- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਧਾਇਕ ਦੇ ਦਫਤਰ ਤੇ ਚਿਪਕਾਇਆ ਲਾਹਣਤੀ ਪੱਤਰ

ਜਸਵੀਰ ਸਿੰਘ ਗੁਰਮ, ਪੰਜਾਬੀ ਜਾਗਰਣ, ਆਲਮਗੀਰ/ਡੇਹਲੋਂ
ਸ਼ਹੀਦ ਪਰਵਿੰਦਰ ਸਿੰਘ ਝੋਟਾ ਇਨਸਾਫ਼ ਮੋਰਚੇ ਦੇ ਸੱਦੇ ਉੱਪਰ ਵੱਖ-ਵੱਖ ਜਨਤਕ ਜਥੇਬੰਦੀਆਂ ਵੱਲੋਂ ਅੱਜ ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਦੇ ਦਫ਼ਤਰ ਸੰਗੋਵਾਲ ਵਿਖੇ ਪਹੁੰਚ ਕੇ ਉਸ ਦੇ ਦਫਤਰ ਅੱਗੇ ਲਾਹਣਤ ਪੱਤਰ ਚਿਪਕਾਇਆ। ਇਸ ਮੌਕੇ ਸਾਬਕਾ ਵਿਧਾਇਕ ਤਰਸੇਮ ਜੋਧਾਂ, ਭਾਕਿਯੂ ਡਕੌਦਾ (ਧਨੇਰ) ਦੇ ਸੂਬਾ ਮੀਤ ਪ੍ਰਧਾਨ ਅਮਨਦੀਪ ਸਿੰਘ ਲਲਤੋਂ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਹਰਨੇਕ ਸਿੰਘ ਗੁੱਜਰਵਾਲ, ਭਾਕਿਯੂ (ਸਿੱਧੂਪੁਰ) ਦੇ ਗੁਰਿੰਦਰ ਸਿੰਘ ਜੜਾਹਾਂ ਅਤੇ ਕਮਲਜੀਤ ਕੌਰ ਬਾਜਵਾ ਨੇ ਕਿਹਾ ਕਿ ਨਸ਼ਿਆਂ ਨੂੰ ਰੋਕਣ ਦਾ ਵਾਅਦਾ ਕਰਕੇ ਸੱਤਾ ’ਚ ਆਈ ‘ਆਪ’ ਦੀ ਸਰਕਾਰ ਦੇ ਰਾਜ ’ਚ ਨਸ਼ਾ ਵੇਚਣ, ਕਰਨ ਅਤੇ ਨਸ਼ੇ ਨਾਲ ਮੌਤਾਂ ਦੀ ਗਿਣਤੀ ਵਧ ਗਈ ਹੈ ਜਿਸ ਦੀ ਤਾਜ਼ਾ ਮਿਸਾਲ ਮਾਨਸਾ ’ਚ ਪਰਵਿੰਦਰ ਸਿੰਘ ਝੋਟਾ ਦਾ ਕੀਤਾ ਗਿਆ ਕਤਲ ਹੈ। ਇਸ ਮੌਕੇ ਅਜੀਤ ਸਿੰਘ ਧਾਂਦਰਾ, ਦਰਸ਼ਨ ਸਿੰਘ ਢੀਡਸਾ, ਸੁਵਿੰਦਰ ਸਿੰਘ, ਸੁਰਜੀਤ ਸਿੰਘ ਸੀਲੋ, ਗੁਰਉਪਦੇਸ਼ ਸਿੰਘ ਘੁੰਗਰਾਣਾ, ਬਲਵੀਰ ਸਿੰਘ ਭੁੱਟਾ, ਨਛੱਤਰ ਸਿੰਘ, ਸਵਰਨਜੀਤ ਸਿੰਘ ਜੜਤੌਲੀ, ਗੁਲਜ਼ਾਰ ਸਿੰਘ, ਕੁਲਵਿੰਦਰ ਸਿੰਘ ਮੋਹੀ, ਅਜੀਤ ਸਿੰਘ ਧਾਦਰਾ, ਰਸ਼ਪਾਲ ਸਿੰਘ, ਕੁਲਦੀਪ ਸਿੰਘ ਰੱਤੋਵਾਲ, ਰਣਜੀਤ ਸਿੰਘ ਸਾਇਆ, ਪਰਮਿੰਦਰ ਕੁਮਾਰ, ਪਰਮਜੀਤ ਸਿੰਘ, ਸੁਖਵਿੰਦਰ ਸਿੰਘ ਫੌਜੀ ਕੁਲਦੀਪ ਸਿੰਘ,ਰਸਪਾਲ ਸਿੰਘ ਬਲਾਕ ਸਕੱਤਰ, ਸਤਨਾਮ ਸਿੰਘ ਦਾਖਾ, ਦਰਸ਼ਨ ਸਿੰਘ, ਅਰਵਿੰਦਰ ਸਿੰਘ ਕੈਂਡ, ਲਖਵਿੰਦਰ ਸਿੰਘ ਮਹਿਮੂਦਪੁਰਾ, ਭਜਨ ਸਿੰਘ ਧਾਂਦਰਾ,ਤੇਰਾ ਸਿੰਘ ਧਾਂਦਰਾ,ਜਰਨੈਲ ਸਿੰਘ ਬੀਲ੍ਹਾ, ਗੁਰਜੀਤ ਸਿੰਘ ਰੈਕਾ, ਅਮਨਦੀਪ ਸਿੰਘ ਬੀਲ੍ਹਾ, ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ।