- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤਕਸ਼ਿਲਾ ਮਹਾ ਬੁੱਧ ਵਿਹਾਰ ਵਿਖੇ ਸ਼ਰਧਾ ਨਾਲ ਮਨਾਈ ਅਸ਼ੋਕਾ ਵਿਜੇ ਦਸ਼ਮੀ

ਰਾਣਾ ਮੱਲ ਤੇਜੀ, ਪੰਜਾਬੀ ਜਾਗਰਣ, ਲੁਧਿਆਣਾ
ਭਿਖੂ ਸੰਘ ਪੰਜਾਬ ਅਤੇ ਪੰਜਾਬ ਬੁੱਧਿਸਟ ਸੁਸਾਇਟੀ ਵੱਲੋਂ ਤਕਸ਼ਿਲਾ ਮਹਾਬੁੱਧ ਵਿਹਾਰ ’ਚ ਦੁਸਹਿਰਾ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ। ਸਮਾਗਮ ਵਿੱਚ ਬਸਪਾ ਦੇ ਪੰਜਾਬ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸੰਗਤ ਨੂੰ ਦੁਸਹਿਰੇ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਬੁੱਧਿਸਟ ਲਰਨਿੰਗ ਸੈਂਟਰ ਉੱਤਰ ਪ੍ਰਦੇਸ਼ ਦੇ ਪ੍ਰਧਾਨ ਭਿਖੂ ਡਾ. ਚੰਦਿਮਾ ਮਗਥੇਰੋ ਨੇ ਕਿਹਾ ਕਿ ਅਸ਼ੋਕਾ ਵਿਜੇਦਸ਼ਮੀ ਮਨਾਉਣਾ ਬਹੁਤ ਪੁੰਨ ਦਾ ਕੰਮ ਹੈ। ਇਸ ਦਿਨ ਸਮਰਾਟ ਅਸ਼ੋਕ ਨੇ ਬੁੱਧ ਧੰਮ ਅਪਣਾਇਆ ਸੀ ਤੇ ਇਸ ਦੀਆਂ ਸਿੱਖਿਆਵਾਂ ਦਾ ਦੁਨੀਆ ਭਰ ਵਿੱਚ ਪ੍ਰਚਾਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਸਮਾਗਮ ਦੌਰਾਨ ਡਾ. ਚਰਨਜੀਤ ਸਿੰਘ ਵੱਲੋਂ ਅੱਖਾਂ ਤੇ ਹੋਰ ਬਿਮਾਰੀਆਂ ਦੀ ਜਾਂਚ ਲਈ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ਵਿੱਚ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਵੰਡੀਆਂ ਗਈਆਂ। ਸਮਾਗਮ ਦੇ ਅੰਤ ’ਚ ਸੰਗਤ ਲਈ ਅਤੁੱਟ ਲੰਗਰ ਵਰਤਾਇਆ•। ਇਸ ਮੌਕੇ ਪੰਜਾਬ ਬੁੱਧਿਸਟ ਸੁਸਾਇਟੀ ਦੇ ਪ੍ਰਧਾਨ ਐਡਵੋਕੇਟ ਹਰਭਜਨ ਸਾਂਪਲਾ, ਮਨੋਜ ਕੁਮਾਰ, ਰਾਮ ਨਰਾਇਣ, ਸ਼ਾਮ ਲਾਲ, ਰਾਮ ਦਾਸ, ਗੁਰਮੀਤ ਸਿੰਘ, ਐਡਵੋਕੇਟ ਬਲਵਿੰਦਰ ਕੁਮਾਰ, ਤੀਰਥ ਰਾਜਪੁਰਾ, ਸਰਪੰਚ ਖੁਸ਼ੀ ਰਾਮ, ਸੁਸ਼ੀਲ ਬਿਰਦੀ, ਗੁਰ ਪ੍ਰਸਾਦ, ਬਲਵਿੰਦਰ ਬਿੱਟਾ, ਪਰਗਣ ਬਿਲਗਾ, ਜੀਤ ਰਾਮ ਬਸਰਾ, ਜਗਤਾਰ ਸਿੰਘ ਕੈਂਥ, ਸੋਨੂੰ ਅੰਬੇਡਕਰ, ਰਾਮਨਰੈਣ ਬੌਧ, ਯਸ਼ਪਾਲ ਦੁਬਈ, ਅਵਤਾਰ ਚੰਦ, ਹਰਪਾਲ ਸਿੰਘ ਬੋਧ, ਅਜ਼ਾਦ ਰਾਮਾਨੰਦ, ਸੁਰਿੰਦਰ ਮੋਹਨ, ਰਜਨੀ, ਕਾਂਤਾ ਸਮੇਤ ਹੋਰ ਪਤਵੰਤੇ ਹਾਜ਼ਰ ਸਨ।