- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਹਰਿਕ੍ਰਿਸ਼ਨ ਸਾਹਿਬ ਸਕੂਲ ਦੇ ਨਾਮ ਰਹੀ ਓਵਰਆਲ ਟਰਾਫੀ

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਗਿੱਲ ਮਾਰਕੀਟ ਨਿਊ ਜਨਤਾ ਨਗਰ ਸਥਿੱਤ ਸ੍ਰੀ ਹਰਿਕ੍ਰਿਸ਼ਨ ਸਾਹਿਬ ਪਬਲਿਕ ਹਾਈ ਸਕੂਲ ਦੇ ਵਿਦਿਆਰਥੀਆਂ ਨੇ ਜੀਐੱਸ. ਮੈਮੋਰੀਅਲ 2026 ਦੇ ਵੱਖ-ਵੱਖ ਮੁਕਾਬਲਿਆਂ ’ਚ ਬੇਮਿਸਾਲ ਪ੍ਰਦਰਸ਼ਨ ਕਰਦਿਆਂ ਓਵਰਆਲ ਫਸਟ ਰਨਰ-ਅੱਪ ਟਰਾਫੀ ਆਪਣੇ ਨਾਮ ਕਰਕੇ ਸਕੂਲ ਦੇ ਇਤਿਹਾਸ ਵਿੱਚ ਇੱਕ ਹੋਰ ਸੁਨਹਿਰੀ ਅਧਿਆਇ ਜੋੜ ਦਿੱਤਾ। ਇਹ ਮੁਕਾਬਲੇ 13 ਤੋਂ 17 ਅਕਤੂਬਰ ਤੱਕ ਕਰਵਾਏ। ਸਰੀਰਕ ਸਿੱਖਿਆ ਅਧਿਆਪਕਾ ਮਿਸ ਨਵਪ੍ਰੀਤ ਕੌਰ ਅਤੇ ਨਿਰਪਾਲ ਸਿੰਘ ਵੱਲੋਂ ਮਾਰਗਦਰਸ਼ਨ ਨਾਲ ਸ਼ਤਰੰਜ ਮੁਕਾਬਲਿਆਂ ’ਚ ਦਸਵੀਂ ਜਮਾਤ ਦੀ ਦਿਵਿਆ ਤੇ ਅੱਠਵੀਂ ਦੀ ਨੰਦਿਕਾ ਭੰਡਾਰੀ ਨੇ ਕਾਂਸੀ ਦਾ ਮੈਡਲ ਜਿੱਤਿਆ।
200 ਮੀਟਰ ਦੌੜ ’ਚ ਕਿਸਮਤਜੋਤ ਕੌਰ ਅਤੇ ਕਾਰਤਿਕ ਨੇ ਪਹਿਲਾ ਸਥਾਨ, ਲੰਬੀ ਛਾਲ ’ਚ ਜੰਨਤ ਨੇ ਦੂਜਾ ਸਥਾਨ, ਜਦਕਿ ਹਰਜੋਤ ਸਿੰਘ, ਗੁਰਵੀਰ ਸਿੰਘ ਤੇ ਮਾਨਿਆ ਨੇ ਵੱਖ-ਵੱਖ ਦੌੜ ਮੁਕਾਬਲਿਆਂ ਵਿੱਚ ਤੀਜਾ ਸਥਾਨ ਹਾਸਲ ਕੀਤਾ। ਇਨ੍ਹਾਂ ਖਿਡਾਰੀਆਂ ਦੀ ਤਿਆਰੀ ਵਿੱਚ ਸਰੀਰਕ ਸਿੱਖਿਆ ਅਧਿਆਪਕ ਜਸਪ੍ਰੀਤ ਸਿੰਘ ਤੇ ਅਮਨਦੀਪ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ। ‘ਸੁਪਰਹੀਰੋ ਆਫ ਟੁਮਾਰੋ’ ਵਿੱਚ ਇਸ਼ਮਨਜੋਤ ਕੌਰ ਨੇ ਮਿਸ ਕਮਲਪ੍ਰੀਤ ਕੌਰ ਅਤੇ ਮਿਸ ਹਸ਼ਦੀਪ ਕੌਰ ਦੀ ਅਗਵਾਈ ਹੇਠ ਫਸਟ ਰਨਰ-ਅੱਪ ਸਥਾਨ ਪ੍ਰਾਪਤ ਕੀਤਾ। ‘ਨੇਚਰ ਰੀਇਮੈਜਿੰਡ’ ਵਿੱਚ ਰਵਨੀਤ ਸਿੰਘ ਸੈਂਭੀ ਤੇ ਮਹਿਰੀਨ ਕੌਰ ਨੇ ਮਿਸ ਬਲਬੀਰ ਕੌਰ ਦੀ ਅਗਵਾਈ ਹੇਠ ਸੈਕਿੰਡ ਰਨਰ-ਅੱਪ ਸਥਾਨ ਹਾਸਲ ਕੀਤਾ। ‘ਪੋਸਟਰਜ਼ ਆਫ ਟੁਮਾਰੋ’ ’ਚ ਨਵਨੂਰ ਕੌਰ ਨੇ ਮਿਸ ਲਿਲੀ ਭਾਂਬਰਾ ਦੀ ਅਗਵਾਈ ਹੇਠ ਵਿਸ਼ੇਸ਼ ਪ੍ਰਸ਼ੰਸਾ ਪ੍ਰਾਪਤ ਕੀਤੀ। ‘ਐਕਸਟੈਂਪੋਰ ਅਨਪਲੱਗਡ’ ਵਿੱਚ ਰਿਆਨਾ ਬੱਗਾ ਨੇ ਮਿਸ ਮੀਨਾ ਤੇ ਮਿਸ ਕਰੁਣਾ ਬਡਵਾਲ ਦੀ ਅਗਵਾਈ ਹੇਠ ਪਹਿਲਾ ਸਥਾਨ ਪ੍ਰਾਪਤ ਕੀਤਾ। ‘ਸੀਡ ਸਕੇਪਸ’ ’ਚ ਅਕਾਲਦੀਪ ਸਿੰਘ ਤੇ ਪਰੀਨੂਰ ਕੌਰ ਨੇ ਮਿਸ ਪ੍ਰਭਪ੍ਰੀਤ ਕੌਰ ਦੀ ਅਗਵਾਈ ਹੇਠ ਪਹਿਲਾ ਸਥਾਨ ਹਾਸਲ ਕੀਤਾ। ‘ਪੰਚਤੱਤਵ’ ਵਿੱਚ ਅਰਨੀਕ ਕੌਰ, ਇਸ਼ਿਕਾ ਮਰਵਾਹਾ, ਜਸਮੀਤ ਕੌਰ, ਪਰੂਹੀ, ਪਰੀਨੂਰ ਕੌਰ, ਅਵਲੀਨ ਕੌਰ, ਸੁਮਰੀਤ ਗੈਲੀ ਅਤੇ ਅਨੰਨਿਆ ਦੀ ਟੀਮ ਨੇ ਮਿਸ ਗੀਤਿਕਾ ਤੇ ਆਸ਼ੀਸ਼ ਕੁਮਾਰ ਦੀ ਅਗਵਾਈ ਹੇਠ ਪਹਿਲਾ ਸਥਾਨ ਪ੍ਰਾਪਤ ਕੀਤਾ। ‘ਨਿਊਜ਼ ਫਰੌਮ ਟੁਮਾਰੋ’ ਵਿੱਚ ਕਮਲਜੋਤ ਕੌਰ ਅਤੇ ਰਿਧਿਮਾ ਨੇ ਮਿਸ ਕਰੁਣਾ ਬਡਵਾਲ ਤੇ ਮਿਸ ਸਰਵਦੀਪ ਕੌਰ ਦੀ ਅਗਵਾਈ ਹੇਠ ਸੈਕਿੰਡ ਰਨਰ-ਅੱਪ ਸਥਾਨ ਹਾਸਲ ਕੀਤਾ। ‘ਲਾਈਫ ਇਨ 2047’ ’ਚ ਗੁਰਸੀਰਤ ਕੌਰ, ਮਹਿਕਪ੍ਰੀਤ ਕੌਰ, ਅਮਨਜੋਤ ਕੌਰ, ਗੁਰਸਿਮਰਨ ਕੌਰ ਅਤੇ ਪ੍ਰਿਯਾਂਸ਼ੀ ਦੀ ਟੀਮ ਨੇ ਮਿਸ ਨਵਦੀਪ ਕੌਰ ਅਤੇ ਮਿਸ ਗੁਰਪ੍ਰੀਤ ਕੌਰ ਦੀ ਅਗਵਾਈ ਹੇਠ ਪਹਿਲਾ ਸਥਾਨ ਪ੍ਰਾਪਤ ਕੀਤਾ। ‘ਰੈਸਕਿਊ ਰੈਡੀ 2047’ ਵਿੱਚ ਲਵਨੂਰ ਸਿੰਘ, ਨਵਨੀਤ ਕੌਰ ਅਤੇ ਮਾਨਹਾ ਨੇ ਮਿਸ ਪਰਮਪਾਲ ਅਤੇ ਮਿਸ ਪਰਮਪ੍ਰੀਤ ਕੌਰ ਦੀ ਅਗਵਾਈ ਹੇਠ ਫਸਟ ਰਨਰ-ਅੱਪ ਸਥਾਨ ਹਾਸਲ ਕੀਤਾ। ਨਿਯਤੀ ਵਰਮਾ ਨੇ 40 ਮੀਟਰ ਫ੍ਰੀ ਸਟਾਈਲ ਵਿੱਚ ਪਹਿਲਾ ਸਥਾਨ, ਦਿਲਸ਼ਾਨ ਸਿੰਘ ਅਤੇ ਸਵਰਨਜੀਤ ਕੌਰ ਨੇ ਦੂਜਾ ਸਥਾਨ, ਜਦਕਿ ਰੋਇਪ੍ਰੀਤ ਸਿੰਘ, ਗੁਰਵਿੰਦਰ ਕੌਰ ਅਤੇ ਆਕ੍ਰਿਤੀ ਚੌਹਾਨ ਨੇ ਤੀਜਾ ਸਥਾਨ ਹਾਸਲ ਕੀਤਾ। ਕੁੜੀਆਂ ਦੀ ਤੈਰਾਕੀ ਰਿਲੇਅ ਟੀਮ ਵਿੱਚ ਗੁਰਵਿੰਦਰ ਕੌਰ, ਆਕ੍ਰਿਤੀ ਚੌਹਾਨ, ਸਵਰੀਨ ਕੌਰ ਤੇ ਹਿਮਾਂਸ਼ੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਲੜਕਿਆਂ ਦੀ ਤੈਰਾਕੀ ਰਿਲੇਅ ਟੀਮ ਵਿੱਚ ਅੱਠਵੀਂ ਜਮਾਤ ਦੇ ਹਰਗੁਣ ਸਿੰਘ ਭੁੱਲਰ, ਹਰਸ਼ਿਤ ਆਨੰਦ, ਗੁਰਕਰਨ ਸਿੰਘ ਤੇ ਸੱਤਵੀਂ ਦੇ ਦਿਵਿਆਂਸ਼ ਵਰਮਾ ਨੇ ਫਸਟ ਰਨਰ-ਅੱਪ (ਦੂਜਾ ਸਥਾਨ) ਹਾਸਲ ਕਰਕੇ ਸਕੂਲ ਦਾ ਮਾਣ ਵਧਾਇਆ। ਮੁੰਡਿਆਂ ਦੀ ਇਕ ਹੋਰ ਰਿਲੇਅ ਟੀਮ ਵਿੱਚ ਰੋਇਪ੍ਰੀਤ ਸਿੰਘ, ਦਿਲਸ਼ਾਨ ਸਿੰਘ, ਗੁਰਜੋਤ ਸਿੰਘ ਤੇ ਮਯੰਕ ਕੁਮਾਰ ਗਰਗ ਨੇ ਤੀਜਾ ਸਥਾਨ ਹਾਸਲ ਕੀਤਾ। ਇਨ੍ਹਾਂ ਖਿਡਾਰੀਆਂ ਦੀ ਅਗਵਾਈ ਮਿਸ ਸੰਦੀਪ ਕੌਰ ਤੇ ਸ੍ਰੀ ਗੁਰਮੁਖ ਸਿੰਘ ਨੇ ਕੀਤੀ। ਰੋਲਰ ਸਕੇਟਿੰਗ ਦੇ 200 ਮੀਟਰ ਮੁਕਾਬਲੇ ਵਿੱਚ ਹਰਸ਼ਾਨ ਸਿੰਘ ਨੇ ਪਹਿਲਾ ਤੇ ਨਵਫਤਿਹ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ‘ਰਿਦਮਜ਼ ਆਫ ਹੋਪ’ ਵਿੱਚ ਅਨੰਨਿਆ, ਰੂਹਾਨੀ, ਗੁਰਲੀਨ ਕੌਰ, ਪ੍ਰਭਲੀਨ ਕੌਰ, ਸਿਮਰ ਕੌਰ, ਦਿਵਿਆਂਸ਼ੂ ਤਿਵਾੜੀ, ਅੰਸ਼ਪ੍ਰੀਤ ਕੌਰ ਤੇ ਏਕਮਜੋਤ ਕੌਰ ਦੀ ਟੀਮ ਨੇ ਸ੍ਰੀ ਸ਼ਮਸ਼ੇਰ ਸਿੰਘ ਦੀ ਅਗਵਾਈ ਹੇਠ ਫਸਟ ਰਨਰ-ਅੱਪ ਸਥਾਨ ਪ੍ਰਾਪਤ ਕੀਤਾ। ‘ਬੈਗ ਦ ਫਿਊਚਰ’ ਵਿੱਚ ਹਰਮਨਜੋਤ ਕੌਰ ਅਤੇ ਹਰਮੀਤ ਕੌਰ ਨੇ ਮਿਸ ਲਿਲੀ ਭਾਂਬਰਾ, ਮਿਸ ਪ੍ਰਭਪ੍ਰੀਤ ਕੌਰ ਤੇ ਮਿਸ ਇੰਦਰਦੀਪ ਕੌਰ ਦੀ ਅਗਵਾਈ ਹੇਠ ਫਸਟ ਰਨਰ-ਅੱਪ ਸਥਾਨ ਹਾਸਲ ਕੀਤਾ।
‘ਫਿਊਚਰ ਲੈਜਿਸਲੇਟਿਵ’ ਵਿੱਚ ਖੁਸ਼ਨੂਰ ਇੰਸਾਂ, ਪ੍ਰਾਰਥਨਾ, ਜਸਨੂਰ ਕੌਰ ਤੇ ਕ੍ਰਿਤਿਕਾ ਦੀ ਟੀਮ ਨੇ ਮਿਸ ਪਰਮਜੀਤ ਕੌਰ, ਮਿਸ ਨਵਪ੍ਰੀਤ ਕੌਰ ਅਤੇ ਮਿਸ ਹਿਮਾਂਸ਼ੀ ਦੀ ਅਗਵਾਈ ਹੇਠ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਮਾਣ ਵਧਾਇਆ। ‘ਟਾਈਮ ਕੈਪਸੂਲ’ ਮੁਕਾਬਲੇ ’ਚ ਗੁਰਨੂਰ ਸਿੰਘ, ਜਪੇਸ਼, ਭਾਵਿਕਾ ਸ਼ਰਮਾ, ਨੂਰਪ੍ਰੀਤ ਕੌਰ, ਮਨਮੀਤ ਕੌਰ, ਗੁਰਪ੍ਰਿਆ ਕੌਰ, ਹਰਲੀਨ ਕੌਰ, ਕਿਰਤ ਕੌਰ, ਏਕਨੂਰ ਕੌਰ, ਕਾਵਿਕਾ, ਦੀਪਿਕਾ ਬਜਾਜ, ਪਲਕ, ਜਸਮੀਤ ਕੌਰ, ਮਨਰੀਤ ਕੌਰ, ਹਰਨੂਰ ਕੌਰ, ਹਰਲੀਨ ਕੌਰ, ਮਹਿਕਪ੍ਰੀਤ ਕੌਰ, ਅਵਨੀਤ ਕੌਰ, ਨਿਧੀ ਤੇ ਲਕਸ਼ਮੀ ਕੁਮਾਰੀ ਦੀ ਟੀਮ ਨੇ ਆਸ਼ੀਸ਼ ਕੁਮਾਰ ਅਤੇ ਮਿਸ ਗੀਤਿਕਾ ਦੀ ਅਗਵਾਈ ਹੇਠ ਸੈਕਿੰਡ ਰਨਰ-ਅੱਪ ਸਥਾਨ ਹਾਸਲ ਕੀਤਾ। ‘ਵਿਜ਼ਨਰੀ ਕੈਨਵਸ’ ’ਚ ਇਸ਼ਿਤਾ ਕਪੂਰ, ਪ੍ਰਿਯਾਂਸ਼ੀ ਪਾਲ, ਦਿਲਰਾਜ ਕੌਰ, ਸੰਤ ਕੌਰ ਤੇ ਸਤਨਾਮ ਕੌਰ ਦੀ ਟੀਮ ਨੇ ਮਿਸ ਲਿਲੀ ਭਾਂਬਰਾ ਤੇ ਮਿਸ ਪ੍ਰਭਪ੍ਰੀਤ ਕੌਰ ਦੀ ਅਗਵਾਈ ਹੇਠ ਫਸਟ ਰਨਰ-ਅੱਪ ਸਥਾਨ ਪ੍ਰਾਪਤ ਕੀਤਾ। ਸਕੂਲ ਦੇ ਚੇਅਰਮੈਨ ਜਤਿੰਦਰ ਸਿੰਘ ਤੇ ਪ੍ਰਿੰਸੀਪਲ ਅਰਚਨਾ ਸ੍ਰੀਵਾਸਤਵ ਨੇ ਜੇਤੂ ਵਿਦਿਆਰਥੀਆਂ ਨੂੰ ਦਿਲੋਂ ਮੁਬਾਰਕਾਂ ਦਿੱਤੀਆਂ।