- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਲ੍ਹਮ ਪੱਟੀ ਦਿਵਸ ਨੂੰ ਸਮਰਪਿਤ ਖੂਨਦਾਨ ਕੈਂਪ ਲਾਇਆ

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ
ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਇੰਦਰਜੀਤ ਸਿੰਘ ਮੱਕੜ ਦੇ ਨਿੱਘੇ ਸਹਿਯੋਗ ਸਦਕਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਮਲ੍ਹਮ ਪੱਟੀ ਦਿਵਸ ਨੂੰ ਸਮਰਪਿਤ ਖੂਨਦਾਨ ਕੈਂਪ ਲਾਇਆ ਗਿਆ। ਇਸ ਮੌਕੇ ਪੰਥ ਪ੍ਰਚਾਰਕ ਮਾਤਾ ਵਿਪਨਪ੍ਰੀਤ ਕੌਰ ਨੇ ਕਿਹਾ ਕਿ ਇਨਸਾਨੀ ਕਦਰਾਂ-ਕੀਮਤਾਂ ’ਤੇ ਪਹਿਰਾ ਦੇਣਾ ਤੇ ਆਪਣੀ ਉਸਾਰੂ ਸੋਚ ਨੂੰ ਮਨੁੱਖੀ ਭਲਾਈ ਕੰਮਾਂ ’ਚ ਲਾਉਣਾ ਹੀ ਸੱਚੀ ਮਨੁੱਖੀ ਸੇਵਾ ਹੈ। ਵਿਚਾਰਾਂ ਦੀ ਸਾਂਝ ਕਰਦਿਆਂ ਸੁਸਾਇਟੀ ਦੇ ਮੁੱਖ ਸੇਵਾਦਾਰ ਜੱਥੇ. ਤਰਨਜੀਤ ਸਿੰਘ ਨਿਮਾਣਾ ਨੇ ਕਿਹਾ ਕਿ ਭਾਈ ਘਨ੍ਹੱਈਆ ਜੀ ਵਰਗੀ ਸੇਵਾ, ਨਿਮਰਤਾ ਤੇ ਪ੍ਰਭੂ ਭਗਤੀ ਦੀ ਮਿਸਾਲ ਵਿਰਲੀ ਹੀ ਸੰਸਾਰ ਅੰਦਰ ਮਿਲਦੀ ਹੈ।
ਇਸ ਲਈ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਰੈੱਡ ਕਰਾਸ ਸੰਸਥਾ ਦੇ ਹੌਦ ਵਿੱਚ ਆਉਣ ਤੋ ਪਹਿਲਾਂ ਸੱਚੇ ਦਿਲੋਂ ਨਿਸ਼ਕਾਮ ਰੂਪ ’ਚ ਮੁੱਨਖੀ ਸੇਵਾ ਲਹਿਰ ਚਲਾਉਣ ਵਾਲੇ ਭਾਈ ਘਨ੍ਹੱਈਆ ਜੀ ਦੀ ਸੋਚ ਦਾ ਸਹੀ ਅਰਥਾਂ ’ਚ ਪ੍ਰਚਾਰ ਸੰਗਤ ਦੇ ਅੰਦਰ ਵੱਧ ਤੋਂ ਵੱਧ ਕੀਤਾ ਜਾਵੇ। ਇੰਦਰਜੀਤ ਸਿੰਘ ਮੱਕੜ ਪ੍ਰਧਾਨ ਗੁਰਦੁਆਰਾ ਸਾਹਿਬ, ਸ਼ਾਹੀ ਇਮਾਮ ਉਸਮਾਨ ਲੁਧਿਆਣਵੀ, ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ, ਵਿਧਾਇਕ ਅਸ਼ੋਕ ਕੁਮਾਰ ਪੱਪੀ ਪ੍ਰਾਸ਼ਰ, ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ, ਐਡਵੋਕੇਟ ਪਰਉਪਕਾਰ ਸਿੰਘ ਘੁੰਮਣ, ਭਾਈ ਹਰਪ੍ਰੀਤ ਸਿੰਘ ਮਖੂ, ਅਮਿਤ ਗੋਸਾਈ, ਜਸਵੰਤ ਸਿੰਘ ਛਾਪਾ (ਸਰਬੱਤ ਦਾ ਭਲਾ ਸੰਸਥਾ), ਪਰਮਜੀਤ ਸਿੰਘ ਦੁਆ, ਭੁਪਿੰਦਰ ਸਿੰਘ, ਜਸਦੇਵ ਸਿੰਘ ਸੇਖੋਂ, ਮਨਪ੍ਰੀਤ ਸਿੰਘ ਬੰਟੀ, ਰਾਜੂ ਕੌਂਸਲਰ, ਰਮੇਸ਼ ਬਾਂਗੜ, ਜਸਪ੍ਰੀਤ ਸਿੰਘ ਡਿੰਪੀ ਮੱਕੜ, ਜਤਿੰਦਰਪਾਲ ਸਿੰਘ ਸਲੂਜਾ, ਬਲਬੀਰ ਸਿੰਘ ਭਾਟੀਆ ਨੇ ਕਿਹਾ ਕਿ ਇਹ ਉਪਰਾਲਾ ਸਮੁੱਚੇ ਸਮਾਜ ਲਈ ਪ੍ਰੇਰਣਾ ਦਾ ਸਰੋਤ ਹੈ।
ਇਸ ਮੌਕੇ ਹਰਪਾਲ ਸਿੰਘ ਨਿਮਾਣਾ, ਮਨਿੰਦਰ ਸਿੰਘ ਆਹੂਜਾ, ਰਣਜੀਤ ਸਿੰਘ ਖਾਲਸਾ, ਕੰਵਲਜੀਤ ਸਿੰਘ ਨਰੂਲਾ, ਤਜਿੰਦਰ ਪਾਲ ਸਿੰਘ ਸ਼ੰਟੀ, ਰੁਪਿੰਦਰ ਸਿੰਘ ਰਾਜਾ, ਕੁਲਜੀਤ ਸਿੰਘ ਖੁਰਾਣਾ, ਦਲੀਪ ਕੁਮਾਰ, ਭੁਪਿੰਦਰ ਸਿੰਘ, ਜਸਪਾਲ ਸਿੰਘ, ਬਲਦੇਵ ਸਿੰਘ ਸੰਧੂ, ਐਡਵੋਕੇਟ ਪਰਵਿੰਦਰ ਸਿੰਘ ਬਤਰਾ, ਚਰਨਜੀਤ ਸਿੰਘ ਚੰਨੀ, ਤਨਜੀਤ ਸਿੰਘ, ਰਿਸ਼ੀਪਾਲ ਸਿੰਘ, ਪਰਮਿੰਦਰ ਸਿੰਘ ਨੰਦਾ, ਦਲਜੀਤ ਸਿੰਘ ਲਾਂਬਾ, ਲਕਸ਼ਮਣ ਸਿੰਘ ਖਾਲਸਾ, ਰਜਿੰਦਰ ਸਿੰਘ, ਭੁਪਿੰਦਰ ਸਿੰਘ ਲਾਲੀ, ਅਮਰਵਿਕ੍ਰਮ ਸਿੰਘ ਸੰਨੀ, ਅਮਰਜੀਤ ਸਿੰਘ ਭੱਟੀ, ਰਾਜੀਵ ਕੁਮਾਰ, ਦਲੀਪ ਕੁਮਾਰ, ਅਮਰਜੀਤ ਸਿੰਘ ਸ਼ੰਟੂ, ਹਰਪ੍ਰੀਤ ਸਿੰਘ ਸੰਨੀ, ਮਨਵਿੰਦਰ ਸਿੰਘ ਲੱਕੀ, ਰੂਪੇਸ਼ ਤਨੇਜਾ, ਮਨਦੀਪ ਸਿੰਘ, ਅਮਰਜੀਤ ਸਿੰਘ ਕਲਸੀ, ਰਾਜਦੀਪ ਸਿੰਘ ਸ਼ੰਟੀ, ਦਲਵਿੰਦਰ ਸਿੰਘ ਆਸ਼ੂ, ਦਵਿੰਦਰ ਸਿੰਘ ਸ਼ਾਨ, ਹਰਜਿੰਦਰ ਸਿੰਘ, ਗੁਰਦੀਪ ਸਿੰਘ ਗਰੇਵਾਲ, ਰਾਣਾ ਸਿੰਘ ਦਾਦ, ਮਨਦੀਪ ਸਿੰਘ, ਦਲੀਪ ਸਿੰਘ, ਤਰਸੇਮ ਸਿੰਘ ਹਾਜ਼ਰ ਸਨ•।