- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੁਸਹਿਰਾ ਮੇਲਾ ਕੱਲ, ਗਗਨ ਕੋਕਰੀ ਤੇ ਅਮਨ ਰੋਜ਼ੀ ਲਾਉਣਗੇ ਰੌਣਕਾਂ

ਗੁਰਮੀਤ ਸਿੰਘ ਨਿੱਝਰ, ਪੰਜਾਬੀ ਜਾਗਰਣ ਲੁਧਿਆਣਾ
ਧਰਮ ਅਤੇ ਵਿਰਸਾ ਕਲੱਬ ਵੱਲੋਂ 20 ਅਕਤੂਬਰ ਨੂੰ ਮੈਟਰੋ ਰੋਡ, ਨਜ਼ਦੀਕ ਪ੍ਰਤਾਪ ਚੌਂਕ ਵਿਖੇ ਦੁਸਹਿਰਾ ਮਨਾਇਆ ਜਾ ਰਿਹਾ ਹੈ। ਕਲੱਬ ਦੇ ਉਪ ਚੇਅਰਮੈਨ ਮਨਜੀਤ ਸਿੰਘ ਹਰਮਨ ਨੇ ਦੱਸਿਆ ਕਿ ਪ੍ਰਸਿੱਧ ਕਲਾਕਾਰ ਗਗਨ ਕੋਕਰੀ ਤੇ ਗਾਇਕਾ ਅਮਨ ਰੋਜ਼ੀ ਆਪਣੇ ਸੱਭਿਆਚਾਰਕ ਗੀਤਾਂ ਤੇ ਲੋਕ ਗਾਥਾਵਾਂ ਰਾਹੀਂ ਪੰਜਾਬੀ ਵਿਰਸੇ ਦੇ ਰੰਗ ਬਿਖੇਰਨਗੇ। ਇਸ ਮੇਲੇ ਦਾ ਮੁੱਖ ਉਦੇਸ਼ ਜਿੱਥੇ ਲੋਕਾਂ ਨੂੰ ਧਾਰਮਿਕ ਅਤੇ ਸੱਭਿਆਚਾਰਕ ਵਿਰਸੇ ਨਾਲ ਜੋੜਨਾ ਹੈ, ਉੱਥੇ ਨਵੀਂ ਪੀੜ੍ਹੀ ਨੂੰ ਸੱਚਾਈ, ਨੇਕੀ ਅਤੇ ਆਪਸੀ ਭਾਈਚਾਰਕ ਸਾਂਝ ਦਾ ਸੁਨੇਹਾ ਦੇਣਾ ਵੀ ਹੈ। ਕਲੱਬ ਦੇ ਪ੍ਰਧਾਨ ਸਰੂਪ ਸਿੰਘ ਮਠਾੜੂ, ਚੇਅਰਮੈਨ ਇੰਦਰਪ੍ਰੀਤ ਸਿੰਘ ਟਿਵਾਣਾ ਅਤੇ ਸੁਰਜੀਤ ਸਿੰਘ ਨੈਬਸਨ ਨੇ ਦੱਸਿਆ ਕਿ ਬੱਚਿਆਂ ਲਈ ਵੱਖ-ਵੱਖ ਕਿਸਮਾਂ ਦੇ ਝੂਲੇ ਤੇ ਮਨੋਰੰਜਨ ਦੇ ਹੋਰ ਸਾਧਨ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੇ। ਇਸ ਮੌਕੇ ਰਣਜੀਤ ਸਿੰਘ ਮਠਾੜੂ, ਸੁਰਜੀਤ ਸਿੰਘ ਨੇਬਸਨ, ਰਣਧੀਰ ਸਿੰਘ ਦਹੇਲਾ, ਦਲਜੀਤ ਸਿੰਘ ਬੱਬੂ, ਅਮਿਤ ਗੁਪਤਾ, ਬਲਵਿੰਦਰ ਸਿੰਘ ਬੀਟੀਐਲ, ਜਗਦੀਪ ਸਿੰਘ ਰਿੰਕੂ, ਸੂਬਾ ਸਿੰਘ ਨੈਬਸਨ, ਮਨੀ ਮਠਾੜੂ, ਪੀਟਰ, ਜਤਿਨ ਅਰੋੜਾ, ਰਾਜ ਕੁਮਾਰ, ਬਲਦੇਵ ਰਾਜ ਪੰਨਾ, ਵਿਕਰਮ ਸਿੰਘ ਕੈਨੇਡਾ, ਮਨਦੀਪ ਸਿੰਘ ਕੈਨੇਡਾ, ਸੁਖਵਿੰਦਰ ਸਿੰਘ ਮੁੱਖਾ, ਡਾਕਟਰ ਮਨਜੀਤ ਸਿੰਘ ਅਤੇ ਹਰਮਨ ਟਿਵਾਣਾ, ਗੁਰਪ੍ਰੀਤ ਸਿੰਘ ਨੈਬਸਨ, ਮਨਦੀਪ ਸਿੰਘ ਮੰਨਾ, ਮਨਜੀਤ ਸਿੰਘ ਨੈਬਸਨ ਵੀ ਹਾਜ਼ਰ ਸਨ।