ਵਿਸ਼ਵ ਭੋਜਨ ਦਿਵਸ ਮੌਕੇ ਕਰਵਾਇਆ ਚਰਚਾ ਸੈਸ਼ਨ
ਵਿਸ਼ਵ ਭੋਜਨ ਦਿਵਸ ਮੌਕੇ ਵਿਸ਼ੇਸ਼ ਚਰਚਾ ਸੈਸ਼ਨ ਕਰਵਾਇਆ
Publish Date: Sun, 18 Oct 2026 06:26 PM (IST)
Updated Date: Mon, 19 Oct 2026 04:03 AM (IST)
ਸਟਾਫ ਪ੍ਰਤੀਨਿਧ, ਪੰਜਾਬੀ ਜਾਗਰਣ, ਲੁਧਿਆਣਾ : ਕਮਿਊਨਟੀ ਸਾਇੰਸ ਕਾਲਜ ਪੀਏਯੂ ਦੇ ਭੋਜਨ ਤੇ ਪੋਸ਼ਣ ਵਿਭਾਗ ਨੇ ਰਾਸ਼ਟਰੀ ਪੋਸ਼ਣ ਸੁਸਾਇਟੀ ਦੇ ਲੁਧਿਆਣਾ ਚੈਪਟਰ ਦੇ ਸਹਿਯੋਗ ਨਾਲ ਭੋਜਨ ਰਾਹੀਂ ਕੈਂਸਰ ਦੀ ਰੋਕਥਾਮ ਅਤੇ ਸਿਹਤਮੰਦ ਭਵਿੱਖ ਵਿਸ਼ੇ ਤੇ ਭਾਸ਼ਣ ਕਰਵਾਇਆ ਗਿਆ। ਇਸ ਭਾਸ਼ਣ ਲਈ ਸੀਐੱਮਸੀਐੱਚ ਲੁਧਿਆਣਾ ਦੇ ਮੁੱਖ ਭੋਜਨ ਵਿਸ਼ੇਸ਼ਗ ਡਾ. ਰੂਮਾ ਸਿੰਘ ਹਾਜ਼ਰ ਸਨ। ਡਾ. ਰੂਮਾ ਸਿੰਘ ਨੇ ਲੋੜੀਂਦੀਆਂ ਭੋਜਨ ਤਕਨੀਕਾਂ ਤੇ ਆਦਤਾਂ ਰਾਹੀਂ ਕੈਂਸਰ ਦੀਆਂ ਸੰਭਾਵਨਾਵਾਂ ਘੱਟ ਕਰਨ ਅਤੇ ਸਿਹਤਮੰਦ ਜੀਵਨ ਜੀਣ ਦੇ ਨੁਕਤੇ ਸਾਂਝੇ ਕੀਤੇ। ਉਨ੍ਹਾਂ ਵਿਸ਼ਵ ਭੋਜਨ ਦਿਹਾੜੇ ਦੀ ਮਹੱਤਤਾ ਉੱਪਰ ਜ਼ੋਰ ਦਿੰਦਿਆਂ ਸੰਤੁਲਿਤ ਖੁਰਾਕ ਅਤੇ ਪੋਸ਼ਣ ਦੀ ਲੋੜ ਨੂੰ ਸਮਤੋਲ ’ਚ ਲਿਆਉਣ ਦੀ ਲੋੜ ਤੇ ਜ਼ੋਰ ਦਿੱਤਾ। ਕਮਿਊਨਟੀ ਸਾਇੰਸ ਕਾਲਜ ਦੇ ਡਾ. ਕਿਰਨ ਬੈਂਸ ਨੇ ਕਿਹਾ ਕਿ ਅਕਾਦਮਿਕ ਤੇ ਸਿਹਤ ਸੰਸਥਾਵਾਂ ਵੱਲੋਂ ਸਾਂਝੇ ਤੌਰ ’ਤੇ ਯਤਨ ਕਰਕੇ ਸਮਾਜ ਦੀ ਬਿਹਤਰ ਉਸਾਰੀ ਸੰਭਵ ਹੋ ਸਕਦੀ ਹੈ। ਭੋਜਨ ਤੇ ਪੋਸ਼ਣ ਵਿਭਾਗ ਦੇ ਮੁਖੀ ਡਾ. ਹਰਪ੍ਰੀਤ ਕੌਰ ਨੇ ਇਸ ਵਿਚਾਰ-ਚਰਚਾ ਸੈਸ਼ਨ ਲਈ ਮਾਹਿਰ ਮਹਿਮਾਨ ਦਾ ਧੰਨਵਾਦ ਕੀਤਾ। ਸੈਸ਼ਨ ਦੌਰਾਨ ਵਿਭਾਗ ਦੇ ਅਧਿਆਪਕ, ਖੋਜੀ, ਵਿਦਿਆਰਥੀ ਮੌਜੂਦ ਰਹੇ| ਮਾਹਿਰ ਨਾਲ ਸਵਾਲ-ਜਵਾਬਾਂ ਦਾ ਸਿਲਸਿਲਾ ਵੀ ਗਿਆਨ ਵਰਧਕ ਰਿਹਾ।