- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਰਨਲ ਬਰਾੜ ਦੀ ਬਰਸੀ ਬੱਬਰ ਅਕਾਲੀ ਲਹਿਰ ਨੂੰ ਹੋਵੇਗੀ ਸਮਰਪਿਤ

ਸਟਾਫ ਰਿਪੋਰਟਰ,ਪੰਜਾਬੀ ਜਾਗਰਣ, ਲੁਧਿਆਣਾ
ਸ਼ਹੀਦ ਬਾਬਾ ਭਾਨ ਸਿੰਘ ਗਦਰ ਮੈਮੋਰੀਅਲ ਟਰੱਸਟ ਅਤੇ ਮਹਾਂ ਸਭਾ ਲੁਧਿਆਣਾ ਦੇ ਬਾਨੀ ਪ੍ਰਧਾਨ ਮਰਹੂਮ ਕਰਨਲ ਜੇਐਸ ਬਰਾੜ ਦੀ ਤੀਜੀ ਬਰਸੀ ਇਸ ਵਾਰ ਬੱਬਰ ਅਕਾਲੀ ਲਹਿਰ ਦੀ ਸਤਾਬਦੀ ਨੂੰ ਸਮਰਪਿਤ ਹੋਵੇਗੀ। ਗਦਰੀ ਬਾਬਾ ਭਾਨ ਸਿੰਘ ਯਾਦਗਾਰ ਸੁਨੇਤ (ਲੁਧਿਆਣਾ) ਵਿਖੇ 25 ਅਕਤੂਬਰ ਨੂੰ ਸਵੇਰੇ 10.30 ਵਜੇ ਤੋਂ ਮਨਾਈ ਜਾ ਰਹੀ ਹੈ। ਇਸ ਬਰਸੀ ਮੌਕੇ ਪ੍ਰਸਿੱਧ ਇਤਿਹਾਸਕਾਰ ਸੀਤਾ ਰਾਮ ਬਾਂਸਲ ਮੁੱਖ ਬੁਲਾਰੇ ਵਜੋਂ ਦੇਸ਼ ਦੀ ਆਜ਼ਾਦੀ ਲਈ ਜੂਝਣ ਵਾਲੀ ਬੱਬਰ ਅਕਾਲੀ ਲਹਿਰ ਦੇ ਨਾਂ ਨਾਲ ਜਾਣੀ ਜਾਂਦੀ ਯੋਧਿਆਂ ਦੀ ਪਾਰਟੀ ਦੇ ਇਤਿਹਾਸਿਕ ਤੱਥਾਂ ਦੀ ਮੌਜੂਦਾ ਸਮੇਂ ਦੇ ਪ੍ਰਸੰਗ ਵਿੱਚ ਵਿਆਖਿਆ ਕਰਨਗੇ। ਸ਼ਹੀਦ ਬਾਬਾ ਭਾਨ ਸਿੰਘ ਟਰੱਸਟ, ਗਦਰੀ ਸ਼ਹੀਦ ਬਾਬਾ ਭਾਨ ਸਿੰਘ ਨੌਜਵਾਨ ਸਭਾ ਅਤੇ ਮਹਾਂ ਸਭਾ ਲੁਧਿਆਣਾ ਦੇ ਆਗੂਆਂ ਪ੍ਰੋ ਜਗਮੋਹਨ ਸਿੰਘ ਪ੍ਰਧਾਨ ਸ਼ਹੀਦ ਬਾਬਾ ਭਾਨ ਸਿੰਘ ਟਰੱਸਟ, ਐਡਵੋਕੇਟ ਹਰਪ੍ਰੀਤ ਜ਼ੀਰਖ ਪ੍ਰਧਾਨ ਗਦਰੀ ਬਾਬਾ ਭਾਨ ਸਿੰਘ ਨੌਜਵਾਨ ਸਭਾ ਅਤੇ ਬਲਕੌਰ ਸਿੰਘ ਗਿੱਲ ਪ੍ਰਧਾਨ ਮਹਾਂ ਸਭਾ ਲੁਧਿਆਣਾ ਨੇ ਬਰਸੀ ਬਾਰੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰਨਲ ਜੇਐਸ ਬਰਾੜ , ਜਿਹਨਾਂ ਸਾਰਾ ਜੀਵਨ ਸਮਾਜ ਵਿੱਚ ਪਨਪ ਰਹੀ ਗੁੰਡਾ ਗਰਦੀ, ਬੇ ਇਨਸਾਫੀ ਸਮੇਤ ਸਿਆਸੀ ਅਤੇ ਪੁਲਿਸ ਵਧੀਕੀਆਂ ਦੇ ਖਿਲਾਫ ਅੰਤਲੇ ਦਮ ਤੱਕ ਲੜਾਈ ਲੜੀ। ਉਨਾਂ ਦੇ ਸਾਥੀ ਜਸਵੰਤ ਜ਼ੀਰਖ ਨੇ ਦੱਸਿਆ ਕਿ ਕਰਨਲ ਬਰਾੜ ਦੀ ਅਗਵਾਈ ਵਿੱਚ ਅਸੀਂ ਸਭ ਨੇ ਭ੍ਰਿਸ਼ਟ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਸਿਆਸਤਦਾਨਾ ਅਤੇ ਘੜੱਮ ਚੌਧਰੀਆਂ ਵੱਲੋਂ ਪਬਲਿਕ ਥਾਵਾਂ ‘ਤੇ ਕੀਤੇ ਨਜ਼ਾਇਜ ਕਬਜ਼ਿਆਂ ਨੂੰ ਛਡਵਾਉਣ ਲਈ ਹਾਈ ਕੋਰਟ ਤੱਕ ਲੜਾਈ ਲੜ ਕੇ ਨਜ਼ਾਇਜ ਕਬਜੇ ਛਡਵਾਉਣ ਲਈ ਸਫਲਤਾ ਹਾਸਲ ਕੀਤੀ।