- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਢਿੱਲੋ ਨੇ ਵਿਧਾਨ ਸਭਾ ਚੋਣਾਂ ਦੀ ਖਿੱਚੀ ਤਿਆਰੀ,ਕੀਤੀਆਂ ਨਵੀਆਂ ਨਿਯੁਕਤੀਆਂ

-ਵਿਧਾਨ ਸਭਾ ਚੋਣਾਂ ਦੀ ਤਿਆਰੀ ਸਬੰਧੀ ਕੀਤੀਆਂ ਨਵੀਆਂ ਨਿਯੁਕਤੀਆਂ
ਫੋਟੋ ਨੰਬਰ-31
ਰਵੀ ਭਾਟੀਆ, ਪੰਜਾਬੀ ਜਾਗਰਣ, ਲੁਧਿਆਣਾ /ਸਾਹਨੇਵਾਲ
ਪੰਜਾਬ ਅੰਦਰ ਆਉਂਦੀਆਂ ਵਿਧਾਨ ਸਭਾ ਚੋਣਾਂ ਨੂੰ ਵੇਖਦਿਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਆਪਣੇ ਸੰਗਠਨ ਨੂੰ ਮਜ਼ਬੂਤ ਕਰਦਿਆਂ ਵਿਧਾਨ ਸਭਾ ਹਲਕਾ ਸਾਹਨੇਵਾਲ ਅੰਦਰ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਦੇ ਨਾਲ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ। ਨਵੇਂ ਅਹੁਦੇਦਾਰਾਂ ਨੂੰ ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਇਨਚਾਰਜ ਸਾਬਕਾ ਕੈਬਨਟ ਮੰਤਰੀ ਸ਼ਰਨਜੀਤ ਸਿੰਘ ਢਿੱਲੋ ਨੇ ਨਿਯੁਕਤੀ ਪੱਤਰ ਦਿੱਤੇ। ਨਵੇਂ ਅਹੁਦੇਦਾਰਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਸਾਹਨੇਵਾਲ ਤੋਂ ਦਲਜੀਤ ਕੌਰ ਪਵਾ ਨੂੰ ਮਹਿਲਾ ਵਿੰਗ ਦੀ ਪ੍ਰਧਾਨ ਨਿਯੁਕਤ ਕੀਤਾ ਗਿਆ। ਸਰਕਲ ਮੇਹਰਬਾਨ ਤੋਂ ਜਸਵੰਤ ਸੁਜਾਤਵਾਲ ਨੂੰ ਬੀਸੀ. ਵਿੰਗ ਪ੍ਰਧਾਨ, ਜਗਦੀਸ਼ ਮਾਂਗਟ ਨੂੰ ਐੱਸਸੀ. ਵਿੰਗ ਪ੍ਰਧਾਨ, ਭਵਨਜੋਤ ਬੱਠਲਾ ਨੂੰ ਯੂਥ ਵਿੰਗ ਪ੍ਰਧਾਨ ਅਤੇ ਗੁਰਪ੍ਰੀਤ ਕੌਰ ਨੂੰ ਮਹਿਲਾ ਵਿੰਗ ਪ੍ਰਧਾਨ ਬਣਾਇਆ ਗਿਆ। ਇਸੇ ਸਰਕਲ ਤੋਂ ਮਹਿੰਦਰ ਸੰਧੂ ਦਸਮੇਸ਼ ਕਾਲੋਨੀ ਨੂੰ ਸੀਨੀਅਰ ਮੀਤ ਪ੍ਰਧਾਨ ਜਰਨਲ, ਦਲਜੀਤ ਰਾਠੌਰ ਨੂੰ ਸੀਨੀਅਰ ਮੀਤ ਪ੍ਰਧਾਨ ਯੂਥ ਵਿੰਗ, ਜਦਕਿ ਵਿਜੈ ਕੁਮਾਰ, ਹਰਪ੍ਰੀਤ ਲਾਲ, ਅਭਿਸ਼ੇਕ ਮੱਟੂ ਅਤੇ ਨਵਜੀਤ ਜਗੀਰਪੁਰ ਨੂੰ ਸੀਨੀਅਰ ਮੀਤ ਪ੍ਰਧਾਨ ਐੱਸਸੀ. ਵਿੰਗ ਦੀ ਜ਼ਿੰਮੇਵਾਰੀ ਸੌਂਪੀ ਗਈ। ਸਰਕਲ ਮੱਤੇਵਾੜਾ ਤੋਂ ਬਲਵਿੰਦਰ ਸਿੰਘ ਨੂੰ ਯੂਥ ਪ੍ਰਧਾਨ ਜਰਨਲ, ਹੁਸਨ ਲਾਲ ਜੀਵਨਪੁਰ ਨੂੰ ਐੱਸਸੀ. ਵਿੰਗ ਪ੍ਰਧਾਨ, ਨੰਬਰਦਾਰ ਅਜੀਤ ਤੋਗਣਾ ਨੂੰ ਬੀਸੀ. ਵਿੰਗ ਪ੍ਰਧਾਨ ਅਤੇ ਗੁਰਮੀਤ ਕੌਰ ਮਾਛੀਆਂ ਨੂੰ ਮਹਿਲਾ ਵਿੰਗ ਪ੍ਰਧਾਨ ਨਿਯੁਕਤ ਕੀਤਾ ਗਿਆ।
ਚਰਨਜੀਤ ਕਡਿਆਣਾ ਨੂੰ ਸੀਨੀਅਰ ਮੀਤ ਪ੍ਰਧਾਨ ਬੀ.ਸੀ. ਵਿੰਗ ਅਤੇ ਹਰਪ੍ਰੀਤ ਕੌਰ ਚੌਂਤਾ ਨੂੰ ਸੀਨੀਅਰ ਮੀਤ ਪ੍ਰਧਾਨ ਮਹਿਲਾ ਵਿੰਗ ਬਣਾਇਆ ਗਿਆ। ਸਰਕਲ ਕੂੰਮਕਲਾਂ ਤੋਂ ਬਲਪ੍ਰੀਤ ਬਾਲੀ ਫ਼ਤਹਿਗੜ੍ਹ ਜੱਟਾਂ ਨੂੰ ਯੂਥ ਪ੍ਰਧਾਨ, ਤਰਲੋਕ ਕੂੰਮਕਲਾਂ ਨੂੰ ਐੱਸਸੀ. ਵਿੰਗ ਪ੍ਰਧਾਨ, ਸੁਖਦੇਵ ਰਤਨਗੜ੍ਹ ਨੂੰ ਬੀਸੀ. ਵਿੰਗ ਪ੍ਰਧਾਨ ਅਤੇ ਕੁਲਵਿੰਦਰ ਕੌਰ ਸੰਘੇ ਨੂੰ ਮਹਿਲਾ ਵਿੰਗ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸੇ ਸਰਕਲ ਤੋਂ ਸਤਨਾਮ ਸਿੰਘ ਛੰਦੜਾਂ ਨੂੰ ਐੱਸ.ਸੀ. ਵਿੰਗ ਪ੍ਰਧਾਨ, ਦਮਨਦੀਪ ਕੋਟ ਗੰਗੂ ਰਾਏ ਨੂੰ ਯੂਥ ਵਿੰਗ ਪ੍ਰਧਾਨ, ਮਨਦੀਪ ਕਟਾਣੀ ਨੂੰ ਬੀਸੀ. ਵਿੰਗ ਪ੍ਰਧਾਨ ਤੇ ਬਲਜਿੰਦਰ ਕੌਰ ਕਟਾਣੀ ਨੂੰ ਮਹਿਲਾ ਵਿੰਗ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਗਈ। ਸਰਕਲ ਕੁਹਾੜਾ ਤੋਂ ਗੁਰਪ੍ਰੀਤ ਗੋਪੀ ਨੂੰ ਯੂਥ ਵਿੰਗ ਪ੍ਰਧਾਨ, ਜਗਨ ਜੱਗਾ ਤੇ ਲਵਦੀਪ ਚਾਨਾ ਨੂੰ ਐੱਸਸੀ ਵਿੰਗ ਪ੍ਰਧਾਨ, ਦਰਸ਼ਨ ਕੌਰ ਮੁੰਡੀਆ ਟਿੱਬਾ ਨੂੰ ਮਹਿਲਾ ਵਿੰਗ ਪ੍ਰਧਾਨ ਅਤੇ ਅਮਰੀਕ ਕੌਰ ਨੂੰ ਮੀਤ ਪ੍ਰਧਾਨ ਮਹਿਲਾ ਵਿੰਗ ਨਿਯੁਕਤ ਕੀਤਾ ਗਿਆ। ਸਰਕਲ ਸਾਹਨੇਵਾਲ ਤੋਂ ਅੰਮ੍ਰਿਤਪਾਲ ਸੰਧੂ ਅੰਗਰੇਜ਼ ਨੂੰ ਯੂਥ ਵਿੰਗ ਪ੍ਰਧਾਨ, ਗੁਰਜਿੰਦਰ ਜਿੰਦਰ ਨੂੰ ਐੱਸਸੀ. ਵਿੰਗ ਪ੍ਰਧਾਨ, ਜਗਵੰਤ ਮਜਾਰਾ ਨੂੰ ਬੀਸੀ. ਵਿੰਗ ਪ੍ਰਧਾਨ ਤੇ ਦਲਜੀਤ ਕੌਰ ਸੁੱਦਾਂਵਾਲ ਨੂੰ ਮਹਿਲਾ ਵਿੰਗ ਪ੍ਰਧਾਨ ਬਣਾਇਆ ਗਿਆ। ਸਰਕਲ ਭਾਮੀਆਂ ਕਲਾਂ ਤੋਂ ਸਤਨਾਮ ਸਿੰਘ ਸੱਤਾ ਨੂੰ ਐੱਸ.ਸੀ. ਵਿੰਗ ਪ੍ਰਧਾਨ, ਹਰਪ੍ਰੀਤ ਸਿੰਘ ਭੁਖੜੀ ਕਲਾਂ ਨੂੰ ਯੂਥ ਵਿੰਗ ਪ੍ਰਧਾਨ, ਲਖਵਿੰਦਰ ਸਿੰਘ ਗੁਰੂ ਨਾਨਕ ਨਗਰ ਨੂੰ ਬੀਸੀ. ਵਿੰਗ ਪ੍ਰਧਾਨ ਅਤੇ ਸਰਬਜੀਤ ਕੌਰ ਨੂੰ ਮਹਿਲਾ ਵਿੰਗ ਪ੍ਰਧਾਨ ਨਿਯੁਕਤ ਕੀਤਾ ਗਿਆ। ਸਿਮਰਜੀਤ ਸਿੰਘ ਹੁੰਦਲ ਨੂੰ ਸੀਨੀਅਰ ਮੀਤ ਪ੍ਰਧਾਨ ਯੂਥ ਵਿੰਗ ਦੀ ਜ਼ਿੰਮੇਵਾਰੀ ਸੌਂਪੀ ਗਈ। ਸਰਕਲ ਮੁੰਡੀਆ ਕਲਾਂ ਤੋਂ ਅਮਿਤ ਡਡਵਾਲ ਨੂੰ ਯੂਥ ਵਿੰਗ ਪ੍ਰਧਾਨ ਤੇ ਤਜਿੰਦਰਪਾਲ ਸੋਹਣੀ ਕਲੇਰ ਨੂੰ ਬੀਸੀ. ਵਿੰਗ ਪ੍ਰਧਾਨ ਬਣਾਇਆ।
ਇਸ ਮੌਕੇ ਪਾਰਟੀ ਅੰਦਰ ਨਵੀਆਂ ਜਿੰਮੇਵਾਰੀਆਂ ਮਿਲਣ ਵਾਲੇ ਅਹੁਦੇਦਾਰਾਂ ਨੂੰ ਮੁਬਾਰਕਬਾਦ ਦਿੰਦਿਆਂ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਪੰਜਾਬ ਦੀ ਇੱਕੋ ਇੱਕ ਅਜਿਹੀ ਸਿਆਸੀ ਜਥੇਬੰਦੀ ਹੈ ਜਿਸ ਵਿੱਚ ਹਰ ਵਰਗ ਨੂੰ ਬਣਦਾ ਮਾਨ ਸਨਮਾਨ ਮਿਲਦਾ ਹੈ। ਪੰਜਾਬ ਦੇ ਲੋਕਾਂ ਨੇ ਹੁਣ ਬਾਕੀ ਸਾਰੀਆਂ ਪਾਰਟੀਆਂ ਨੂੰ ਅਜ਼ਮਾ ਕੇ ਵੇਖ ਲਿਆ ਹੈ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਪੰਜਾਬ ਦੇ ਲੋਕ ਆਪਣੇ ਖੇਤਰੀ ਪਾਰਟੀ ਨੂੰ ਹੀ ਮੌਕਾ ਦੇਣਗੇ ਇਸ ਮੌਕੇ ਨਵੇਂ ਅਹੁਦੇਦਾਰਾਂ ਨੇ ਜ਼ਿੰਮੇਵਾਰੀ ਮਿਲਣ ਤੇ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਇਨਚਾਰਜ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋ ਅਤੇ ਸਮੁੱਚੀ ਅਕਾਲੀ ਦਲ ਲੀਡਰਸ਼ਿਪ ਦਾ ਧੰਨਵਾਦ ਕਰਦੇ ਹਾਂ ਭਰੋਸਾ ਦਿਵਾਇਆ ਕਿ ਉਹ ਜ਼ਿੰਮੇਵਾਰੀ ਪੂਰੀ ਤਨਦੇਹੀ ਤੇ ਮਿਹਨਤ ਨਾਲ ਨਿਭਾਉਣਗੇ। ਇਸ ਮੌਕੇ ਸਿਮਰਨਜੀਤ ਸਿੰਘ ਢਿੱਲੋਂ, ਜਥੇਦਾਰ ਗੁਰਚਰਨ ਸਿੰਘ ਮੇਹਰਬਾਨ, ਰਣਜੀਤ ਸਿੰਘ ਮੰਗਲੀ, ਸੁਰਿੰਦਰਜੀਤ ਸਿੰਘ, ਅੰਮ੍ਰਿਤਪਾਲ ਸਿੰਘ ਸਿੱਧੂ ਸਰਕਲ ਪ੍ਰਧਾਨ ਭਾਮੀਆਂ ਕਲਾਂ, ਨਰਿੰਦਰ ਨਿੰਦੀ, ਮਾਸਟਰ ਅਸ਼ੋਕ, ਰਾਜਨ ਭਾਟੀਆ, ਰਾਜੇਸ਼ ਭਾਟੀਆ, ਡਾਕਟਰ ਗਗਨਦੀਪ ਸਿੰਘ ਸਰਪੰਚ, ਸਚਿਨਪ੍ਰੀਤ ਖਹਿਰਾ, ਗੁਰਦੀਪ ਜੀਵਨਪੁਰ, ਜੱਜ ਉਪਲਾਂ, ਅਮਨਦੀਪ ਸਿੰਘ ਪੀ.ਏ., ਸਰਬਜੀਤ ਸਾਬੀ, ਇਕਬਾਲ ਸਿੰਘ ਬਿੱਟੂ ਕਾਨੂੰਗੋ ਸਮੇਤ ਹੋਰ ਪਾਰਟੀ ਆਗੂ ਤੇ ਵਰਕਰ ਵੱਡੀ ਗਿਣਤੀ ਵਿੱਚ ਮੌਜੂਦ ਸਨ।