- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਰੂਰੀ ਖਬਰ-ਭਾਵਾਧਸ ਵਲੋਂ 24 ਨੂੰ ਕੱਢੀ ਜਾਵੇਗੀ 16ਵੀਂ ਬ੍ਰਹਮ ਜੋਤੀ ਯਾਤਰਾ : ਅਸ਼ਵਨੀ ਸਹੋਤਾ

ਵਿਸ਼ਾਲ /ਪੰਜਾਬੀ ਜਾਗਰਣ ਲੁਧਿਆਣਾ
ਭਾਰਤੀ ਵਾਲਮੀਕਿ ਧਰਮ ਸਮਾਜ (ਭਾਵਾਧਸ) ਭਾਰਤ ਵੱਲੋਂ ਭਾਵਾਧਸ ਦੇ ਰਾਸ਼ਟਰੀ ਸਰਵਉਚ ਨਿਰਦੇਸ਼ਕ ਅਸ਼ਵਨੀ ਸਹੋਤਾ ਦੀ ਅਗਵਾਈ ਹੇਠ ‘ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਗਟ ਦਿਵਸ’ ਦੇ ਸਬੰਧ ਵਿਚ 16ਵੀਂ ਬ੍ਰਹਮ ਜੋਤੀ ‘ਵਿਸ਼ਾਲ ਸ਼ੋਭਾ ਯਾਤਰਾ’ ਸਬੰਧੀ ਨਗਰ ਨਿਗਮ ਜੋਨ ਸੀ ਲੁਧਿਆਣਾ ਵਿਖੇ ਬੀਤੇ ਦਿਨੀਂ ਮੀਟਿੰਗ ਹੋਈ। ਇਸ ਮੌਕੇ ਅਸ਼ਵਨੀ ਸਹੋਤਾ ਨੇ ਕਿਹਾ ਕਿ ‘ਭਗਵਾਨ ਵਾਲਮੀਕਿ ਜੀ ਦੇ ਪਾਵਨ ਪ੍ਰਗਟ ਦਿਵਸ ਦੇ ਸਬੰਧ ’ਚ 24 ਅਕਤੂਬਰ ਦਿਨ ਸ਼ਨੀਵਾਰ ਨੂੰ 16ਵੀਂ ‘ਬ੍ਰਹਮ ਜੋਤੀ ਵਿਸ਼ਾਲ ਸ਼ੋਭਾ ਯਾਤਰਾ’ ਦਰੇਸੀ ਮੈਦਾਨ ਤੋਂ ਸ਼ੁਰੂ ਹੋਵੇਗੀ, ਜਿਸ ਵਿਚ 300 ਤੋਂ ਵੱਧ ਝਾਂਕੀਆਂ ਖਿੱਚ ਦਾ ਕੇਂਦਰ ਤੇ ਭਗਵਾਨ ਵਾਲਮੀਕਿ ਜੀ ਦੇ ਜੀਵਨ ਤੇ ਪਾਵਨ ਰਾਮਾਇਣ ਤੇ ਅਧਾਰਿਤ ਹੋਵੇਗੀ। ਇਹ ਵਿਸ਼ਾਲ ਸ਼ੋਭਾ ਯਾਤਰਾ ਭਗਵਾਨ ਵਾਲਮੀਕਿ ਗੇਟ ਦਰੇਸੀ ਮੈਦਾਨ ਤੋਂ ਸ਼ੁਰੂ ਹੋ ਕੇ ਪੁਰਾਣੀ ਸਬਜ਼ੀ ਮੰਡੀ ਚੌਕ, ਮਾਲੀਗੰਜ ਚੌਕ ਤੋਂ ਪ੍ਰਤਾਪ ਬਾਜ਼ਾਰ, ਮੀਨਾ ਬਾਜ਼ਾਰ, ਮਾਤਾ ਰਾਣੀ ਚੌਕ ਜੋਨ-ਏ ਤੋਂ ਘੰਟਾ ਘਰ ਚੌਕ, ਗਿਰਜਾ ਘਰ ਚੌਕ, ਗੁੜਮੰਡੀ ਚੌਕ, ਘਾਹ ਮੰਡੀ, ਡਿਵੀਜ਼ਨ ਨੰਬਰ 3 ਤੋਂ ਇਸਲਾਮੀਆਂ ਸਕੂਲ ਰੋਡ ਤੋਂ ਹੁੰਦੀ ਹੋਈ ਘਾਟੀ ਵਾਲਮੀਕਿ ਚੌਕ ਭਗਵਾਨ ਵਾਲਮੀਕਿ ਬ੍ਰਹਮਾਲਿਆ (ਮੰਦਿਰ) ਵਿਖੇ ਸਮਾਪਤ ਹੋਵੇਗੀ। ਉਨ੍ਹਾਂ ਦੱਸਿਆ ਕਿ ਸ਼ੋਭਾ ਯਾਤਰਾ ’ਚ ਪਰਮ ਪੂਜਨੀਯ ਧਰਮ ਗੁਰੂ ਡਾ. ਦੇਵ ਸਿੰਘ ਅਦਵੈਤੀ ਜੀ ਪ੍ਰਵਚਨਾਂ ਦੀ ਅੰਮ੍ਰਿਤ ਵਰਖਾ ਕਰਕੇ ਆਸ਼ੀਰਵਾਦ ਦੇਣਗੇ। ਸ਼ੋਭਾ ਯਾਤਰਾ ’ਚ ਭਾਵਾਧਸ ਦੇ ਕੇਂਦਰੀਯ ਸੰਗਠਨ, ਪ੍ਰਾਂਤੀਯ ਸੰਗਠਨ ਦੇ ਅਹੁਦੇਦਾਰ, ਧਾਰਮਿਕ ਵਿਦਵਾਨ, ਰਾਜਨੀਤਿਕ ਤੇ ਸਮਾਜਿਕ ਨੇਤਾ ਵੱਡੀ ਗਿਣਤੀ ’ਚ ਸ਼ਾਮਿਲ ਹੋਣਗੇ। ਸਹੋਤਾ ਨੇ ਵਿਸ਼ਾਲ ਸ਼ੋਭਾ ਯਾਤਰਾ ਨੂੰ ਸਫਲ ਬਣਾਉਣ ਲਈ ਸਮੂਹ ਅਹੁਦੇਦਾਰਾਂ ਦੀਆਂ ਡਿਊਟੀਆਂ ਵੀ ਲਾਈਆਂ। ਸ਼ੋਭਾ ਯਾਤਰਾ ’ਚ ਜਿਥੇ ਭਜਨ ਮੰਡੀਆਂ ਵਲੋਂ ਭਗਵਾਨ ਵਾਲਮੀਕਿ ਜੀ ਦੇ ਭਜਨਾਂ ਦਾ ਗੁਣਗਾਨ ਕੀਤਾ ਜਾਵੇਗਾ। ਇਸ ਮੌਕੇ ਵਿਜੈ ਮਾਨਵ, ਨਰੇਸ਼ ਸੌਦਾ, ਵਰਿੰਦਰ ਸਿੰਘ , ਟੋਨੀ ਸਹੋਤਾ, ਅਭੈ ਸਹੋਤਾ, ਕਰਨ ਬਾਲੀ, ਵਿੱਕੀ ਚੌਹਾਨ, ਮੋਨੂੰ ਸਹੋਤਾ, ਰਾਜ ਕਰੋਤੀਆ, ਅਰੁਣ ਵੈਦ, ਰਾਜੇਸ਼ ਮੱਟੂ, ਸੰਦੀਪ ਗੌਤਮ, ਸੰਜੀਵ ਸਹੋਤਾ ਬੰਟੀ, ਆਦਿ ਹਾਜ਼ਰ ਸਨ•।