- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਧਾਇਕ ਗਰੇਵਾਲ ਵੱਲੋਂ ਕੰਜਕਾਂ ਦਾ ਕੀਤਾ ਗਿਆ ਪੂਜਨ ,ਲਿਆ ਅਸ਼ੀਰਵਾਦ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ
ਮਾਤਾ ਦੇ ਨਰਾਤੇ ਅਸ਼ਟਮੀ ਦਾ ਤਿਉਹਾਰ ਦੇਸ਼ ਭਰ ਤੋਂ ਇਲਾਵਾ ਦੇਸ਼ਾਂ ਵਿਦੇਸ਼ਾਂ ਚ ਬੜੀ ਹੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ , ਪਹਿਲੇ ਨਰਾਤੇ ਦੀ ਸ਼ੁਰੂਆਤ ਤੋਂ ਲੈ ਅਸ਼ਟਮੀ ਅਤੇ ਨੌਵੀਂ ਵਾਲੇ ਦਿਨ ਪੂਜਾ ਅਰਚਨਾ ਕੀਤੀ ਜਾਂਦੀ ਹੈ ਅਤੇ ਇਸ ਤੋਂ ਬਾਅਦ ਕੰਜਕ ਪੂਜਨ ਕੀਤਾ ਜਾਂਦਾ ਹੈ, ਇਸੇ ਹੀ ਤਹਿਤ ਅੱਜ ਵਿਧਾਨ ਸਭਾ ਹਲਕਾ ਪੂਰਵੀ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਵੱਲੋਂ ਹਲਕੇ ਭਰ ਤੋਂ 400 ਕੰਨਿਆਵਾਂ ਦਾ ਅਸ਼ੀਰਵਾਦ ਲੈਂਦੇ ਹੋਏ ਕੰਜਕ ਪੂਜਨ ਕੀਤਾ ਗਿਆ। ਇਸ ਦੌਰਾਨ ਭੰਡਾਰੇ ਦਾ ਇੰਤਜ਼ਾਮ ਕੀਤਾ ਗਿਆ। ਇਸ ਮੌਕੇ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਨੇ ਸਮੂਹ ਦੇਸ਼ ਵਾਸੀਆਂ ਨੂੰ ਅਸ਼ਟਮੀ ਦੀਆਂ ਵਧਾਈਆਂ ਦਿੰਦੇ ਹੋਏ ਕਿਹਾ ਕਿ ਅੱਜ ਦਾ ਦਿਨ ਬਹੁਤ ਹੀ ਭਾਗਾਂ ਵਾਲਾ ਹੈ, ਕਿਉਂਕਿ ਮਾਂ ਦੁਰਗਾ ਮਾਂ ਵੈਸ਼ਨੋ ਮਾਂ ਕਾਲੀ ਮਾਂ ਲਕਸ਼ਮੀ ਮਾਂ ਸਰਸਵਤੀ ਸਾਰੀਆਂ ਮਾਤਾ ਕੰਨਿਆ ਦੇ ਰੂਪ ਵਿੱਚ ਆਸ਼ੀਰਵਾਦ ਦੇਣ ਲਈ ਆਈਆਂ ਹਨ, ਉਹਨਾਂ ਕਿਹਾ ਕਿ ਮਾਂ ਦੁਰਗਾ ਦੇ ਅਸ਼ੀਰਵਾਦ ਤੋਂ ਬਿਨਾਂ ਅਸੀਂ ਸਮਾਜ ਚ ਫੈਲੀ ਕਿਸੇ ਵੀ ਬੁਰਾਈ ਨੂੰ ਖਤਮ ਨਹੀਂ ਕਰ ਸਕਦੇ, ਇਸ ਕਰਕੇ ਆਓ ਸਾਰੇ ਮਿਲ ਕੇ ਮਹਾਮਾਈ ਦਾ ਆਸ਼ੀਰਵਾਦ ਲੈਂਦੇ ਹੋਏ ਇੱਕਜੁੱਟ ਹੋ ਕੇ ਸਮਾਜ ਦੇ ਭਲੇ ਲਈ ਅਤੇ ਤਰੱਕੀ ਲਈ ਕੰਮ ਕਰੀਏ । ਇਸ ਮੌਕੇ ਤੇ ਵੱਡੀ ਗਿਣਤੀ ਚ ਹੋਰ ਵੀ ਹਾਜ਼ਰ ਸਨ।