- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫਾਰਚੂਨ ਸਿਟੀਵਾਸੀਆਂ ਨੇ ਮਨਾਇਆ ਦਸਹਿਰਾ

ਰਵੀ ਭਾਟੀਆ, ਪੰਜਾਬੀ ਜਾਗਰਣ ਲੁਧਿਆਣਾ/ ਸਾਹਨੇਵਾਲ
ਬੁਰਾਈ ’ਤੇ ਸੱਚਾਈ ਦੀ ਜਿੱਤ ਦਾ ਪ੍ਰਤੀਕ ਤਿਉਹਾਰ ਦੁਸਹਿਰਾ ਜਿੱਥੇ ਪੂਰੇ ਭਾਰਤ ਦੇ ਵਿੱਚ ਧੂਮ ਧਾਮ ਨਾਲ ਮਨਾਇਆ। ਉਸ ਦੇ ਨਾਲ ਹੀ ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਪੈਂਦੀ ਚੰਡੀਗੜ੍ਹ ਰੋਡ ’ਤੇ ਕਾਲੋਨੀ ਫਾਰਚੂਨ ਸਿਟੀ ਵਾਸੀਆਂ ਨੇ ਵੀ ਰਲ ਮਿਲ ਕੇ ਦੁਸਹਿਰੇ ਦਾ ਪਵਿੱਤਰ ਤਿਉਹਾਰ ਮਨਾਇਆ। ਇਸ ਮੌਕੇ ਸੋਸਾਇਟੀ ਦੇ ਪ੍ਰਧਾਨ ਵਿਜੇ ਸੈਣੀ ਨੇ ਦੱਸਿਆ ਕਿ ਸੁਸਾਇਟੀ ਮੈਂਬਰਾਂ ਤੇ ਇਸ ਕਲੋਨੀ ਦੇ ਵਾਸੀਆਂ ਨੇ ਰਲ ਮਿਲ ਕੇ ਅੱਜ ਬੱਚਿਆਂ ਦੇ ਲਈ ਦੁਸਹਿਰੇ ਦੇ ਤਿਉਹਾਰ ਤੇ ਜਿੱਥੇ ਮੇਲੇ ਰੂਪੀ ਪ੍ਰਬੰਧ ਕੀਤੇ ਗਏ ਹਨ। ਬੱਚਿਆਂ ਲਈ ਝੂਲਿਆਂ ਦਾ ਪ੍ਰਬੰਧ ਹੈ ਜਦਕਿ ਕਾਲੋਨੀ ਵਾਸੀਆਂ ਦੇ ਲਈ ਪਕੌੜੇ, ਜਲੇਬੀਆਂ, ਟਿੱਕੀਆਂ, ਗੋਲ ਗੱਪੇ, ਸਮੇਤ ਹੋਰ ਕਈ ਸਟਾਲ ਲਾਏ ਹਨ। ਉਸ ਦੇ ਨਾਲ ਹੀ ਰਾਵਣ ਅਤੇ ਕੁੰਭਕਰਨ ਦੇ ਬੁੱਤ ਦਾ ਦਾਹਨ ਕੀਤਾ ਗਿਆ ਹੈ। ਇਸ ਮੌਕੇ ਪ੍ਰਧਾਨ ਵਿਜੇ ਸੈਣੀ ਤੋਂ ਇਲਾਵਾ ਐਡਵੋਕੇਟ ਅੰਕਿਤਾ ਸ਼ਰਮਾ, ਜੇਐੱਸ ਰਾਣਾ,ਆਰਨ ਸ਼ਰਮਾ,ਗੁਰਮੀਤ ਸਿੰਘ ਢਿੱਲੋ,ਨਵੀਨ ਵਰਮਾ,ਚੰਦਰ ਪ੍ਰਕਾਸ਼, ਬਿਪਨ ਡੋਗਰਾ, ਬਲਵਿੰਦਰ ਸਿੰਘ, ਜਤਿੰਦਰ ਸਿੰਘਲਾ, ਲਖਵੀਰ ਸਿੰਘ, ਵਿਨੋਦ ਸਕਲਾਨੀ, ਸਤਵੰਤ ਸਿੰਘ, ਨਰੇਸ਼ ਗੁਡਵਾਨੀ, ਸੰਜੇ ਸ਼ਾਹੀ, ਵਿਜਿੰਦਰ ਸ਼ਰਮਾ, ਵਿਪਨ ਮਿਸ਼ਰਾ, ਸੁਰਿੰਦਰ ਮਹਾਜਨ, ਮੀਨਾ ਫਰਸਵਾਨ , ਸੁਸ਼ਮਾ, ਰੁਚੀ ਵਰਮਾ ਸਮੇਤ ਕਾਲੋਨੀ ਵਾਸੀ ਹਾਜ਼ਰ ਸਨ।