- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡਾ. ਸੰਦੀਪ ਚੋਪੜਾ ਭਾਰਤ-ਚੀਨ ਸੱਭਿਆਚਾਰਕ ਅਤੇ ਵੈਲਨੈਸ ਵਫ਼ਦ ਵਿੱਚ ਸ਼ਾਮਲ

ਫੋਟੋ ਨੰਬਰ-45
ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ, ਲੁਧਿਆਣਾ
ਡਾ. ਕੋਟਨਿਸ ਐਕਿਊਪੰਕਚਰ ਹਸਪਤਾਲ ਐਂਡ ਰਿਸਰਚ ਸੈਂਟਰ ਦੇ ਦੰਦ ਰੋਗਾਂ ਦੇ ਮਾਹਿਰ, ਐਕਿਊਪੰਕਚਰ ਮਾਹਰ ਤੇ ਵਿਜ਼ਿਟਿੰਗ ਇਮਪਲਾਂਟੋਲੋਜਿਸਟ ਡਾ. ਸੰਦੀਪ ਚੋਪੜਾ ਬੀਤੇ ਕੱਲ੍ਹ ਤੋਂ 23 ਅਕਤੂਬਰ ਤੱਕ ਚੀਨ ਦੇ ਜਿਲਿਨ ਸੂਬੇ ਦੀ ਯਾਤਰਾ 'ਤੇ ਗਏ ਭਾਰਤੀ ਵਫ਼ਦ ’ਚ ਸ਼ਾਮਲ ਹੋਏ ਹਨ।ਇਹ ਯਾਤਰਾ ਭਾਰਤ ਸਥਿਤ ਚੀਨ ਦੂਤਾਵਾਸ ਵੱਲੋਂ ਸਪਾਂਸਰ ਕੀਤੀ ਗਈ ਹੈ। ਇਸ ਪ੍ਰੋਗਰਾਮ ਦਾ ਉਦੇਸ਼ ਲੋਕਾਂ ਦਰਮਿਆਨ ਸਬੰਧਾਂ ਨੂੰ ਮਜ਼ਬੂਤ ਕਰਨਾ ਅਤੇ ਸੱਭਿਆਚਾਰ, ਤੰਦਰੁਸਤੀ ਤੇ ਡਾਕਟਰੀ ਗਿਆਨ ਦੇ ਵਟਾਂਦਰੇ ’ਚ ਸਹਿਯੋਗ ਤਲਾਸ਼ਣਾ ਹੈ। ਡਾ. ਚੋਪੜਾ ਦਾ ਇਸ ਹਸਪਤਾਲ ਨਾਲ ਜੁੜੇ ਹੋਣਾ ਇਸ ਯਾਤਰਾ ਨੂੰ ਹੋਰ ਵੀ ਖਾਸ ਬਣਾਉਂਦਾ ਹੈ। ਇਹ ਹਸਪਤਾਲ ਡਾ. ਦਵਾਰਕਾਨਾਥ ਕੋਟਨਿਸ ਦੀ ਯਾਦ ਵਿੱਚ ਬਣਿਆ ਹੈ, ਜਿਨ੍ਹਾਂ ਨੇ 1938-1942 ਦੌਰਾਨ ਚੀਨ ਵਿੱਚ ਭਾਰਤੀ ਮੈਡੀਕਲ ਮਿਸ਼ਨ ’ਚ ਸੇਵਾ ਨਿਭਾਈ ਅਤੇ ਭਾਰਤ-ਚੀਨ ਦੋਸਤੀ ਦਾ ਪ੍ਰਤੀਕ ਬਣੇ। ਵਫ਼ਦ ਜਿਲਿਨ ਸੂਬੇ ’ਚ ਸੱਭਿਆਚਾਰਕ ਪ੍ਰੋਗਰਾਮਾਂ, ਵੈਲਨੈਸ ਐਕਸਚੇਂਜ, ਅਕਾਦਮਿਕ ਗੱਲਬਾਤ ਅਤੇ ਸਥਾਨਕ ਸੰਸਥਾਵਾਂ ਨਾਲ ਮੁਲਾਕਾਤਾਂ ਵਿੱਚ ਹਿੱਸਾ ਲਵੇਗਾ। ਇਸ ਨਾਲ ਪੰਜਾਬ ਅਤੇ ਚੀਨ ਵਿਚਕਾਰ ਐਕਿਊਪੰਕਚਰ, ਦੰਦਾਂ ਦੀ ਸਿਹਤ ਤੇ ਰਵਾਇਤੀ ਸਿਹਤ ਪ੍ਰਣਾਲੀ ਵਿੱਚ ਸਹਿਯੋਗ ਦੇ ਨਵੇਂ ਰਾਹ ਖੁੱਲ੍ਹਣਗੇ। ਇਸ ਮੌਕੇ ਡਾ. ਸੰਦੀਪ ਚੋਪੜਾ ਨੇ ਕਿਹਾ ਕਿ ਉਹ ਲੁਧਿਆਣਾ ਅਤੇ ਡਾ. ਕੋਟਨਿਸ ਹਸਪਤਾਲ ਦੀ ਨੁਮਾਇੰਦਗੀ ਕਰਦਿਆਂ ਮਾਣ ਮਹਿਸੂਸ ਕਰ ਰਹੇ ਹਨ। ਡਾ. ਕੋਟਨਿਸ ਦੀ ਵਿਰਾਸਤ ਸਾਨੂੰ ਸਰਹੱਦਾਂ ਤੋਂ ਪਰ੍ਹੇ ਮਨੁੱਖਤਾ ਦੀ ਸੇਵਾ ਲਈ ਪ੍ਰੇਰਿਤ ਕਰਦੀ ਹੈ।