- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤੀਜੀ ਸ਼ੋਭਾ ਯਾਤਰਾ ਦਾ ਪੰਜਾਬ ਆਉਣ ’ਤੇ ਕੀਤਾ ਗਿਆ ਸ਼ਾਨਦਾਰ ਸਵਾਗਤ

ਵਿਸ਼ਾਲ , ਪੰਜਾਬੀ ਜਾਗਰਣ , ਲੁਧਿਆਣਾ
ਭਾਰਤੀ ਵਾਲਮੀਕਿ ਧਰਮ ਸਮਾਜ ਦੇ ਮੁੱਖ ਸੰਚਾਲਕ ਵੀਰੇਸ਼ ਵਿਜੇ ਦਾਨਵ ਅਤੇ ਭਾਵਾਧਸ ਹਿਮਾਚਲ ਦੇ ਪ੍ਰਧਾਨ ਲੱਕੀ ਤੇਜੀ ਦੀ ਅਗਵਾਈ ਹੇਠ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਉਪਲਕਸ਼ ’ਚ ਹਿਮਾਚਲ ਤੋਂ ਪਾਵਨ ਵਾਲਮੀਕਿ ਤੀਰਥ ਤੱਕ ਤੀਜੀ ਸ਼ੋਭਾ ਯਾਤਰਾ ਕਰਵਾਈ। ਜਿਸ ਤਹਿਤ ਸ਼ਰਧਾਲੂਆਂ ਨੂੰ ਪਾਵਨ ਵਾਲਮੀਕਿ ਅੰਮ੍ਰਿਤਸਰ ਦੇ ਦਰਸ਼ਨ ਕਰਵਾ ਕੇ ਭਗਵਾਨ ਵਾਲਮੀਕਿ ਤੇ ਉਨ੍ਹਾਂ ਦੀਆਂ ਸਿੱਖਿਆਵਾਂ ਤੋਂ ਜਾਣੂ ਕਰਵਾਇਆ। ਇਸ ਸ਼ੋਭਾ ਯਾਤਰਾ ਦਾ ਪੰਜਾਬ ’ਚ ਆਉਣ ’ਤੇ ਭਾਵਾਧਸ ਦੇ ਸਮੂਹ ਅਹੁਦੇਦਾਰਾਂ ਦੁਆਰਾ ਤੀਰਥ ਯਾਤਰਾ ਦਾ ਸ਼ਾਨਦਾਰ ਸਵਾਗਤ ਕੀਤਾ। ਵਿਜੇ ਦਾਨਵ ਨੇ ਦੱਸਿਆ ਕਿ ਭਾਵਾਧਸ ਵੱਲੋਂ ਕੀਤਾ ਗਿਆ ਉਕਤ ਕੰਮ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਕਿਉਂਕਿ ਜਿਹੜੀਆਂ ਕੌਮਾਂ ਆਪਣਾ ਇਤਿਹਾਸ ਜਾਣਦੀਆਂ ਹਨ, ਉਹ ਸਦਾ ਅਮਰ ਹੁੰਦੀਆਂ ਹਨ। ਭਗਵਾਨ ਵਾਲਮੀਕਿ ਭਾਰਤੀ ਸੰਸਕ੍ਰਿਤੀ ਦੇ ਜਨਕ ਹਨ ਤੇ ਉਨ੍ਹਾਂ ਵੱਲੋਂ ਰਚਿਤ ਮਹਾਰਾਮਾਇਣ ਵਿਸ਼ਵ ਦਾ ਸਭ ਤੋਂ ਪ੍ਰਾਚੀਨ ਗ੍ਰੰਥ ਹੈ ਅਤੇ ਭਗਵਾਨ ਵਾਲਮੀਕਿ ਦੀ ਮਹਾਰਾਮਾਇਣ ਦੀ ਰਚਨਾ ਸੰਪੂਰਨ ਮਨੁੱਖਤਾ ਦੇ ਕਲਿਆਣ ਲਈ ਕੀਤੀ ਗਈ ਸੀ, ਇਸ ਲਈ ਸਾਨੂੰ ਭਗਵਾਨ ਵਾਲਮੀਕਿ ਦੀਆਂ ਸਿੱਖਿਆਵਾਂ ਦਾ ਪਾਲਣ ਕਰਨਾ ਚਾਹੀਦਾ ਹੈ, ਜਿੰਨਾ ਹੋ ਸਕੇ ਆਪਣੇ ਬੱਚਿਆਂ ਨੂੰ ਉਤਸ਼ਾਹਿਤ ਕਰਕੇ ਉੱਚ ਸਿੱਖਿਆ ਦਿਵਾਉਣੀ ਚਾਹੀਦੀ ਹੈ ਕਿਉਂਕਿ ਸਿੱਖਿਅਤ ਨਾਗਰਿਕ ਹੀ ਇੱਕ ਚੰਗਾ ਸਮਾਜ ਬਣਾਉਂਦੇ ਹਨ। ਇਸ ਮੌਕੇ ਵਿਜੇ ਦਾਨਵ ਨੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਦਾ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਨੇ ਸ਼ੋਭਾਯਾਤਰਾ ਲਈ ਸਪੈਸ਼ਲ ਰੂਟ ਲਗਵਾਇਆ, ਪਰਿਕਰਮਾ ਦਾ ਪ੍ਰਬੰਧ ਕੀਤਾ। ਇਸ ਦੌਰਾਨ ਸਮੂਹ ਸੰਗਤ ’ਚ ਭਗਵਾਨ ਵਾਲਮੀਕਿ ਤੀਰਥ ’ਤੇ ਮੱਥਾ ਟੇਕਿਆ ਤੇ ਭਗਵਾਨ ਵਾਲਮੀਕਿ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਸਮਾਗਮ ਦੇ ਅੰਤ ਵਿੱਚ ਅਹੁਦੇਦਾਰਾਂ ਨੂੰ ਵਿਜੇ ਦਾਨਵ ਦੁਆਰਾ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਨੋਜ ਕੈਨੇਡੀ ਲੋਕ ਸਹੋਤਾ, ਅਮਨ ਸਹੋਤਾ, ਸਵਰਨ ਸੋਨੀ, ਰਾਜ ਕੁਮਾਰ ਜਲੰਧਰ, ਕਿੱਕਰ ਸਹੋਤਾ, ਇਸ ਸਮੇਂ ਸੰਜੇ ਦਿਸ਼ਾਵਰ ਅਕਸ਼ੈ ਰਾਜ, ਸੰਨੀ ਪੱਬਮੇ, ਕਨੌਜ ਦਾਨਵ, ਪਵਨਦੀਪ ਲੁਹਾਰਾ, ਅਸ਼ੋਕ ਦਾਨਵ, ਰੋਹਿਤ ਸਹੋਤਾ, ਰਾਜ ਰਾਣੀ ਗੋਮਤੀ, ਕਨੌਜ ਪ੍ਰਕਾਸ਼, ਅਸ਼ੋਕ ਸੁੰਦਰ, ਈਸ਼ੂ ਢੀਂਗੀਆ, ਮਿੰਕਲ ਬਿਰਲਾ, ਸ਼ਿਵ ਪਾਰਚਾ, ਸੁਰੇਸ਼ ਸ਼ੈਲੀ, ਬਲਜੀਤ ਪੰਮੀ, ਆਦਿ ਹਾਜ਼ਰ ਸਨ।