ਮੁਫ਼ਤ ਐਕਿਊਪੰਕਚਰ ਕੈਂਪ ਦੇ ਪਹਿਲੇ ਦਿਨ 110 ਮਰੀਜ਼ਾਂ ਦਾ ਇਲਾਜ ਮੁਫ਼ਤ ਐਕਿਊਪੰਕਚਰ ਕੈਂਪ ਦੇ ਪਹਿਲੇ ਦਿਨ 110 ਮਰੀਜ਼ਾਂ ਦਾ ਇਲਾਜ
Publish Date: Sun, 18 Oct 2026 10:15 PM (IST)
Updated Date: Mon, 19 Oct 2026 04:10 AM (IST)
ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ, ਲੁਧਿਆਣਾ ਡਾ. ਡੀਐਨ ਕੋਟਨਿਸ ਐਕਿਊਪੰਕਚਰ ਹੈਲਥ ਐਂਡ ਐਜੂਕੇਸ਼ਨ ਸੈਂਟਰ, ਲੁਧਿਆਣਾ ਵੱਲੋਂ ਸਾਂਝੀ ਅਰਦਾਸ ਫਾਊਂਡੇਸ਼ਨ ਦੇ ਸਹਿਯੋਗ ਨਾਲ ਗੁਰਦੁਆਰਾ ਗੁਰੂ ਨਾਨਕ ਸਿਮਰਨ ਕੇਂਦਰ, ਫ਼ਿਰੋਜ਼ਪੁਰ ਰੋਡ, ਲੁਧਿਆਣਾ ਵਿਖੇ ਦੋ ਦਿਨਾ ਮੁਫ਼ਤ ਐਕਿਊਪੰਕਚਰ ਮੈਡੀਕਲ ਕੈਂਪ ਦਾ ਪਹਿਲਾ ਦਿਨ ਸਫ਼ਲਤਾਪੂਰਵਕ ਸੰਪੰਨ ਹੋਇਆ। ਕੈਂਪ ਦੇ ਪਹਿਲੇ ਦਿਨ ਕੁੱਲ 110 ਮਰੀਜ਼ਾਂ ਦਾ ਐਕਿਊਪੰਕਚਰ ਚਿਕਿਤਸਾ ਪ੍ਰਣਾਲੀ ਰਾਹੀਂ ਮੁਫ਼ਤ ਇਲਾਜ ਕੀਤਾ ਗਿਆ। ਇਹ ਕੈਂਪ ਮਹਾਨ ਭਾਰਤੀ ਚਿਕਿਤਸਕ ਡਾ. ਦਵਾਰਕਾਨਾਥ ਕੋਟਨਿਸ ਦੀ ਮਾਨਵਤਾ, ਸੇਵਾ ਅਤੇ ਤਿਆਗ ਦੀ ਵਿਰਾਸਤ ਅਤੇ 1938 ਤੋਂ 1942 ਤੱਕ ਚੀਨ ਵਿੱਚ ਭਾਰਤੀ ਮੈਡੀਕਲ ਮਿਸ਼ਨ ਦੀਆਂ ਸੇਵਾਵਾਂ ਦੀ 88ਵੀਂ ਵਰ੍ਹੇਗੰਢ ਦੇ ਸੰਦਰਭ ਵਿੱਚ ਲਗਾਇਆ ਜਾ ਰਿਹਾ ਹੈ। ਇਸ ਮੌਕੇ ਸੰਤ ਬਾਬਾ ਸੁਖਬੀਰ ਸਿੰਘ ਨੇ ਕੈਂਪ ਦਾ ਉਦਘਾਟਨ ਕਰਦਿਆਂ ਕਿਹਾ ਕਿ ਸਿਮਰਨ ਕੇਂਦਰ ਵਲੋਂ ਭਵਿੱਖ ਵਿੱਚ ਵੀ ਸੰਗਤਾਂ ਲਈ ਅਜਿਹੇ ਡਾਕਟਰੀ ਕੈਂਪ ਲਗਾਉਣ ਲਈ ਉਪਰਾਲੇ ਕੀਤੇ ਜਾਣਗੇ । ਡਾ. ਇੰਦਰਜੀਤ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਐਕਿਊਪੰਕਚਰ ਇੱਕ ਮਹੱਤਵਪੂਰਨ ਚਿਕਿਤਸਾ ਪ੍ਰਣਾਲੀ ਹੈ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਲੁਧਿਆਣਾ ਪ੍ਰਧਾਨ ਜਸਵੰਤ ਸਿੰਘ ਛਾਪਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਮਾਜ ਦੇ ਕਮਜ਼ੋਰ ਅਤੇ ਲੋੜਵੰਦ ਵਰਗਾਂ ਤੱਕ ਡਾਕਟਰੀ ਸਹੂਲਤਾਂ ਪਹੁੰਚਾਉਣ ਲਈ ਸਮਾਜਿਕ ਸੰਸਥਾਵਾਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਫਾਊਂਡੇਸ਼ਨ ਦੀ ਪ੍ਰਧਾਨ ਸੋਨੀਆ ਅਰੋੜਾ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਸਮਾਜ ਦੀ ਭਲਾਈ ਅਤੇ ਲੋੜਵੰਦ ਲੋਕਾਂ ਦੀ ਸਹਾਇਤਾ ਦੇ ਉਦੇਸ਼ ਨਾਲ ਕਾਰਜ ਕਰਦੀ ਹੈ। ਇਸ ਮੌਕੇ ਗੁਰਦੁਆਰਾ ਗੁਰੂ ਨਾਨਕ ਸਿਮਰਨ ਕੇਂਦਰ ਦੇ ਮੁਖੀ ਸੰਤ ਬਾਬਾ ਸੁਖਬੀਰ ਸਿੰਘ ਨੇ ਸਮੂਹ ਡਾਕਟਰਾਂ ਅਤੇ ਐੱਨਜੀਓ. ਦੇ ਪ੍ਰਬੰਧਕਾਂ ਨੂੰ ਸਿਰੋਪਾਓ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਇਕਬਾਲ ਸਿੰਘ ਗਿੱਲ ਸਾਬਕਾ ਆਈਪੀਐੱਸ.ਜਨਰਲ ਸਕੱਤਰ ਕੋਟਨਿਸ ਐਕਿਊਪੰਕਚਰ ਹਸਪਤਾਲ,ਕੇਕੇ ਬਾਵਾ,ਡਾ. ਰਘਬੀਰ ਸਿੰਘ, ਡਾ. ਕ੍ਰਿਸ਼ਨ ਮੋਹਨ ਪ੍ਰਸਾਦ, ਡਾ. ਬਲਜਿੰਦਰ ਸਿੰਘ, ਗਗਨ ਭਾਟੀਆ, ਮਨੀਸ਼ਾ, ਰਾਗਿਨੀ, ਤਰਸੇਮ ਲਾਲ, ਸਾਂਝੀ ਅਰਦਾਸ ਫਾਊਂਡੇਸ਼ਨ ਵੱਲੋਂ ਪਰਾਗ ਅਰੋੜਾ, ਮਨਹਰਪ੍ਰੀਤ ਸਿੰਘ, ਦਵਿੰਦਰ ਕੁਮਾਰ, ਸਪਨਾ, ਗੁਰਕੀਰਤ ਸਿੰਘ, ਪਰਮਵੀਰ, ਅਮਰਜੀਤ ਸਿੰਘ ਗਿੱਲ ਹਰੀਪੁਰ, ਤਰਲੋਚਨ ਸਿੰਘ ਸਫਰੀ , ਹਰਮਿੰਦਰ ਸਿੱਧੂ (ਮਹਿਲਾ ਕਾਂਗਰਸ, ਪੰਜਾਬ), ਕਰਮਜੀਤ ਕੌਰ, ਪ੍ਰੀਤ ਬੱਤਰਾ ਅਤੇ ਦਵਿੰਦਰ ਬੱਤਰਾ ਨੇ ਕੈਂਪ ਨੂੰ ਸਫ਼ਲ ਬਣਾਉਣ ਲਈ ਯੋਗਦਾਨ ਪਾਇਆ। ਪ੍ਰਬੰਧਕਾਂ ਨੇ ਦੱਸਿਆ ਕਿ ਅੱਜ ਵੀ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਮੁਫ਼ਤ ਜਾਰੀ ਰਹੇਗਾ।