- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੋ ਮਹੀਨਿਆਂ ਬਾਅਦ ਹੀ ਟੋਏ ਪੈ ਜਾਣ ਕਾਰਨ ਸੜਕ ਦੀ ਗੁਣਵਤਾ ਤੇ ਉੱਠੇ ਸਵਾਲ

ਰਵੀ ਭਾਟੀਆ, ਪੰਜਾਬੀ ਜਾਗਰਣ, ਲੁਧਿਆਣਾ/ਸਾਹਨੇਵਾਲ
ਪੰਜਾਬ ਸਰਕਾਰ ਵੱਲੋਂ ਪਿਛਲੇ ਕੁਝ ਮਹੀਨੇ ਪਹਿਲਾਂ ਪੰਜਾਬ ਦੀਆਂ ਬਣਾਈਆਂ ਲਿੰਕ ਸੜਕਾਂ ਦੇ ਸਬੰਧ ਵਿੱਚ ਸੂਬਾ ਸਰਕਾਰ ਵੱਲੋਂ ਸਖਤ ਹਦਾਇਤਾਂ ਸਨ ਕਿ ਨਵੀਆਂ ਬਣਨ ਵਾਲੀਆਂ ਸੜਕਾਂ ਦੀ ਗੁਣਵਤਾ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ ਪਰ ਨੰਦਪੁਰ ਤੋਂ ਧਰੋੜ ਨੂੰ ਜਾਣ ਵਾਲੀ ਲਿੰਕ ਸੜਕ ਵਿੱਚ ਕਰੀਬ ਦੋ ਮਹੀਨਿਆਂ ਬਾਅਦ ਹੀ ਟੋਏ ਪੈ ਜਾਣ ਕਾਰਨ ਇਸ ਸੜਕ ਦੀ ਗੁਣਵੱਤਾ ਨੇ ਕਈ ਸਵਾਲ ਖੜ੍ਹੇ ਕੀਤੇ ਹਨ। ਜਾਣਕਾਰੀ ਅਨੁਸਾਰ ਲੁਧਿਆਣਾ ਦਿੱਲੀ ਮਾਰਗ ਤੋਂ ਪਿੰਡ ਨੰਦਪੁਰ ਰਾਹੀਂ ਧਰੌੜ ਪਿੰਡ ਨੂੰ ਜੋੜਨ ਵਾਲੀ ਕਰੀਬ ਇਕ ਕਿਲੋਮੀਟਰ ਲੰਮੀ ਸੜਕ ਮਹਿਜ਼ ਦੋ ਮਹੀਨੇ ਪਹਿਲਾਂ ਹੀ ਨਵੀਂ ਬਣ ਕੇ ਤਿਆਰ ਹੋਈ ਸੀ ਪਰ ਕੁਝ ਦਿਨਾਂ ਬਾਅਦ ਹੀ ਸੜਕ ਵਿੱਚ ਟੋਏ ਪੈਣੇ ਸ਼ੁਰੂ ਹੋ ਗਏ ਇਲਾਕੇ ਦੇ ਲੋਕਾਂ ਅਨੁਸਾਰ ਸੜਕ ਲੰਮੇ ਸਮੇਂ ਬਾਅਦ ਤਿਆਰ ਹੋਈ ਸੀ ਜਿਸ ਤੇ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਸੀ, ਕਿਉਂਕਿ ਇਸੇ ਸੜਕ ਤੋਂ ਲੰਘ ਕੇ ਸਵੇਰ ਸਮੇਂ ਲੋਕ ਧਰੋੜ ਪਾਰਕ ਵਿੱਚ ਸੈਰ ਕਰਨ ਜਾਂਦੇ ਹਨ ਅਤੇ ਸਰਕਾਰੀ ਸਕੂਲ ਧਰੋੜ ਨੂੰ ਇਸੇ ਸੜਕ ਤੋਂ ਲੰਘ ਕੇ ਬੱਚੇ ਜਾਂਦੇ ਹਨ ਤੇ ਇਸੇ ਸੜਕ ’ਤੇ ਬਾਬਾ ਬਾਲਕ ਤੇ ਸ਼ਿਵ ਮੰਦਰ ਹੈ ਜਿੱਥੇ ਸ਼ਰਧਾਲੂ ਹਰ ਰੋਜ਼ ਮੱਥਾ ਟੇਕਣ ਆਉਂਦੇ ਹਨ ਪਰ ਇਹ ਸੜਕ ਕੁਝ ਮਹੀਨਿਆਂ ਬਾਅਦ ਹੀ ਟੁੱਟਣ ਕਾਰਨ ਲੋਕਾਂ ਨੂੰ ਵੱਡੀ ਨਿਰਾਸ਼ਾ ਹੋਈ ਹੈ। ਇਲਾਕੇ ਦੇ ਲੋਕਾਂ ਨਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਹੈ। ਕਿਸ ਸੜਕ ਦੀ ਨਿਰਪੱਖ ਜਾਂਚ ਕਰਕੇ ਮਾੜੀ ਕੁਆਲਿਟੀ ਦੀ ਸੜਕ ਬਣਾਉਣ ਵਾਲਿਆਂ ਖਿਲਾਫ਼ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਸੜਕ ਮੁੜ ਨਵੇਂ ਸਿਰੇ ਤੋਂ ਤਿਆਰ ਹੋਣੀ ਚਾਹੀਦੀ ਹੈ। ਇਸ ਸਬੰਧੀ ਜਦੋਂ ਸੰਬੰਧਤ ਲੋਕ ਨਿਰਮਾਣ ਵਿਭਾਗ ਦੇ ਜੇਈ ਜਸਵੀਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਉਹਨਾਂ ਨੂੰ ਯਾਦ ਨਹੀਂ ਇਹ ਸੜਕ ਉੱਪਰ ਕਿੰਨੀ ਲਾਗਤ ਆਈ ਸੀ, ਕਿਉਂਕਿ ਅੱਜ ਉਹ ਵਿਧਾਇਕ ਸਾਹਿਬ ਦੇ ਨਾਲ ਹਨ। ਇਸ ਲਈ ਕੋਈ ਜਵਾਬ ਨਹੀਂ ਦੇ ਸਕਦੇ।