ਕਵੀਆਂ ਨੇ ਕਵਿਤਾਵਾਂ ਰਾਹੀਂ ਪ੍ਰੋ. ਮੋਹਨ ਸਿੰਘ ਨੂੰ ਕੀਤਾ ਯਾਦ ਕਵੀਆਂ ਨੇ ਕਵਿਤਾਵਾਂ ਰਾਹੀਂ ਯੁੱਗ ਕਵੀ ਪ੍ਰੋ. ਮੋਹਨ ਸਿੰਘ ਨੂੰ ਕੀਤਾ ਯਾਦ
Publish Date: Sun, 18 Oct 2026 08:02 PM (IST)
Updated Date: Mon, 19 Oct 2026 04:07 AM (IST)
-ਪੰਜਾਬੀ ਸਾਹਿਤ ਅਕਾਦਮੀ ਨੇ ਪੰਜਾਬੀ ਭਵਨ ’ਚ ਕਰਵਾਇਆ ਸੈਮੀਨਾਰ ’ਤੇ ਕਵੀ ਦਰਬਾਰ ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ ਐਤਵਾਰ ਨੂੰ ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਵੱਲੋਂ ਯੁੱਗ ਕਵੀ ਪ੍ਰੋ. ਮੋਹਨ ਸਿੰਘ ਦੇ 121ਵੇਂ ਜਨਮ ਦਿਨ ਮੌਕੇ ਸੈਮੀਨਾਰ ਤੇ ਕਵੀ ਦਰਬਾਰ ਕਰਵਾਇਆ। ਹਾਜ਼ਰ ਲੇਖਕਾਂ ਵੱਲੋਂ ਪ੍ਰੋ. ਮੋਹਨ ਸਿੰਘ ਦੇ ਬੁੱਤ ’ਤੇ ਹਾਰ ਪਾ ਕੇ ਸਮਾਗਮ ਦੀ ਸ਼•ੁਰੂਆਤ ਕੀਤੀ•। ਸਮਾਗਮ ਦੀ ਪ੍ਰਧਾਨਗੀ ਪ੍ਰੋ. ਸੁਰਜੀਤ ਜੱਜ ਨੇ ਕੀਤੀ। ਵਿਸ਼ੇਸ਼ ਮਹਿਮਾਨ ਵਜੋਂ ਸਮਾਜ ਸੇਵਕ ਅਮਰਜੀਤ ਸਿੰਘ ਟਿੱਕਾ, ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਸੰਦੀਪ ਸ਼ਰਮਾ ਤੇ ਪ੍ਰਧਾਨਗੀ ਮੰਡਲ ਵਿੱਚ ਪ੍ਰੋ. ਗੁਰਭਜਨ ਸਿੰਘ ਗਿੱਲ, ਡਾ. ਪਾਲ ਕੌਰ, ਡਾ. ਜਸਵਿੰਦਰ ਸਿੰਘ ਅਤੇ ਡਾ. ਗੁਲਜ਼ਾਰ ਸਿੰਘ ਪੰਧੇਰ ਸ਼ਾਮਲ ਸਨ। ਅਕਾਡਮੀ ਦੇ ਮੀਤ ਪ੍ਰਧਾਨ ਡਾ. ਗੁਰਚਰਨ ਕੌਰ ਕੋਚਰ ਨੇ ਡਾ. ਜਸਵਿੰਦਰ ਸਿੰਘ ਨੂੰ ਗੁਲਦਸਤਾ ਭੇਟ ਕੀਤਾ। ਪ੍ਰਸਿੱਧ ਸ਼ਾਇਰ ਤ੍ਰੈਲੋਚਨ ਲੋਚੀ ਵੱਲੋਂ ਤਰੁੰਨਮ ’ਚ ਸੁਣਾਈ ਗ਼ਜ਼ਲ ਨਾਲ ਸੈਮੀਨਾਰ ਸ਼ੁਰੂ ਕੀਤਾ। ਡਾ. ਜਸਵਿੰਦਰ ਸਿੰਘ, ਪ੍ਰੋ. ਐਮੀਨੈਂਸ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮਿ੍ਤਸਰ ਨੇ ‘‘ਸਮਕਾਲ ਨਾਲ ਸੰਵਾਦ’’ ਵਿਸ਼ੇ ’ਤੇ ਪ੍ਰੋ. ਮੋਹਨ ਸਿੰਘ ਯਾਦਗਾਰੀ ਭਾਸ਼ਨ ਦਿੰਦਿਆਂ ਕਿਹਾ ਕਿ ਪ੍ਰੋ. ਮੋਹਨ ਸਿੰਘ ਦੀ ਸੋਚ ਅਨੁਸਾਰ ਇਮਾਨਦਾਰ ਸਿਆਸਤਦਾਨ ਹੋਣੇ ਚਾਹੀਦੇ ਹਨ। ਸ਼ਕਤੀ ਤੇ ਅਸੂਲ ਇਕੱਠੇ ਨਹੀਂ ਚੱਲ ਸਕਦੇ। ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਡਾ. ਧਨਵੰਤ ਕੌਰ ਨੇ ਪ੍ਰੋ. ਮੋਹਨ ਸਿੰਘ ਦੀਆਂ ਰਚਨਾਵਾਂ ਨੂੰ ਪੁਸਤਕ ਰੂਪ ਦਿੱਤਾ। ਪ੍ਰੋ. ਮੋਹਨ ਸਿੰਘ ਪੰਜਾਬੀ ਸਾਹਿਤ ਅਕਾਡਮੀ ਦੇ ਜਨਰਲ ਸਕੱਤਰ ਵੀ ਰਹੇ ਅਤੇ ਉਨ੍ਹਾਂ ਦੇ ਅਕਾਲ ਚਲਾਣੇ ਤੋਂ ਬਾਅਦ ਪ੍ਰੋ. ਮੋਹਨ ਸਿੰਘ ਮੈਮੋਰੀਅਲ ਫ਼ਾਊਡੇਸ਼ਨ ਬਣਾਈ ਗਈ ਅਤੇ ਜਗਦੇਵ ਸਿੰਘ ਜੱਸੋਵਾਲ ਨੇ ਪ੍ਰੋ. ਮੋਹਨ ਸਿੰਘ ਮੇਲਾ ਲਗਾਉਣਾ ਸ਼ੁਰੂ ਕੀਤਾ। ਕਵੀ ਦਰਬਾਰ ਵਿੱਚ ਡਾ. ਪਾਲ ਕੌਰ, ਹਰਮੀਤ ਵਿਦਿਆਰਥੀ, ਰਮਨ ਸੰਧੂ, ਸਹਿਜਪ੍ਰੀਤ ਸਿੰਘ ਮਾਂਗਟ, ਡਾ.ਤਰਸਪਾਲ ਕੌਰ, ਰਣਜੀਤ ਕੌਰ ਸਵੀ, ਕੁਲਵਿੰਦਰ ਵਿਰਕ, ਸਿਮਰਨ ਅਕਸ, ਕੁਲਵਿੰਦਰ ਕੁੱਲਾ, ਨਵਤੇਜ ਗੜ੍ਹਦੀਵਾਲਾ, ਮਨਜਿੰਦਰ, ਮਨਦੀਪ ਔਲਖ ਸਮੇਤ ਹਾਜ਼ਰ ਕਵੀਆਂ ਨੇ ਕਵਿਤਾਵਾਂ ਰਾਹੀਂ ਪ੍ਰੋ. ਮੋਹਨ ਸਿੰਘ ਨੂੰ ਯਾਦ ਕੀਤਾ। ਸਮਾਗਮ ਮੌਕੇ ਰਘਬੀਰ ਸਿੰਘ ਭਰਤ ਦੇ ਦੇਹਾਂਤ ’ਤੇ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਚਰਨਜੀਤ ਸਿੰਘ, ਅਸ਼ਵਨੀ ਜੇਤਲੀ, ਡਾ. ਹਰੀ ਸਿੰਘ ਜਾਚਕ, ਪ੍ਰਭਜੋਤ ਸਿੰਘ ਸੋਹੀ, ਕੇ. ਸਾਧੂ ਸਿੰਘ, ਡਾ. ਗੁਰਇਕਬਾਲ ਸਿੰਘ, ਜਨਮੇਜਾ ਸਿੰਘ ਜੌਹਲ, ਡਾ. ਜਗਵਿੰਦਰ ਜੋਧਾ, ਭਗਵਾਨ ਢਿੱਲੋਂ, ਡਾ. ਧਨਵੰਤ ਕੌਰ, ਡਾ. ਗੁਰਚਰਨ ਕੌਰ ਕੋਚਰ, ਇੰਦਰਜੀਤਪਾਲ ਕੌਰ, ਸੁਰਿੰਦਰ ਦੀਪ, ਡਾ. ਬਲਵਿੰਦਰ ਸਿੰਘ ਔਲਖ ਗਲੈਕਸੀ, ਤਰਲੋਚਨ ਝਾਂਡੇ, ਅਮਰਜੀਤ ਸਿੰਘ ਸ਼ੇਰਪੁਰੀ, ਸਤਨਾਮ ਸਿੰਘ ਕੋਮਲ, ਨੇਤਰ ਸਿੰਘ ਮੁੱਤੋ, ਰਜਿੰਦਰ ਵਰਮਾ, ਹਰਬਖਸ਼ ਸਿੰਘ ਗਰੇਵਾਲ, ਅਜੀਤ ਪਿਆਸਾ, ਪਰਵਿੰਦਰ ਸਿੰਘ ਕਲਸੀ, ਜਗਪਾਲ ਸਿੰਘ ਜਮਾਲਪੁਰੀ, ਮੇਜਰ ਸਿੰਘ ਛੀਨਾ, ਅਵਤਾਰ ਸਿੰਘ ਜਗਰਾਉਂ, ਦਰਸ਼ਨ ਬੋਪਾਰਾਏ, ਹਰਬੰਸ ਸਿੰਘ ਅਖਾੜਾ, ਡਾ. ਸੋਮਪਾਲ ਹੀਰਾ, ਡਾ. ਕੰਵਲ ਢਿੱਲੋਂ, ਜਗਤਾਰ ਸੇਖਾ, ਸੰਧੇ ਸੁਖਬੀਰ, ਪ੍ਰੀਤ ਬਾਠ, ਇੰਦਰਜੀਤ ਲੋਟੇ ਤੇ ਮੇਜਰ ਸਿੰਘ ਸ਼ਾਮਲ ਹੋਏ।