- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਸਤਾਦ ਮਲਹਾਰ ਵੱਲੋਂ ‘ਵੰਗਾਂ ਅੱਧੀਆਂ’ ਦਾ ਪੋਸਟਰ ਜਾਰੀ

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ
ਉਸਤਾਦ ਰਜਿੰਦਰ ਮਲਹਾਰ ਵੱਲੋਂ ਬੈਕਬੋਨ ਰਿਕਾਰਡਜ਼ ਦੀ ਪੇਸ਼ਕਸ਼, ਜਸ਼ਨਦੀਪ ਦੀ ਆਵਾਜ਼, ਸੰਧੇ ਸੁਖਬੀਰ ਦੇ ਬੋਲ ਤੇ ਸਿੱਪ ਹੋਪਰ ਦੇ ਸੰਗੀਤ ਨਾਲ ਸਜੇ ਨਵੇਂ ਗੀਤ ‘ਵੰਗਾਂ ਅੱਧੀਆਂ’ ਦਾ ਪੋਸਟਰ ਰਸਮੀ ਤੌਰ ’ਤੇ ਜਾਰੀ ਕੀਤਾ ਗਿਆ। ਗੀਤ ਦੀ ਵੀਡੀਓਗ੍ਰਾਫੀ ਪਰਮ ਰਾਮਗੜ੍ਹੀਆ ਵੱਲੋਂ ਵੱਖ-ਵੱਖ ਖੂਬਸੂਰਤ ਲੋਕੇਸ਼ਨਾਂ ’ਤੇ ਕੀਤੀ ਹੈ। ਉਸਤਾਦ ਮਲਹਾਰ ਨੇ ਸਮੁੱਚੀ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਿਸੇ ਵੀ ਸੰਗੀਤਕ ਪ੍ਰੋਜੈਕਟ ਦੀ ਸਫ਼ਲਤਾ ਪਿੱਛੇ ਗਾਇਕ, ਗੀਤਕਾਰ, ਸੰਗੀਤਕਾਰ ਅਤੇ ਵੀਡੀਓ ਟੀਮ ਦੀ ਸਾਂਝੀ ਮਿਹਨਤ ਤੇ ਲਗਨ ਹੁੰਦੀ ਹੈ। ਇੱਕ ਚੰਗਾ ਗਾਇਕ ਆਪਣੀ ਆਵਾਜ਼ ਤੇ ਗਾਇਕੀ ਦੇ ਅੰਦਾਜ਼ ਨਾਲ ਗੀਤ ਨੂੰ ਸਰੋਤਿਆਂ ਦੇ ਦਿਲਾਂ ਤੱਕ ਪਹੁੰਚਾਉਂਦਾ ਹੈ। ਉਨਾਂ ਕਿਹਾ ਕਿ ਸਿੱਪ ਹੋਪਰ ਨੇ ਆਪਣੇ ਸੰਗੀਤ ਰਾਹੀਂ ਗੀਤ ਨੂੰ ਖ਼ਾਸ ਰੰਗ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਸਤਾਦ ਜੀ ਨੇ ਵੀਡੀਓ ਡਾਇਰੈਕਟਰ ਪਰਮ ਰਾਮਗੜ੍ਹੀਆ ਦੀ ਵੀ ਸ਼ਲਾਘਾ ਕੀਤੀ, ਜਿਨ੍ਹਾਂ ਦੀ ਕਲਾ ਤੇ ਪੇਸ਼ਕਾਰੀ ਗੀਤ ਨੂੰ ਦ੍ਰਿਸ਼ਟੀਗਤ ਤੌਰ ’ਤੇ ਹੋਰ ਆਕਰਸ਼ਕ ਬਣਾਉਣ ਵਿੱਚ ਯੋਗਦਾਨ ਪਾਉਂਦੀ ਹੈ। ਉਨ੍ਹਾਂ ਟੀਮ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਗੀਤ ‘ਵੰਗਾਂ ਅੱਧੀਆਂ’ ਸਰੋਤਿਆਂ ਦਾ ਪਿਆਰ ਤੇ ਅਸੀਸਾਂ ਹਾਸਲ ਕਰੇਗਾ ਤੇ ਪੰਜਾਬੀ ਸੰਗੀਤ ਜਗਤ ’ਚ ਵਿਲੱਖਣ ਪਛਾਣ ਬਣਾਏਗਾ। ਟੀਮ ਮੈਂਬਰਾਂ ਅਨੁਸਾਰ ਸੋਸ਼ਲ ਮੀਡੀਆ ’ਤੇ ਇਸ ਗੀਤ ਨੂੰ ਪਸੰਦ ਕਰਨ ਵਾਲਿਆਂ ਦੀ ਗਿਣਤੀ ਵਧ ਰਹੀ ਹੈ। ਇਸ ਮੌਕੇ ਅਜੇ ਜੈਸਵਾਲ, ਜਗਤਾਰ ਸਿੰਘ, ਸਹਿਜਦੀਪ ਸਿੰਘ, ਮੋਨੂ, ਜੋਬਨ ਕੁਮਾਰ, ਪਰਸ਼ੋਤਮ ਲਾਲ, ਜਸ਼ਨਦੀਪ ਸਿੰਘ, ਰੁਪਿੰਦਰ ਬਾਸ਼ਲ,ਪਿੰਦਰ, ਗੀਤਕਾਰ ਸੰਧੇ ਸੁਖਬੀਰ,ਵਿਸ਼ੁ ਥਾਪਰ,ਰਾਜਨ, ਸੰਗੀਤਕਾਰ ਸਿਪ ਹੋਪਰ, ਜੱਸ, ਆਰੀਅਨ, ਦੀਪ ਸਿੰਘ, ਕੀਰਤ ਭਿੰਡਰ ਆਦਿ ਹਾਜ਼ਰ ਸਨ।