- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਰੂਰੀ ਖਬਰ-ਭਾਵਾਧਸ ਵੱਲੋਂ ਸਤਿਸੰਗ ਸਮਾਗਮ ਸੰਬੰਧੀ ਦਿੱਤੇ ਗਏ ਸੱਦਾ ਪੱਤਰ

ਵਿਸ਼ਾਲ, ਪੰਜਾਬੀ ਜਾਗਰਣ, ਲੁਧਿਆਣਾ : ਭਾਰਤੀ ਵਾਲਮੀਕਿ ਧਰਮ ਸਮਾਜ ਦੇ ਮੁੱਖ ਸੰਚਲਾਕ ਵੀਰੇਸ਼ ਨਰੇਸ਼ ਧੀਂਗਾਨ ਦੀ ਅਗਵਾਈ ਹੇਠ ਭਾਵਾਧਸ ਦੇ ਵਫ਼ਦ ਵਲੋਂ ਡਿਪਟੀ ਕਮਿਸ਼ਨਰ ਹਿਮਾਸ਼ੂ ਜੈਨ, ਨਵ ਨਿਯੁਕਤ ਨਿਗਮ ਕਮਿਸ਼ਨਰ ਅੰਕੁਰ ਮਹਿੰਦਰੂ ਸਮੇਤ ਹੋਰ ਪੁਲਿਸ ਤੇ ਨਿਗਮ ਅਫ਼ਸਰਾਂ ਨੂੰ ਮਿਲਿਆ। ਇਸ ਮੌਕੇ ਨਰੇਸ਼ ਧੀਂਗਾਨ ਤੇ ਉਨ੍ਹਾਂ ਦੀ ਸਮੁੱਚੀ ਟੀਮ ਵਲੋਂ ਸਮੂਹ ਅਫ਼ਸਰਾਂ ਪ੍ਰਗਟ ਦਿਵਸ ਮੌਕੇ 25 ਅਕਤੂਬਰ ਨੂੰ ਕਰਾਏ ਜਾ ਰਹੇ 29ਵੇਂ ਰਾਜ ਪੱਧਰੀ ਸਤਿਸੰਗ ਸਮਾਗਮ ਸਬੰਧੀ ਸੱਦਾ ਪੱਤਰ ਵੀ ਦਿੱਤੇ। ਧੀਂਗਾਨ ਤੇ ਉਨ੍ਹਾਂ ਦੀ ਟੀਮ ਵੱਲੋਂ ਨਵਨਿਯੁਕਤ ਨਿਗਮ ਕਮਿਸ਼ਨਰ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ਸਤਿਸੰਗ ਸਮਾਗਮ ਸੰਬੰਧੀ ਨਰੇਸ਼ ਧੀਂਗਾਨ ਨੇ ਦੱਸਿਆ ਕਿ ਭਾਵਾਧਸ ਵਲੋਂ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਸੂਬਾ ਪਧਰੀ ਸਤਿਸੰਗ ਸਮਾਗਮ 25 ਅਕਤੂਬਰ ਦਿਨ ਐਤਵਾਰ ਨੂੰ ਸਥਾਨਕ ਮਾਡਲ ਟਾਊਨ ਐਕਸਟੈਨਸ਼ਨ ਮਾਰਕੀਟ ਨੇੜੇ ਬਾਬਾ ਦੀਪ ਵਿਖੇ ਬਾਅਦ ਦੁਪਹਿਰ 1: 00 ਵਜੇ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਵੱਡੀ ਗਿਣਤੀ ’ਚ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਆਗੂਆਂ ਤੋਂ ਇਲਾਵਾ ਦੇ ਹਰੇਕ ਵਰਗ ਵੱਲੋਂ ਸ਼ਿਰਕਤ ਕਰਕੇ ਜਿਥੇ ਭਗਵਾਨ ਵਾਲਮੀਕਿ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਜਾਵੇਗਾ। ਇਸ ਮੌਕੇ ਭਾਵਾਧਸ ਦੇ ਧਰਮ ਗੁਰੂ ਸ਼ਿਵ ਅਨਾਰਿਆ ਵਿਸ਼ੇਸ ਤੌਰ ’ਤੇ ਸ਼ਿਰਕਤ ਕਰਨਗੇ। ਇਸ ਮੌਕੇ ਭਜਨ ਮੰਡਲੀਆਂ ਵਲੋਂ ਭਗਵਾਨ ਵਾਲਮੀਕਿ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਜਾਵੇਗਾ ਤੇ ਗੁਰੂ ਦਾ ਲੰਗਰ ਅਤੁੱਟ ਵਰਤੇਗਾ। ਇਸ ਮੌਕੇ ਰਾਜਵੀਰ ਚੌਟਾਲਾ, ਅਕਾਸ਼ ਲੌਹਟ, ਸੁਮਿਤ ਚੌਟਾਲਾ, ਆਦਿ ਹਾਜ਼ਰ ਸਨ।