- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੀਏਯੂ ਦੇ ਵਿਦਿਆਰਥੀਆਂ ਨੇ ਰੈਲੀ ਕੱਢਕੇ ਨਸ਼ਿਆ ਖਿਲਾਫ਼ ਦਿੱਤਾ ਹੋਕਾ

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਕਾਲਜ ਆਫ਼ ਹਾਰਟੀਕਲਚਰ ਐਂਡ ਫੋਰੈਸਟਰੀ ਦੇ ਵਿਦਿਆਰਥੀਆਂ ਵੱਲੋਂ ਆਰਏਡਬਲਯੂਈ.ਸਿਖਲਾਈ ਪ੍ਰੋਗਰਾਮ ਤਹਿਤ ਪਿੰਡ ਪਮਾਲੀ ’ਚ ਨਸ਼ਿਆਂ ਵਿਰੱਧ ਜਾਗਰੂਕਤਾ ਰੈਲੀ ਕੱਢੀ ਗਈ। ਇਹ ਰੈਲੀ ਪ੍ਰੋਫੈਸਰ ਡਾ. ਰੂਮਾ ਦੇਵੀ ਦੀ ਅਗਵਾਈ ਹੇਠ ਕਰਵਾਈ। ਇਸ ਰੈਲੀ ’ਚ ਰਾਵੇ ਦੇ ਵਿਦਿਆਰਥੀਆਂ ਤੇ ਪਿੰਡ ਦੇ ਮਿਡਲ ਸਕੂਲ ਦੇ ਬੱਚਿਆਂ ਨੇ ਹਿੱਸਾ ਲਿਆ। ਰੈਲੀ ਦੌਰਾਨ ਪਿੰਡ ਦੀਆਂ ਗਲੀਆਂ ਵਿੱਚ ਘੁੰਮ ਕੇ ਪਿੰਡ ਵਾਸੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ, ਪਾਣੀ ਦੀ ਸੰਭਾਲ ਤੇ ਵਾਤਾਵਰਨ ਦੀ ਸੁਰੱਖਿਆ ਬਾਰੇ ਜਾਗਰੂਕ ਕੀਤਾ।
ਇਸ ਮੌਕੇ ਵਿਦਿਆਰਥੀਆਂ ਅਤੇ ਬੱਚਿਆਂ ਨੇ ਪੋਸਟਰਾਂ ਰਾਹੀਂ ’ਨਸ਼ਾ ਛੱਡੋ, ਕੋਹੜ ਵੱਢੋ’, ‘ਪਾਣੀ ਬਚਾਓ, ਜੀਵਨ ਬਚਾਓ’ ਤੇ ‘ਰੁੱਖ ਲਗਾਓ, ਧਰਤ ਬਚਾਓ’ ਦੇ ਨਾਅਰੇ ਲਾਏ। ਉਨ੍ਹਾਂ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ, ਪਾਣੀ ਦੀ ਬੱਚਤ ਕਰਨ ਤੇ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ। ਗ੍ਰੀਨ ਏਰੀਆ ਵਧਾਉਣ ਨਾਲ ਵਾਤਾਵਰਨ ਵਿੱਚ ਹੋਣ ਵਾਲੇ ਚੰਗੇ ਪ੍ਰਭਾਵਾਂ ਬਾਰੇ ਵੀ ਦੱਸਿਆ ਗਿਆ ਤੇ ਨੌਜਵਾਨਾਂ ਨੂੰ ਕਸਰਤ ਕਰਨ ਅਤੇ ਖੇਡਾਂ ਲਈ ਵੀ ਪ੍ਰੇਰਿਤ ਕੀਤਾ।
ਇਸ ਰੈਲੀ ਦਾ ਮੁੱਖ ਉਦੇਸ਼ ਪਿੰਡ ਵਾਸੀਆਂ ਵਿੱਚ ਸਮਾਜਿਕ ਤੇ ਵਾਤਾਵਰਨ ਸੰਬੰਧੀ ਮੁੱਦਿਆਂ ਬਾਰੇ ਜਾਗਰੂਕਤਾ ਪੈਦਾ ਕਰਨਾ ਤੇ ਲੋਕਾਂ ਨੂੰ ਨਸ਼ਾਮੁਕਤ, ਸਿਹਤਮੰਦ ਅਤੇ ਹਰਿਆ-ਭਰਿਆ ਸਮਾਜ ਸਿਰਜਣ ਲਈ ਪ੍ਰੇਰਿਤ ਕਰਨਾ ਸੀ। ਰਾਵੇ ਦੀ ਟੀਮ ਦੇ ਗਰੁੱਪ ਲੀਡਰ ਅਰਮਾਨ ਸੂਦ ਸਨ। ਟੀਮ ਦੇ ਮੈਂਬਰਾਂ ਵਿੱਚ ਅਭਿਜੋਤ ਸਿੰਘ, ਗੁਰਪ੍ਰੀਤ ਕੁਮਾਰ, ਮੰਕੀਰਤ ਬਾਜਵਾ, ਅਮ੍ਰਿਤਪਾਲ ਸਿੰਘ, ਅਰਪਿਤਾ, ਅਰਮਾਨ ਸੰਧੂ, ਗੁਰਪ੍ਰਭਵੀਰ ਕੌਰ, ਕਿਰਨਦੀਪ ਕੌਰ, ਰਮਨਦੀਪ ਕੌਰ, ਰਾਜਵੀਰ ਕੌਰ, ਜਸਲੀਨ ਕੌਰ, ਪਵਨੀਤ, ਜਪਲੀਨ ਕੌਰ ਅਤੇ ਆਕ੍ਰਿਤੀ ਸ਼ਾਮਲ ਸਨ।