- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
2 ਨੰਬਰ ਦੀ ਲੀਡ-ਮਾਂ ਬਗਲਾਮੁਖੀ ਧਾਮ ਵਿੱਚ ਨਵਰਾਤਰੀ ਮੌਕੇ ਵਿਸ਼ੇਸ਼ ਹਵਨ ਯੱਗ ਕਰਵਾਇਆ

-ਮਾਂ ਬਗਲਾਮੁਖੀ ਧਾਮ ’ਚ ਕਰਵਾਏ ਹਵਨ ’ਚ ਪਾਈਆਂ ਆਹੂਤੀਆਂ
36)
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ
ਪੱਖੋਵਾਲ ਰੋਡ ਸਥਿਤ ਮਾਂ ਬਗਲਾਮੁਖੀ ਧਾਮ ਵਿੱਚ ਪਾਵਨ ਨਵਰਾਤਰੀ ਦੇ ਮੌਕੇ ਮਹੰਤ ਪ੍ਰਵੀਨ ਚੌਧਰੀ ਦੀ ਅਗਵਾਈ ਹੇਠ ਵਿਸ਼ੇਸ਼ ਹਵਨ ਯੱਗ ਕਰਵਾਇਆ ਗਿਆ। ਇਸ ਮੌਕੇ ਹਜ਼ਾਰਾਂ ਸ਼ਰਧਾਲੂਆਂ ਨੇ ਧਾਮ ਵਿੱਚ ਪਹੁੰਚ ਕੇ ਮਾਂ ਦੇ ਚਰਨਾਂ ਵਿੱਚ ਆਹੂਤੀਆਂ ਪਾਈਆਂ ਅਤੇ ਪਰਿਵਾਰ ਦੀ ਸੁੱਖ-ਸ਼ਾਂਤੀ ਤੇ ਖ਼ੁਸ਼ਹਾਲੀ ਲਈ ਅਰਦਾਸ ਕੀਤੀ। ਧਾਮ ਨੂੰ ਪੀਲੇ ਫੁੱਲਾਂ ਨਾਲ ਸਜਾਇਆ ਗਿਆ ਸੀ। ਮਹਿਲਾ ਸ਼ਰਧਾਲੂਆਂ ਨੇ ਮਾਂ ਦਾ ਅਲੌਕਿਕ ਸ਼ਿੰਗਾਰ ਕੀਤਾ। ਇਸ ਦੌਰਾਨ ਧਾਮ ਦੇ ਸੇਵਾਦਾਰਾਂ ਨੇ ‘ਮਾਂ ਹਰ ਸੁੱਖ ਤੇਰੇ ਦਰਬਾਰ ਤੋਂ ਮਿਲਦੇ ਨੇ’ ਅਤੇ ‘ਪੀਲੇ ਚੋਲਿਆਂ ਵਾਲੀਏ ਮੇਰੀ ਮਾਂ’ ਵਰਗੇ ਭਜਨਾਂ ਰਾਹੀਂ ਮਾਂ ਜਗਦੰਬਾ ਦੀ ਮਹਿਮਾ ਦਾ ਗੁਣਗਾਨ ਕੀਤਾ। ਪੂਰਾ ਧਾਮ ਭਗਤੀ ਦੇ ਰੰਗ ਵਿੱਚ ਰੰਗਿਆ ਨਜ਼ਰ ਆਇਆ। ਮਹੰਤ ਪ੍ਰਵੀਨ ਚੌਧਰੀ ਨੇ ਨਵਰਾਤਰੀ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਨਰਾਤੇ ਦੇ ਨੌਂ ਦਿਨ ਆਦਿ ਸ਼ਕਤੀ ਦੀ ਸਾਧਨਾ ਲਈ ਬੇਹੱਦ ਪਵਿੱਤਰ ਮੰਨੇ ਜਾਂਦੇ ਹਨ। ਇਨ੍ਹਾਂ ਦਿਨਾਂ ਵਿੱਚ ਸ਼ਰਧਾ ਨਾਲ ਕੀਤੇ ਹਵਨ, ਪੂਜਾ ਅਤੇ ਮੰਤਰ ਜਾਪ ਦਾ ਵਿਸ਼ੇਸ਼ ਮਹੱਤਵ ਹੈ।
ਉਨ੍ਹਾਂ ਕਿਹਾ ਕਿ ਮਾਂ ਬਗਲਾਮੁਖੀ ਨੂੰ ਸ਼ਤਰੂ ਬਾਧਾਵਾਂ, ਨਕਾਰਾਤਮਕ ਊਰਜਾ ਅਤੇ ਦੁੱਖਾਂ ਦਾ ਨਾਸ਼ ਕਰਨ ਵਾਲੀ ਦੇਵੀ ਵਜੋਂ ਪੂਜਿਆ ਜਾਂਦਾ ਹੈ। ਸੱਚੇ ਮਨ ਨਾਲ ਮਾਂ ਦੀ ਅਰਾਧਨਾ ਕਰਨ ਨਾਲ ਜੀਵਨ ਵਿੱਚ ਸੁੱਖ, ਸ਼ਾਂਤੀ, ਜਿੱਤ ਅਤੇ ਸਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ। ਇਸ ਮੌਕੇ ਮਨਪ੍ਰੀਤ ਛਤਵਾਲ, ਕਰਨ ਸ਼ਾਂਡਿਲਿਆ, ਸੁਨੀਲ ਮਹਾਜਨ, ਰਮਨ ਘਈ, ਜਤਿੰਦਰ ਸੂਦ, ਮੋਹਿਤ ਸੂਦ, ਰਾਣਾ ਰਣਜੀਤ ਸਿੰਘ, ਸੁਧੀਰ ਮਹਾਜਨ, ਗੌਰਵ ਕਾਲੀਆ, ਜਤਿਨ ਸੂਦ, ਪਰਮਵੀਰ ਚੌਧਰੀ, ਸੰਦੀਪ ਸੂਦ, ਸੁਨੀਲ ਹਾਂਡਾ, ਨਰਿੰਦਰ ਸਿੰਗਲਾ, ਇਕਬਾਲ ਸਿੰਘ, ਬਲਜੀਤ ਤ੍ਰਿਖਾ, ਗੌਤਮ ਸਚਦੇਵਾ, ਨਰਿੰਦਰ ਮਹਾਜਨ, ਤਰੁਣ ਚੌਧਰੀ, ਅੰਕੁਸ਼ ਸਿੰਗਲਾ, ਚੇਤਨ ਟੰਡਨ, ਸਾਹਿਲ ਸਿੰਗਲਾ, ਰਾਜ ਸੋਲੰਕੀ, ਪੰਕਜ ਗੁਪਤਾ, ਦੀਪਕ ਗਰਗ, ਦਿਨੇਸ਼ ਰੱਲੀ, ਵਰੁਣ ਜੈਨ, ਮਨੀਸ਼ ਗੁਪਤਾ, ਵਿਜੇ ਗੁਪਤਾ, ਰਮਨ ਸ਼ਰਮਾ, ਆਦਿੱਤਿਆ ਗੁਪਤਾ, ਵਰੁਣ ਚੋਪੜਾ, ਤੁਸ਼ਾਰ ਬਾਂਸਲ, ਧੀਰਜ ਗੁਪਤਾ, ਜਨਕ ਰਾਜ ਸਿੰਗਲਾ, ਬੌਬੀ ਮੱਕੜ, ਨਿਤੇਸ਼ ਸੂਦ, ਰਾਕੇਸ਼ ਪਾਸੀ, ਗੁਨੀਤ ਖੈਰਾ, ਅਜੈ ਜੈਨ, ਰਵਿੰਦਰ ਸਿੰਘ ਵਾਲੀਆ, ਤੇਜਿੰਦਰ ਮਿਗਲਾਨੀ, ਵਰੁਣ ਦੱਤ, ਭੁਪਿੰਦਰ ਸਿੰਘ, ਵੇਦ ਲੂਥਰਾ, ਵਰੁਣ ਸ਼ਰਮਾ, ਪਵਨ ਪਾਰਿਕ, ਪ੍ਰਵੇਸ਼ ਚੱਢਾ, ਆਰਿਆਨ ਚੱਢਾ, ਅਨੁਜ ਵਧਵਾ, ਆਸ਼ੂਤੋਸ਼ ਤੇ ਪ੍ਰਦੀਪ ਟਾਟਾ ਸਮੇਤ ਕਈ ਸ਼ਰਧਾਲੂ ਹਾਜ਼ਰ ਸਨ।