- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਲਕਾ ਦੱਖਣੀ ’ਚ ਡਾ. ਤਜਿੰਦਰਪਾਲ ਤੇ ਬਾਵਾ ਨੇ ਰਾਮਲੀਲਾ ਸਮਾਗਮਾਂ ’ਚ ਹਾਜ਼ਰੀ ਲਵਾਈ

ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ
ਹਲਕਾ ਲੁਧਿਆਣਾ ਦੱਖਣੀ ਵਿੱਚ ਉੱਘੇ ਸਮਾਜ ਸੇਵੀ ਡਾ. ਤਜਿੰਦਰਪਾਲ ਸਿੰਘ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਓਬੀਸੀ ਵਿਭਾਗ ਦੇ ਕੋਆਰਡੀਨੇਟਰ ਤੇ ਹਿਮਾਚਲ ਪ੍ਰਦੇਸ਼ ਦੇ ਇੰਚਾਰਜ ਕ੍ਰਿਸ਼ਨ ਕੁਮਾਰ ਬਾਵਾ ਨੇ ਸ਼੍ਰੀ ਰਾਮਲੀਲ੍ਹਾ ਦੇ ਵੱਖ-ਵੱਖ ਸਮਾਗਮਾਂ ’ਚ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨੇ ਔਰਤਾਂ ਨੂੰ ਸ਼ਾਲਾਂ ਵੀ ਵੰਡੀਆਂ। ਸਮਾਗਮਾਂ ਦੌਰਾਨ ਸੰਬੋਧਨ ਕਰਦਿਆਂ ਡਾ. ਤਜਿੰਦਰਪਾਲ ਤੇ ਬਾਵਾ ਨੇ ਕਿਹਾ ਕਿ ਸ੍ਰੀ ਰਾਮ ਦੀ ਲੀਲ੍ਹਾ ਵਿਲੱਖਣ ਹੈ, ਜੋ ਸਮੁੱਚੀ ਮਨੁੱਖਤਾ ਨੂੰ ਰਿਸ਼ਤਿਆਂ ਦਾ ਸਤਿਕਾਰ ਕਰਨ ਤੇ ਜੀਵਨ ਜਿਊਣ ਦੀ ਸਹੀ ਸੇਧ ਦਿੰਦੀ ਹੈ। ਸ਼੍ਰੀ ਰਾਮ ਦੇ ਜੀਵਨ ਤੋਂ ਪਿਤਾ ਦੇ ਬਚਨਾਂ ਦਾ ਸਤਿਕਾਰ ਕਰਨ, ਮਾਤਾ ਦਾ ਆਦਰ ਕਰਨ ਤੇ ਵੱਡੇ-ਛੋਟੇ ਭਰਾਵਾਂ ਸਮੇਤ ਪਰਿਵਾਰ ਦੇ ਹੋਰਨਾਂ ਮੈਂਬਰਾਂ ਨਾਲ ਸਤਿਕਾਰ ਭਰਿਆ ਰਿਸ਼ਤਾ ਨਿਭਾਉਣ ਦੀ ਸਿੱਖਿਆ ਮਿਲਦੀ ਹੈ। ਰਾਮਲੀਲ੍ਹਾ ਰਾਹੀਂ ਬੁਰਾਈ ’ਤੇ ਨੇਕੀ ਦੀ ਜਿੱਤ ਦਾ ਸੁਨੇਹਾ ਵੀ ਦਿੱਤਾ ਜਾਂਦਾ ਹੈ। ਰਾਵਣ ਵੱਲੋਂ ਕੀਤੇ ਗਏ ਬੁਰੇ ਕਰਮਾਂ ਤੇ ਅੰਤ ’ਚ ਹੋਈ ਉਸ ਦੀ ਹਾਰ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਮਨੁੱਖ ਨੂੰ ਹਮੇਸ਼ਾ ਨੇਕੀ ਦੇ ਰਾਹ 'ਤੇ ਚੱਲਣਾ ਚਾਹੀਦਾ ਹੈ। ਚੰਗੇ ਕਰਮ ਮਨੁੱਖ ਦੇ ਜੀਵਨ ਨੂੰ ਸੁਖਾਵਾਂ ਬਣਾਉਂਦੇ ਹਨ, ਜਦਕਿ ਮਾੜੇ ਕਰਮ ਜੀਵਨ ਨੂੰ ਦੁੱਖਾਂ ਨਾਲ ਭਰ ਦਿੰਦੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸ੍ਰੀ ਰਾਮ ਦੇ ਜੀਵਨ ਅਤੇ ਰਾਮਲੀਲਾ ਤੋਂ ਮਿਲਣ ਵਾਲੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਣਾਇਆ ਜਾਵੇ ਤੇ ਆਪਸੀ ਸਤਿਕਾਰ, ਪਿਆਰ ਤੇ ਸਦਭਾਵਨਾ ਨਾਲ ਇੱਕ ਚੰਗੇ ਸਮਾਜ ਦੀ ਸਿਰਜਣਾ ਕੀਤੀ ਜਾਵੇ।ਇਸ ਮੌਕੇ ਯੂਥ ਆਗੂ ਅਮਿਤ ਕੁਮਾਰ, ਕਲੱਬ ਪ੍ਰਧਾਨ ਗੁਰੂਦੀਨ ਪਾਲ, ਜੇਪੀ. ਮਿਸ਼ਰਾ, ਮਹੇਸ਼ ਦੂਬੇ, ਡਾ. ਜਯੰਤ ਚੌਹਾਨ, ਮਹੇਸ਼ ਓਜਾ, ਚੰਦਨ ਚੌਹਾਨ, ਅਸ਼ੋਕ ਸਿੰਘ ਤੇ ਰਜਿੰਦਰ ਸਿੰਘ ਸਮੇਤ ਹੋਰ ਪਤਵੰਤੇ ਹਾਜ਼ਰ ਸਨ।