਿਹਾ ਕਿ ਇਸ ਦੁਸਹਿਰਾ ਤਿਉਹਾਰ ਤੋਂ ਸਾਨੂੰ ਬਹੁਤ ਸਿੱਖਿਆ ਲੈਣ ਦੀ ਲੋੜ ਹੈ ਕਿਉਂਕਿ ਹਮੇਸ਼ਾ ਬੁਰਾਈ ਦੇ ਉੱਪਰ ਨੇਕੀ ਦੀ ਜਿੱਤ ਹੁੰਦੀ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਰਾਵਣ ਭਗਵਾਨ ਸ਼ਿਵ ਦਾ ਭਗਤ ਸੀ, ਚਾਰ ਵੇਦਾਂ ਦਾ ਜਾਣੂੰ ਸੀ ਅਤੇ ਦੇਵਤਿਆਂ ’ਤੇ ਜਿੱਤ ਪ੍ਰਾਪਤ ਸੀ, ਪਰ ਹੰਕਾਰ ਕਾਰਨ ਹੀ ਉਸਦੀ ਹਾਰ ਹੋਈ। ਇਸ ਦੌਰਾਨ ਇਹ ਵੀ ਆਖਿਆ ਕਿ ਅਜੋਕੇ ਸਮੇਂ ਨੌਜਵਾਨਾਂ ਨੂੰ ਭਗਵਾਨ ਸ਼੍ਰੀਰਾਮ ਜੀ ਦੇ ਆਦਰਸ਼ ਅਪਣਾਉਣੇ ਚਾਹੀਦੇ ਹਨ ਤੇ ਉਨ੍ਹਾਂ ਦੀਆਂ ਸਿੱਖਿਆਵਾਂ ਤੋਂ ਸੇਧ ਲੈਣੀ ਚਾਹੀਦੀ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਦਰਸ਼ਨ ਮਾਹਲਾ ਚੇਅਰਮੈਨ ਬਲਾਕ ਸੰਮਤੀ ਲੁਧਿਆਣਾ, ਬੀਕੇ ਅਨੇਜਾ, ਗੁਰਮੀਤ ਸਿੰਘ ਪੱਪੂ ਤਲਵਾੜਾ, ਬੱਬੂ ਬਿਰਦੀ,ਸਤਵਿੰਦਰ ਸਿੰਘ ਹੈਪੀ, ਲਾਲੀ ਹਰਾ, ਦਲਜੀਤ ਸਿੰਘ ਹਰਾ, ਅਰੁਣ ਬਠਲਾ, ਸੁਰੇਸ਼ ਗਰਗ, ਅਜਮੇਰ ਸਿੰਘ ਧਾਲੀਵਾਲ, ਰਾਜੂ ਭਾਟੀਆ ਸਮੇਤ ਵੱਡੀ ਗਿਣਤੀ ਵਿੱਚ ਕੌਂਸਲਰ ਆਮ ਆਦਮੀ ਪਾਰਟੀ ਦੇ ਉੱਚ ਅਹੁਦੇਦਾਰ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।