- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤਪੋਵਨ ਕੁਟੀਆ ਰਣੀਆਂ ਵਿਖੇ 44ਵਾਂ ਮਹਾਨ ਸੰਤ ਸਮਾਗਮ ਕਰਵਾਇਆ

-ਤਪੋਵਨ ਕੁਟੀਆ ਰਣੀਆਂ ’ਚ 44ਵਾਂ ਸੰਤ ਸਮਾਗਮ ਕਰਵਾਇਆ
ਜਸਵੀਰ ਸਿੰਘ ਗੁਰਮ, ਪੰਜਾਬੀ ਜਾਗਰਣ, ਡੇਹਲੋਂ/ਆਲਮਗੀਰ
ਪਿੰਡ ਰਣੀਆਂ ਸਥਿਤ ਤਪੋਵਨ ਕੁਟੀਆ ਵਿਖੇ ਸਵਾਮੀ ਲਛਮਣ ਦਾਸ ਤੇ ਸਵਾਮੀ ਦੀਪਤਾ ਨੰਦ ਅਵਧੂਤ ਦੀ ਪਾਵਨ ਯਾਦ ਨੂੰ ਸਮਰਪਿਤ 44ਵਾਂ ਸੰਤ ਸਮਾਗਮ ਤੇ ਸੰਤ ਮਾਤਾ ਭੁਪਿੰਦਰ ਕੌਰ (ਭੂਆ ਜੀ) ਦੀ ਛੇਵੀਂ ਬਰਸੀ ਮਹੰਤ ਸਵਾਮੀ ਰਾਮੇਸ਼ਵਰਾਨੰਦ ਦੀ ਸਰਪ੍ਰਸਤੀ ਹੇਠ ਸ਼ਰਧਾ ਤੇ ਸਤਿਕਾਰ ਨਾਲ ਕਰਵਾਈ। ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਤੇ ਸੰਤ-ਮਹਾਂਪੁਰਸ਼ਾਂ ਅੱਗੇ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਸਮਾਗਮ ਦੌਰਾਨ ਸਮੁੱਚਾ ਮਾਹੌਲ ਭਗਤੀ ਤੇ ਅਧਿਆਤਮਿਕਤਾ ਨਾਲ ਭਰਪੂਰ ਰਿਹਾ।
ਸ਼ਰਧਾਲੂਆਂ ਨੇ ਸੰਤ-ਮਹਾਂਪੁਰਸ਼ਾਂ ਦੀਆਂ ਪਾਵਨ ਯਾਦਾਂ ਨੂੰ ਨਮਨ ਕਰਦਿਆਂ ਉਨ੍ਹਾਂ ਵੱਲੋਂ ਦਰਸਾਏ ਸੇਵਾ, ਸਦਭਾਵਨਾ ਤੇ ਮਨੁੱਖਤਾ ਦੇ ਮਾਰਗ ’ਤੇ ਚੱਲਣ ਦਾ ਸੰਕਲਪ ਲਿਆ। ਸੰਗਤ ਦੀ ਸਹੂਲਤ ਲਈ ਮੁਫ਼ਤ ਮੈਡੀਕਲ ਕੈਂਪ ਵੀ ਲਾਇਆ, ਜਿਸ ਦਾ ਸਿਲਸਿਲਾ ਸਮਾਗਮ ਦੌਰਾਨ ਲਗਾਤਾਰ ਜਾਰੀ ਰਿਹਾ। ਇਸ ਮੌਕੇ ਮਹੰਤ ਸਵਾਮੀ ਰਾਮੇਸ਼ਵਰਾਨੰਦ ਨੇ ਕਿਹਾ ਕਿ ਸੰਤ ਸਮਾਗਮ ਕਰਵਾਉਣ ਦਾ ਮੁੱਖ ਉਦੇਸ਼ ਲੋਕਾਂ ਨੂੰ ਅਧਿਆਤਮਿਕਤਾ ਨਾਲ ਜੋੜਨਾ ਤੇ ਉਨ੍ਹਾਂ ਅੰਦਰ ਸੇਵਾ, ਸਦਭਾਵਨਾ ਤੇ ਮਾਨਵਤਾ ਦੀਆਂ ਭਾਵਨਾਵਾਂ ਨੂੰ ਮਜ਼ਬੂਤ ਕਰਨਾ ਹੈ। ਸੰਤ-ਮਹਾਂਪੁਰਸ਼ਾਂ ਦੀਆਂ ਸਿੱਖਿਆਵਾਂ ਮਨੁੱਖ ਨੂੰ ਸੱਚਾਈ, ਨਿਮਰਤਾ ਅਤੇ ਪਰਉਪਕਾਰ ਦੇ ਰਾਹ ’ਤੇ ਚੱਲਣ ਦੀ ਪ੍ਰੇਰਣਾ ਦਿੰਦੀਆਂ ਹਨ। ਸਮਾਗਮ ਦੌਰਾਨ ਮਹੰਤ ਸਵਾਮੀ ਰਾਮੇਸ਼ਵਰਾਨੰਦ ਨੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੂੰ ਯਾਦਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਸਵਾਮੀ ਰਮੇਸ਼ ਰਵਿੰਦਰਾ ਨੰਦ, ਸਵਾਮੀ ਅਮਰੀਕ ਦਾਸ, ਸੰਤ ਮੱਖਣ ਦਾਸ, ਕਰਨੈਲ ਸਿੰਘ ਖੰਨੇ ਵਾਲੇ, ਦਰਸ਼ਨ ਸਿੰਘ ਕਾਨੂੰਗੋ, ਕਰਮ ਚੰਦ ਸ਼ਰਮਾ, ਸ਼ੁਭਾਸ਼ ਸ਼ਰਮਾ, ਅਮਰਜੀਤ ਸ਼ਰਮਾ, ਦਲਜੀਤ ਸਿੰਘ ਕਾਨੂੰਗੋ, ਅਮਨਦੀਪ ਸਿੰਘ, ਹਰਮਨ ਸਿੰਘ, ਊਧਮ ਸਿੰਘ, ਦੀਪਕ, ਗੋਬਿੰਦ, ਬਲਜੀਤ ਸਿੰਘ, ਤਨਵੀਰ ਸਿੰਘ ਰਣੀਆਂ, ਸਰਪੰਚ ਚਰਨਜੀਤ ਸਿੰਘ, ਦਲਵੀਰ ਸਿੰਘ, ਨੋਨੀ, ਸਵਾਮੀ ਮੰਗਲਾਨੰਦ ਤੇ ਸਵਾਮੀ ਸੂਰਿਆ ਨਾਰਾਇਣ ਸਮੇਤ ਵੱਡੀ ਗਿਣਤੀ ’ਚ ਸਾਧੂ-ਸੰਤ ਤੇ ਸ਼ਰਧਾਲੂ ਹਾਜ਼ਰ ਸਨ।