- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਲੇਮਪੁਰ ਸਕੂਲ ਦੇ ਸਾਹਮਣੇ ਲਗਾਇਆ ਕੂੜੇ ਦਾ ਢੇਰ

ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ, ਲੁਧਿਆਣਾ
ਹੰਬੜਾਂ-ਲੁਧਿਆਣਾ ਸੜਕ ਸਥਿਤ ਪਿੰਡ ਸਲੇਮਪੁਰ ਵਿੱਚ ਸਥਾਪਿਤ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਸਰਕਾਰੀ ਮਿਡਲ ਸਕੂਲ ਦੇ ਗੇਟ ਅੱਗੇ ਕੂੜੇ ਦਾ ਢੇਰ ਲੱਗਿਆ ਹੋਣ ਕਾਰਨ ਜਿੱਥੇ ਦੂਰ ਦੂਰ ਤੱਕ ਬਦਬੂ ਆਉਂਦੀ ਹੈ ਉਥੇ ਹੀ ਸਕੂਲ ਪੜ੍ਹਨ ਲਈ ਆ ਰਹੇ ਬੱਚਿਆਂ ਤੇ ਆਉਣ ਜਾਣ ਵਾਲੇ ਲੋਕਾਂ ਨੂੰ ਦੰਦ ਚਿੜ੍ਹਾ ਰਿਹਾ ਹੈ।ਸਮਾਜ ਸੇਵਕ ਰਤਨ ਸਿੰਘ ਰੰਧਾਵਾ ਨੇ ਦੱਸਿਆ ਕਿ ਪਿੰਡ ਵਿੱਚ ਵੱਡੀ ਗਿਣਤੀ ’ਚ ਪਰਵਾਸੀ ਮਜ਼ਦੂਰ ਕਿਰਾਏ ਦੇ ਘਰਾਂ ਵਿੱਚ ਰਹਿੰਦੇ ਹਨ ,ਉਨ੍ਹਾਂ ਦੇ ਘਰਾਂ ਵਿੱਚ ਪੈਦਾ ਹੋਣ ਵਾਲੇ ਕੂੜੇ-ਕਰਕਟ ਦਾ ਕੋਈ ਵੀ ਪ੍ਰਬੰਧ ਨਾ ਹੋਣ ਕਾਰਨ, ਉਹ ਪਲਾਸਟਿਕ ਦੇ ਲਿਫ਼ਾਫ਼ਿਆਂ ’ਚ ਕੂੜਾ-ਕਰਕਟ ਸਮੇਤ ਆਪਣੇ ਬੱ ਚਿਆਂ ਦੇ ਗੰਦਗੀ ਵਾਲੇ ਪੋਤੜੇ ਅਤੇ ਔਰਤਾਂ ਦੇ ਵਰਤੇ ਗਏ ਪੈਡ ਪਾ ਕੇ ਵੇਲ਼ੇ-ਕੁਵੇਲਾ ਅੱਖ ਬਚਾਕੇ ਸੁੱਟ ਜਾਂਦੇ ਹਨ। ਲਿਫ਼ਾਫ਼ਿਆਂ ’ਚ ਬੰਨ੍ਹ ਕੇ ਸੁੱਟੇ ਗੰਦੇ ਕੱਪੜਿਆਂ ਨੂੰ ਕੁੱਤੇ ਦੂਰ ਦੂਰ ਤੱਕ ਖਿਲਾਰ ਦਿੰਦੇ ਹਨ ਅਤੇ ਕਈ ਵਾਰ ਸਕੂਲ ਦੇ ਗੇਟ ਵਿੱਚ ਵੀ ਸੁੱਟ ਦਿੰਦੇ ਹਨ। ਸਮਾਜ ਸੇਵਕ ਰੰਧਾਵਾ ਨੇ ਮਕਾਨ ਮਾਲਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਨ੍ਹਾਂ ਦੇ ਘਰਾਂ ਵਿੱਚ ਕਿਰਾਏ ‘ਤੇ ਪ੍ਰਵਾਸੀ ਮਜ਼ਦੂਰ ਰਹਿੰਦੇ ਹਨ, ਉਹ ਉਨ੍ਹਾਂ ਦੇ ਘਰਾਂ ਵਿੱਚ ਪੈਦਾ ਹੋਣ ਵਾਲੇ ਕੂੜੇ ਕਰਕਟ ਦੇ ਨਿਤਾਰੇ ਦਾ ਪ੍ਰਬੰਧ ਵੀ ਕਰਨ ਅਤੇ ਸਕੂਲ ਦੇ ਗੇਟ ਅੱਗੇ ਕੂੜਾ ਸੁੱਟਣ ਤੋਂ ਰੋਕਣ ਤਾਂ ਜੋ ਸਫਾਈ ਰਹਿ ਸਕੇ ਅਤੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ।