- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਜਸ੍ਰੀ 50 ਰਾਵੀ ਵੀਕਲੀ ਲਾਟਰੀ ਡਰਾਅ ’ਚ 21 ਲੱਖ ਰੁਪਏ ਦਾ ਪਹਿਲਾ ਇਨਾਮ ਜਿੱਤਿਆ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ
ਅਨੰਦਪੁਰ ਸਾਹਿਬ ਦੇ ਰਹਿਣ ਵਾਲਾ ਹੇਮਰਾਜ ਜੋ ਚੂੜੀਆਂ ਵੇਚਦਾ ਹੈ, ਉਸਨੇ 4 ਅਕਤੂਬਰ, 2026 ਨੂੰ ਮਨਰਾਜ ਲਾਟਰੀ ਆਨੰਦਪੁਰ ਸਾਹਿਬ ਦੁਆਰਾ ਵੇਚੀ ਟਿਕਟ 'ਤੇ ਰਾਜਸ਼੍ਰੀ 50 ਰਾਵੀ ਵੀਕਲੀ ਲਾਟਰੀ ਡਰਾਅ ਵਿੱਚ 21 ਲੱਖ ਦਾ ਪਹਿਲਾ ਇਨਾਮ ਜਿੱਤਿਆ। ਅਗਲੇ ਹੀ ਦਿਨ 5 ਅਕਤੂਬਰ, 2026 ਨੂੰ ਮਨਚੰਦਾ ਲਾਟਰੀ ਜ਼ੀਰਕਪੁਰ ਵੱਲੋਂ ਵੇਚੀ ਇਕ ਟਿਕਟ ਨੇ 21 ਲੱਖ ਦਾ ਪਹਿਲਾ ਇਨਾਮ ਜਿੱਤਿਆ। ਸਿਰਫ਼ ਦੋ ਹਫ਼ਤਿਆਂ ਬਾਅਦ 17 ਅਕਤੂਬਰ 2026 ਨੂੰ ਨਾਗਪੁਰ ਵਿੱਚ 21 ਲੱਖ ਦਾ ਪਹਿਲਾ ਇਨਾਮ ਜਿੱਤਿਆ। 21 ਲੱਖ ਦੇ ਪਹਿਲੇ ਇਨਾਮ ਦਾ ਜਸ਼ਨ ਮਨਾਉਣ ਲਈ ਕੰਪਨੀ ਦੇ ਅਧਿਕਾਰੀਆਂ ਰਾਜ ਕੁਮਾਰ ਵਰਮਾ, ਨੀਲੇਸ਼ ਵੋਰਾ ਤੇ ਅਰਵਿੰਦ ਜੈਸਵਾਲ ਨੇ ਮਨਰਾਜ ਲਾਟਰੀ ਜੇਤੂ ਬਲਬੀਰ ਕੁਮਾਰ, ਹੇਮਰਾਜ ਤੇ ਮਨਚੰਦਾ ਲਾਟਰੀ ਦੇ ਮਾਲਕ ਰਾਕੇਸ਼ ਕੁਮਾਰ ਅਤੇ ਹਰਸ਼ ਨੂੰ ਹਾਰ, ਗੁਲਦਸਤਾ, ਟਰਾਫੀ ਅਤੇ ਇੱਕ ਰਿਟੇਲਰ ਪ੍ਰੋਤਸਾਹਨ ਚੈੱਕ ਦੇ ਕੇ ਸਨਮਾਨਿਤ ਕੀਤਾ, ਅਤੇ ਵਧਾਈ ਦਿੱਤੀ। ਰਾਜਕੁਮਾਰ ਵਰਮਾ ਅਨੁਸਾਰ ਰਾਜਸ੍ਰੀ 50 ਵੀਕਲੀ ਲਾਟਰੀ ਵਿੱਚ 21 ਲੱਖ ਦੇ 62 ਪਹਿਲੇ ਇਨਾਮ ਕੱਢੇ ਗਏ ਹਨ, ਜਿਨ੍ਹਾਂ ਵਿੱਚੋਂ 37 ਪੰਜਾਬ ਵਿੱਚ ਅਤੇ 25 ਮਹਾਰਾਸ਼ਟਰ ਅਤੇ ਗੋਆ ਵਿੱਚ ਜਿੱਤੇ ਗਏ ਹਨ। ਹੁਣ ਤੱਕ 18 ਲੱਖ ਤੋਂ ਵੱਧ ਜੇਤੂਆਂ ਨੇ 42 ਕਰੋੜ ਰੁਪਏ ਤੋਂ ਵੱਧ ਦੀ ਰਕਮ ਜਿੱਤੀ ਹੈ। ਰਾਜਸ੍ਰੀ 50 ਵੀਕਲੀ ਲਾਟਰੀ ਡਰਾਅ ਗੋਆ ਵਿੱਚ ਹਰ ਰੋਜ਼ ਸ਼ਾਮ 7:30 ਵਜੇ ਕੱਢਿਆ ਜਾਂਦਾ ਹੈ ਅਤੇ ਇਸਨੂੰ ਯੂਟਿਊਬ ਚੈਨਲ ਰਾਹੀਂ ਲਾਈਵ ਦੇਖਿਆ ਜਾ ਸਕਦਾ ਹੈ।