ਭਗਵਾਨ ਵਾਲਮੀਕਿ ਤੀਰਥ ਲਈ ਮੁਫ਼ਤ ਬੱਸ ਯਾਤਰਾ ਰਵਾਨਾ
ਭਗਵਾਨ ਵਾਲਮੀਕਿ ਤੀਰਥ ਲਈ ਮੁਫ਼ਤ ਬੱਸ ਯਾਤਰਾ ਰਵਾਨਾ ਕੀਤੀ
Publish Date: Mon, 19 Oct 2026 09:15 PM (IST)
Updated Date: Tue, 20 Oct 2026 04:06 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲੁਧਿਆਣਾ
ਪ੍ਰਭੂ ਰਤਨਾਕਰ ਸੈਨਾ ਪੰਜਾਬ ਵੱਲੋਂ, ਹਲਕਾ ਪੱਛਮੀ ਇੰਚਾਰਜ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਸ਼੍ਰੋਮਣੀ ਅਕਾਲੀ ਦਲ ਦੇ ਸਹਿਯੋਗ ਨਾਲ, ਭਗਵਾਨ ਵਾਲਮੀਕਿ ਦੇ ਪਵਿੱਤਰ ਪ੍ਰਗਟ ਦਿਵਸ ਦੇ ਮੌਕੇ ’ਤੇ, ਵੀਰਸ਼੍ਰੇਸ਼ਠ ਬੀਕੇ. ਟਾਂਕ ਦੀ ਅਗਵਾਈ ਹੇਠ ਪ੍ਰਭੂ ਰਤਨਾਕਰ ਚੌਕ ਤੋਂ ਫਰੀ ਬੱਸ ਯਾਤਰਾ ਨੂੰ ਰਵਾਨਾ ਕੀਤਾ ਗਿਆ। ਬੱਸ ਨੂੰ ਹਰੀ ਝੰਡੀ ਦਿਖਾਉਂਦੇ ਹੋਏ, ਘੁੰਮਣ ਨੇ ਸਮਾਜਿਕ ਏਕਤਾ ਅਤੇ ਆਪਸੀ ਭਾਈਚਾਰੇ ਦੀ ਅਪੀਲ ਕੀਤੀ ਅਤੇ ਬੀਕੇ ਟਾਂਕ ਨੇ ਦੱਸਿਆ ਕਿ ਭਗਵਾਨ ਵਾਲਮੀਕਿ ਤੀਰਥ ਸਥਾਨ ’ਤੇ ਮੱਥਾ ਟੇਕਣ ਤੋਂ ਬਾਅਦ, ਪਵਿੱਤਰ ਅਖੰਡ ਜੋਤੀ ਨੂੰ ਹਰ ਘਰ ਵਿੱਚ ਲਿਆਂਦਾ ਜਾਏਗੀ ਅਤੇ ਘਰਾਂ ’ਚ ਸਥਾਪਿਤ ਕੀਤੀ ਜਾਵੇਗਾ। ਇਸ ਦੌਰਾਨ ਬੀਕੇ ਟਾਂਕ ਨੇ ਦੱਸਿਆ ਕਿ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਸਤਿਸੰਗ ਸਮਾਰੋਹ 24 ਅਕਤੂਬਰ ਨੂੰ ਗੋਪਾਲ ਨਗਰ ਵਿਖੇ ਵਾਲਮੀਕਿ ਸਤਿਸੰਗ ਕਰਵਾਇਆ ਜਾਵੇਗਾ। ਇਸ ਮੌਕੇ ਬ੍ਰਿਜਮੋਹਨ, ਓਮਕਾਰ , ਵੀਰ ਰਵੀ ਪੁਰਸ਼ਾਰਥ, ਜੂਨੀਅਰ ਐਕਟਰ ਰਾਜੀਵ ਰਾਜਾ, ਵੀਰ ਮਹਾਵੀਰ , ਕੁਸ਼ ਟਾਂਕ ਸੰਦੀਪ, ਪ੍ਰਿਯਾਂਸ਼ੂ, ਸੋਨੂੰ ਗਰੇਵਾਲ, ਨਿਰਮਲਾ, ਮਹਿੰਦੀ ਸੁਧਾ ਟਾਂਕ, ਇੰਦੂਮਤੀ, ਓਮਵਤੀ, ਕ੍ਰਿਸ਼ਨਾ ਹਾਜ਼ਰ ਸਨ।