- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲਾਹਨਤ ਪੱਤਰ ਦੇਣ ਲਈ ਵਿਧਾਇਕ ਸੰਗੋਵਾਲ ਦੇ ਘਰ ਸਾਹਮਣੇ ਦਿੱਤਾ ਰੋਸ ਧਰਨਾ

ਜਸਵੀਰ ਸਿੰਘ ਗੁਰਮ, ਪੰਜਾਬੀ ਜਾਗਰਣ, ਆਲਮਗੀਰ/ਡੇਹਲੋਂ : ਨਸ਼ਿਆਂ ਵਿਰੁੱਧ ਸਰਗਰਮ ਰਹੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਮਾਮਲੇ ’ਚ ਇਨਸਾਫ਼ ਦੀ ਮੰਗ ਨੂੰ ਲੈ ਕੇ ਵੱਖ-ਵੱਖ ਸਿਆਸੀ ਪਾਰਟੀਆਂ ਤੇ ਸਮਾਜਿਕ ਜਥੇਬੰਦੀਆਂ ਨਾਲ ਜੁੜੇ ਆਗੂਆਂ ਵੱਲੋਂ ਵਿਧਾਨ ਸਭਾ ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਦੇ ਘਰ ਅੱਗੇ ਰੋਸ ਮੁਜ਼ਾਹਰਾ ਕੀਤਾ। ਐਕਸ਼ਨ ਕਮੇਟੀ ਦੇ ਸੱਦੇ ’ਤੇ ਇਕੱਠੇ ਹੋਏ ਪ੍ਰਦਰਸ਼ਨਕਾਰੀਆਂ ਨੇ ਵਿਧਾਇਕ ਨੂੰ ਵਿਰੋਧ ਪੱਤਰ ਦੇਣ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਦੇ ਘਰ ਮੌਜੂਦ ਨਾ ਹੋਣ ਕਾਰਨ ਆਗੂਆਂ ਨੇ ਨਾਰਾਜ਼ਗੀ ਜ਼ਾਹਰ ਕੀਤੀ। ਮੁਜ਼ਾਹਰਾਕਾਰੀਆਂ ਨੇ ਕਿਹਾ ਕਿ ਲੋਕਾਂ ਵੱਲੋਂ ਚੁਣੇ ਗਏ ਨੁਮਾਇੰਦਿਆਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਤੇ ਇਨਸਾਫ਼ ਦੀਆਂ ਮੰਗਾਂ ਸੁਣਨ ਲਈ ਜਵਾਬਦੇਹ ਹੋਣਾ ਚਾਹੀਦਾ ਹੈ। ਇਸ ਮੌਕੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਇਕਜੁੱਟਤਾ ਦਿਖਾਉਂਦਿਆਂ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਦੀ ਨਿਰਪੱਖ ਜਾਂਚ, ਕਥਿਤ ਨਸ਼ਾ ਤਸਕਰੀ ਦੇ ਨੈੱਟਵਰਕ ਤੇ ਇਸ ਨਾਲ ਜੁੜੇ ਸੰਭਾਵਿਤ ਪੁਲਿਸ ਤੇ ਸਿਆਸੀ ਗੱਠਜੋੜ ਦੀ ਜਾਂਚ ਸਮੇਤ ਹੋਰ ਮੰਗਾਂ ਚੁੱਕੀਆਂ। ਰੋਸ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਐਡਵੋਕੇਟ ਪ੍ਰੇਮ ਸਿੰਘ ਹਰਨਾਮਪੁਰਾ ਤੇ ਹਰਪ੍ਰੀਤ ਸਿੰਘ ਸਿਮਕ ਨੇ ਕਿਹਾ ਕਿ ਉਹ ਵਿਧਾਇਕ ਨੂੰ ਲੋਕਾਂ ਦੀਆਂ ਮੰਗਾਂ ਸੌਂਪਣ ਲਈ ਆਏ ਸਨ, ਪਰ ਉਨ੍ਹਾਂ ਦੇ ਘਰ ਮੌਜੂਦ ਨਾ ਹੋਣ ਕਾਰਨ ਮੰਗ ਪੱਤਰ ਦੇਣ ਦੀ ਕਾਰਵਾਈ ਨਹੀਂ ਹੋ ਸਕੀ। ਮੁਜ਼ਾਹਰਾਕਾਰੀਆਂ ਨੇ ਕਿਹਾ ਕਿ ਉਹ ਪਰਵਿੰਦਰ ਸਿੰਘ ਝੋਟਾ ਦੇ ਮਾਮਲੇ ਵਿੱਚ ਇਨਸਾਫ਼ ਮਿਲਣ ਤੇ ਨਸ਼ਿਆਂ ਵਿਰੁੱਧ ਠੋਸ ਕਾਰਵਾਈ ਹੋਣ ਤੱਕ ਆਪਣੀ ਆਵਾਜ਼ ਬੁਲੰਦ ਕਰਦੇ ਰਹਿਣਗੇ।
ਇਸ ਮੌਕੇ ਪ੍ਰੇਮ ਸਿੰਘ ਹਰਨਾਮਪੁਰਾ, ਪਰਮਿੰਦਰ ਸਿੰਘ ਰੰਗੀਆਂ, ਪਰਮਦੀਪ ਸਿੰਘ ਦੀਪਾ, ਮਨਜੀਤ ਸਿੰਘ ਲਵਲੀ, ਹਰਸ਼ਵੀਰ ਸਿੰਘ ਝਮਟ, ਬੀਬੀ ਕਮਲੇਸ਼ ਰਾਣੀ, ਬੀਬੀ ਗੁਰਦੀਪ ਕੌਰ ਜੱਸੋਵਾਲ, ਮਹਿਰ ਸਿੰਘ ਰੁੜਕਾ, ਮਨਪ੍ਰੀਤ ਸਿੰਘ ਰੁੜਕਾ, ਜਸਵੰਤ ਸਿੰਘ ਹਰਨਾਮਪੁਰਾ, ਹਰਦੀਪ ਸਿੰਘ ਮਨਸੂਰਾ, ਰਘਬੀਰ ਸਿੰਘ ਥਰੀਕੇ, ਕੇਸਰ ਸਿੰਘ ਮਹਿਮੀ, ਸੁੱਚਾ ਸਿੰਘ ਰਸੂਲਪੁਰ, ਕੁਲਦੀਪ ਪ੍ਰਧਾਨ, ਕਰਨ ਭੁੰਮਲਾ, ਕਾਲਾ ਪ੍ਰਧਾਨ, ਕੁਲਜਿੰਦਰ ਸ਼ਹਿਜ਼ਾਦ, ਬੌਬੀ ਗਰੇਵਾਲ, ਚਰਨਜੀਤ ਸਿੰਘ ਕਾਲਾ ਦਾਦ ਤੇ ਸਿੰਮੀ ਗਿੱਲ, ਮਨਜੋਤ ਸਿੰਘ ਯੂਥ ਪ੍ਰਧਾਨ, ਜਸਪ੍ਰੀਤ ਸਿੰਘ ਗਰੇਵਾਲ, ਕੁਲਜਿੰਦਰ ਸਿੰਘ ਖਾਨਪੁਰ ਯੂਥ ਸਰਕਲ ਪ੍ਰਧਾਨ, ਨਵਨੀਤ ਸਿੰਘ ਨਾਰੰਗਵਾਲ, ਕੰਵਲਜੀਤ ਸਿੰਘ ਸਰਕਲ ਪ੍ਰਧਾਨ, ਪਰਮਜੀਤ ਸਿੰਘ ਨੀਟੂ ਸਰਕਲ ਪ੍ਰਧਾਨ, ਤਲਵਿੰਦਰ ਸਿੰਘ ਆਲਮਗੀਰ ਸਰਕਲ ਪ੍ਰਧਾਨ,ਬਲਵੰਤ ਸਿੰਘ ਖਾਲਸਾ, ਸਤਿੰਦਰਪਾਲ ਸਿੰਘ ਬੋਲਾ ਸਰਕਲ ਪ੍ਰਧਾਨ, ਸਤਨਾਮ ਸਿੰਘ ਸੱਤਾ, ਡੈਵੀ ਸਰਪੰਚ, ਸ਼ਮਸ਼ੇਰ ਸਿੰਘ, ਨਿਸ਼ਾਨ ਸਿੰਘ ਨਾਰੰਗਵਾਲ, ਪ੍ਰਦੀਪ ਸਿੰਘ ਰੁੜਕਾ, ਮੁਖਤਿਆਰ ਸਿੰਘ, ਬਿੱਟੂ ਮਾਣਕਵਾਲ,ਹਰਪ੍ਰੀਤ ਸਿੰਘ, ਜਗਦੇਵ ਸਿੰਘ ਪਾਂਗਲੀ, ਸੁਰਿੰਦਰ ਸਿੰਘ, ਬਲਵਿੰਦਰ ਸਿੰਘ, ਰਵਿੰਦਰ ਸਿੰਘ ਗਿੱਲ ਸਮੇਤ ਹੋਰ ਆਗੂ ਅਤੇ ਵਰਕਰ ਹਾਜ਼ਰ ਸਨ।