- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੀਏਯੂ ਦੀ ਨਿਤਿਕਾ ਪੋਸਟਰ ਪੇਸ਼ਕਾਰੀ ’ਚ ਅੱਵਲ

ਸਟਾਫ ਪ੍ਰਤੀਨਿਧ, ਪੰਜਾਬੀ ਜਾਗਰਣ, ਲੁਧਿਆਣਾ
ਪੀਏਯੂ ਦੇ ਕਾਲਜ ਆਫ਼ ਬੇਸਿਕ ਸਾਇੰਸਜ਼ ਐਂਡ ਹਿਊਮੈਨਿਟੀਜ਼ ਦੇ ਬੌਟਨੀ ਵਿਭਾਗ ਦੀ ਖੋਜਾਰਥਣ ਨਿਤਿਕਾ ਗਰਗ ਨੇ ਨੈਸ਼ਨਲ ਫੂਡ ਕਾਨਫਰੰਸ ਦੌਰਾਨ ਪੋਸਟਰ ਪ੍ਰਸਤੁਤੀ ਮੁਕਾਬਲੇ ’ਚ ਪਹਿਲਾ ਸਥਾਨ ਹਾਸਲ ਕਰਕੇ ’ਵਰਸਿਟੀ ਦਾ ਨਾਂ ਰੌਸ਼ਨ ਕੀਤਾ ਹੈ। ਨਿਤਿਕਾ ਗਰਗ ਨੇ ਇਹ ਪੁਰਸਕਾਰ ਜੇਤੂ ਖੋਜ ਪੋਸਟਰ “ਛੋਟੇ ਮਿਲਟ (ਲਿਟਲ ਮਿਲਟ) ਵਿੱਚ ਬੂਟਿਆਂ ਦੇ ਸ਼ੁਰੂਆਤੀ ਵਾਧੇ ਤੇ ਜ਼ਿੰਕ ਤੇ ਆਇਰਨ ਦੀ ਪੌਸ਼ਟਿਕਤਾ ਵਧਾਉਣ ਲਈ ਬੂਟਿਆਂ ਦੇ ਵਾਧੇ ਨੂੰ ਉਤਸ਼ਾਹਿਤ ਕਰਨ ਵਾਲੇ ਬੈਕਟੀਰੀਆ (ਪੀਜੀਪੀਆਰ) ਦੇ ਸਾਂਝੇ ਸਮੂਹ ਦੀ ਵਰਤੋਂ” ਵਿਸ਼ੇ ’ਤੇ ਪੇਸ਼ ਕੀਤਾ। ਇਹ ਖੋਜ ਉਨ੍ਹਾਂ ਨੇ ਬੌਟਨੀ ਵਿਭਾਗ ਦੀ ਪ੍ਰੋਫੈਸਰ ਤੇ ਮੁਖੀ ਡਾ. ਨਮਰਤਾ ਗੁਪਤਾ ਦੀ ਅਗਵਾਈ ਹੇਠ ਕੀਤੀ। ਇਸ ਖੋਜ ਦੇ ਸਹਿ-ਲੇਖਕਾਂ ’ਚ ਡਾ. ਰੁਚਿਕਾ ਭਾਰਦਵਾਜ, ਡਾ. ਪ੍ਰਤਿਭਾ ਵਿਆਸ ਤੇ ਡਾ. ਮੀਨਾਕਸ਼ੀ ਗੋਇਲ ਸ਼ਾਮਲ ਸਨ। ਪੀਏਯੂ ਦੇ ਵੀਸੀ ਡਾ. ਹਰਵਿੰਦਰ ਸਿੰਘ ਧਾਲੀਵਾਲ ਤੇ ਕਾਲਜ ਆਫ਼ ਬੇਸਿਕ ਸਾਇੰਸਜ਼ ਐਂਡ ਹਿਊਮੈਨਿਟੀਜ਼ ਦੇ ਡੀਨ ਡਾ. ਕਮਲ ਵੱਟਾ ਨੇ ਨਿਤਿਕਾ ਗਰਗ ਅਤੇ ਉਨ੍ਹਾਂ ਦੀ ਖੋਜ ਨਿਗਰਾਨ ਡਾ. ਨਮਰਤਾ ਗੁਪਤਾ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀ ਬੌਟਨੀ ਵਿਭਾਗ ਦੀ ਅਕਾਦਮਿਕ ਉੱਤਮਤਾ ਅਤੇ ਖੋਜ ਸਮਰੱਥਾ ਦਾ ਪ੍ਰਮਾਣ ਹੈ। ਉਨ੍ਹਾਂ ਨੇ ਖੇਤੀਬਾੜੀ ਅਤੇ ਪੇਂਡੂ ਵਿਕਾਸ ਨਾਲ ਜੁੜੀਆਂ ਮੌਜੂਦਾ ਚੁਣੌਤੀਆਂ ਦੇ ਹੱਲ ਲਈ ਨਵੀਨਤਾਕਾਰੀ ਅਤੇ ਨੀਤੀ-ਮੁਖੀ ਖੋਜ ਦੀ ਮਹੱਤਤਾ ’ਤੇ ਵੀ ਜ਼ੋਰ ਦਿੱਤਾ।