- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੈਕਟਰ 39-ਏ ਦੀ ਆਰਸੀਸੀ ਸੜਕ ਦਾ ਉਦਘਾਟਨ

ਸਟਾਫ ਰਿਪੇਰਟਰ, ਪੰਜਾਬੀ ਜਾਗਰਣ, ਲੁਧਿਆਣਾ
ਵਾਰਡ ਨੰਬਰ 19 ਦੇ ਸੈਕਟਰ 39-ਏ ਵਿੱਚ 3 ਕਰੋੜ 50 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਆਰਸੀਸੀ ਸੜਕ ਦੇ ਨਿਰਮਾਣ ਕਾਰਜ ਦਾ ਸ਼ੁਭ ਆਰੰਭ ਕੀਤਾ ਗਿਆ। ਇਹ ਸੜਕ ਅਕਾਈ ਹਸਪਤਾਲ ਤੋਂ ਸ਼ੁਰੂ ਹੋ ਕੇ ਮੋਤੀ ਨਗਰ ਥਾਣੇ ਤੋਂ ਹੁੰਦੀ ਹੋਈ ਵਰਧਮਾਨ ਚੌਕ ਤੱਕ ਜਾਵੇਗੀ। ਇਸ ਸੜਕ ਦੇ ਨਿਰਮਾਣ ਵਿੱਚ ਲੰਬੇ ਸਮੇਂ ਤੋਂ ਹੋ ਰਹੀ ਦੇਰੀ ਅਤੇ ਸੜਕ ਦੀ ਖਸਤਾ ਹਾਲਤ ਕਾਰਨ ਇਲਾਕਾ ਨਿਵਾਸੀਆਂ ਨੂੰ ਆਵਾਜਾਈ ਵਿੱਚ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਸੜਕ ਦੀ ਮਾੜੀ ਹਾਲਤ ਕਾਰਨ ਲੋਕਾਂ ਨੂੰ ਰੋਜ਼ਾਨਾ ਆਉਣ-ਜਾਣ ਵਿੱਚ ਦਿੱਕਤਾਂ ਝੱਲਣੀਆਂ ਪੈ ਰਹੀਆਂ ਸਨ। ਹੁਣ ਇਸ ਸੜਕ ਦੇ ਨਿਰਮਾਣ ਨਾਲ ਇਲਾਕਾ ਨਿਵਾਸੀਆਂ ਨੂੰ ਰਾਹਤ ਮਿਲੇਗੀ ਅਤੇ ਸੜਕ ਦੀ ਵਿਵਸਥਾ ਵਿੱਚ ਸੁਧਾਰ ਹੋਵੇਗਾ। ਸੜਕ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਹਲਕਾ ਪੂਰਬੀ ਦੇ ਵਿਧਾਇਕ ਦਲਜੀਤ ਸਿੰਘ ਗਰੇਵਾਲ ਤੇ ਵਾਰਡ-19 ਦੀ ਕੌਂਸਲਰ ਐਡਵੋਕੇਟ ਨਿਧੀ ਗੁਪਤਾ ਵੱਲੋਂ ਗਲਾਡਾ ਦੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਕੀਤੀ ਗਈ। ਇਸ ਵਿਕਾਸ ਕਾਰਜ ਨੂੰ ਇਲਾਕੇ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ। ਇਸ ਮੌਕੇ ਅਭਿਸ਼ੇਕ ਗੁਪਤਾ, ਗਿੰਦਰਾ, ਪਰਮਿੰਦਰ ਚੱਢਾ, ਗੁਰਸ਼ਰਨ ਗਿਫ਼ਟੀ, ਗੁਰਬਚਨ ਖੋਲੀ, ਅੰਕੁਰ ਗੁਲਾਟੀ, ਲਖਵਿੰਦਰ ਲੱਖਾ, ਮਨਪ੍ਰੀਤ, ਮਨਵੀਰ ਗਰਗ, ਚਾਬਲਦੇਵ, ਹਿਤੇਨ ਸ਼ਰਮਾ, ਪਰਵਿੰਦਰ ਪੰਮਾ, ਮਨਜੀਤ ਚੌਹਾਨ, ਸੁਕਚਨ, ਸੁਖਮਨ ਸਿੰਘ, ਰੱਜਨ, ਹਰਦੀ ਅਤੇ ਜੀਤ ਸਿੰਘ ਸਮੇਤ ਹੋਰ ਪਤਵੰਤੇ ਸੱਜਣ ਮੌਜੂਦ ਸਨ। ਕੌਂਸਲਰ ਐਡਵੋਕੇਟ ਨਿਧੀ ਗੁਪਤਾ ਨੇ ਕਿਹਾ ਕਿ ਵਾਰਡ ਨੰਬਰ 19 ਵਿੱਚ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ ’ਤੇ ਕਰਵਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਕੌਂਸਲਰ ਐਡਵੋਕੇਟ ਨਿਧੀ ਗੁਪਤਾ ਨੇ ਸੈਕਟਰ ਨਗਰ ਨਿਵਾਸੀਆਂ ਨੂੰ ਸੜਕ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਹੋਣ ’ਤੇ ਵਧਾਈ ਦਿੱਤੀ ਅਤੇ ਵਿਧਾਇਕ ਦਲਜੀਤ ਸਿੰਘ ਗਰੇਵਾਲ ਦਾ ਧੰਨਵਾਦ ਕੀਤਾ।