- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੁਸਹਿਰੇ ਮੇਲੇ ਤੇ ਸਾਹਨੇਵਾਲ ’ਚ ਰੰਗਲੇ ਸਰਦਾਰ ਪਾਉਣਗੇ ਧਮਾਲਾ

ਰਵੀ ਭਾਟੀਆ, ਪੰਜਾਬੀ ਜਾਗਰਣ ਲੁਧਿਆਣਾ /ਸਾਹਨੇਵਾਲ
20 ਅਕਤੂਬਰ ਨੂੰ ਕਸਬਾ ਸਾਹਨੇਵਾਲ ਵਿਖੇ ਲੱਗਣ ਵਾਲੇ ਦੁਸਹਿਰਾ ਮੇਲੇ ਤੇ ਰੰਗਲੇ ਸਰਦਾਰ ਆਪਣੇ ਗੀਤਾਂ ਨਾਲ ਲੋਕਾਂ ਦਾ ਮਨੋਰੰਜਨ ਕਰਨਗੇ ਤੇ ਧਮਾਲਾਂ ਪਾਉਣਗੇ ਜਦਕਿ ਮੁੱਖ ਮਹਿਮਾਨ ਦੇ ਤੌਰ ’ਤੇ ਕੈਬਿਨਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਤੇ ਮੇਲੇ ਦਾ ਉਦਘਾਟਨ ਸ਼ੂਗਰ ਮਿੱਲ ਬੁੱਢੇਵਾਲ ਦੇ ਚੇਅਰਮੈਨ ਜੋਰਾਵਰ ਸਿੰਘ ਕਰਨਗੇ। ਪ੍ਰਧਾਨ ਬੀਕੇ ਅਨੇਜਾ ਤੇ ਚੇਅਰਮੈਨ ਓਮ ਪ੍ਰਕਾਸ਼ ਗੋਇਲ ਦੀ ਅਗਵਾਈ ਵਿੱਚ ਹੋਈ। ਮੀਟਿੰਗ ਅੰਦਰ ਬਾਕੀ ਕਮੇਟੀ ਮੈਂਬਰਾਂ ਦੀਆਂ ਡਿਊਟੀਆਂ ਲਾਈਆਂ। ਇਸ ਮੌਕੇ ਪ੍ਰਧਾਨ ਬੀਕੇ ਅਨੇਜਾ ਨੇ ਕਿਹਾ ਕਿ ਦੁਸਹਿਰਾ ਮੇਲਾ ਰੰਗਲੇ ਸਰਦਾਰ ਦੇ ਨਾਲ ਕਈ ਨਾਮੀ ਕਲਾਕਾਰ ਲੋਕਾਂ ਦਾ ਨਿਰੰਜਨ ਕਰਨਗੇ ਇਸ ਦੇ ਨਾਲ ਪੰਜਾਬ ਦੇ ਨਾਮੀ ਪਹਿਲਵਾਨਾ ਦੇ ਕੁਸ਼ਤੀ ਮੁਕਾਬਲੇ ਵੀ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਹੋਣਗੇ। ਮੇਲੇ ’ਚ ਆਉਣ ਵਾਲੇ ਲੋਕਾਂ ਦੇ ਲਈ ਵਿਸ਼ੇਸ਼ ਪ੍ਰਬੰਧ ਕੀਤੇ ਹਨ ਤਾਂ ਜੋ ਕਿਸੇ ਨੂੰ ਵੀ ਕੋਈ ਮੁਸ਼ਕਿਲ ਨਾ ਆਵੇ। ਮੇਲੇ ਵਿੱਚ ਆਉਣ ਵਾਲਿਆਂ ਲਈ ਜਿੱਥੇ ਟਰੈਫਿਕ ਰੱਖਿਆ ਗਿਆ ਹੈ ਉਸ ਦੇ ਨਾਲ ਹੀ ਇਸ ਪਵਿੱਤਰ ਤਿਉਹਾਰ ਦੇ ਹਰ ਵਾਰ ਦੀ ਤਰ੍ਹਾਂ ਸ਼ਾਮ ਵੇਲੇ ਰਾਵਣ ਦਹਿਨ ਕੀਤਾ ਜਾਵੇਗਾ। ਇਸ ਮੌਕੇ ਸਾਬਕਾ ਕੌਂਸਲਰ ਮਨਜਿੰਦਰ ਸਿੰਘ ਭੋਲਾ ਮਾਂਗਟ, ਕਿਸਾਨ ਵਿੰਗ ਦੇ ਜਿਲਾ ਪ੍ਰਧਾਨ ਲਾਲੀ ਹਰਾ, ਸਤਵਿੰਦਰ ਸਿੰਘ ਹੈਪੀ, ਗੁਰਮੀਤ ਸਿੰਘ ਪੱਪੂ ਤਲਵਾੜਾ,ਅਜਮੇਰ ਸਿੰਘ ਧਾਲੀਵਾਲ, ਬੱਬੂ ਬਿਰਦੀ, ਰਵਿੰਦਰ ਸਿੰਘ ਖਾਲਸਾ ਪਲਵਿੰਦਰ ਸਿੰਘ ਸੰਧੂ ਅਰੁਣ ਬਠਲਾ, ਸ਼ਰੇਸ਼ ਗਰਗ, ਦਲਜੀਤ ਸਿੰਘ ਹਰਾ ਆਦਿ ਹਾਜ਼ਰ ਸਨ।